Arth Parkash : Latest Hindi News, News in Hindi
ਰਿਕਾਰਡ 15 ਮਹੀਨਿਆਂ ਵਿੱਚ ਤਿਆਰ ਹੋਇਆ ਬਟਾਲੇ ਦਾ ਤਹਿਸੀਲ ਕੰਪਲੈਕਸ, ਅਨੁਮਾਨਤ ਖਰਚ ਨਾਲੋਂ 3 ਕਰੋੜ ਦੀ ਬੱਚਤ: ਹਰਭਜਨ ਸਿ ਰਿਕਾਰਡ 15 ਮਹੀਨਿਆਂ ਵਿੱਚ ਤਿਆਰ ਹੋਇਆ ਬਟਾਲੇ ਦਾ ਤਹਿਸੀਲ ਕੰਪਲੈਕਸ, ਅਨੁਮਾਨਤ ਖਰਚ ਨਾਲੋਂ 3 ਕਰੋੜ ਦੀ ਬੱਚਤ: ਹਰਭਜਨ ਸਿੰਘ ਈਟੀਓ
Sunday, 27 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਰਿਕਾਰਡ 15 ਮਹੀਨਿਆਂ ਵਿੱਚ ਤਿਆਰ ਹੋਇਆ ਬਟਾਲੇ ਦਾ ਤਹਿਸੀਲ ਕੰਪਲੈਕਸ, ਅਨੁਮਾਨਤ ਖਰਚ ਨਾਲੋਂ 3 ਕਰੋੜ ਦੀ ਬੱਚਤ: ਹਰਭਜਨ ਸਿੰਘ ਈਟੀਓ

 

ਹੁਣ ਇੱਕ ਹੀ ਥਾਂ ਮਿਲਣਗੀਆਂ ਲੋਕਾਂ ਨੂੰ ਫਰਦ ਅਤੇ ਪਟਵਾਰਖਾਨੇ ਦੀਆਂ ਸਹੂਲਤਾਂ 

 

ਬਟਾਲਾ, 28 ਅਪ੍ਰੈਲ:

 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧ ਤੋਂ ਵਧ ਸਹੂਲਤਾਂ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਵਿਕਾਸ ਕਾਰਜਾਂ ਦੀ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਹਲਕੇ ਦੇ ਲੋਕਾਂ ਨੂੰ ਜ਼ਮੀਨ-ਜਾਇਦਾਦ ਨਾਲ ਸਬੰਧਤ ਸਹੂਲਤਾਂ ਇੱਕ ਹੀ ਥਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਅਹਿਮ ਉਪਰਾਲਾ ਕਰਦਿਆਂ ਬਟਾਲਾ ਵਿਖੇ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ। 

 

ਉਹਨਾਂ ਦੱਸਿਆ ਕਿ ਤਹਿਸੀਲ ਕੰਪਲੈਕਸ ਬਟਾਲਾ ਵਿੱਚ ਐਸ.ਡੀ.ਐਮ. ਦਫ਼ਤਰ, ਰੀਡਰ ਰੂਮ, ਐਸ.ਡੀ.ਐਮ. ਕੋਰਟ, ਵੇਟਿੰਗ ਹਾਲ, ਕੈਨਟੀਨ, ਐਂਟਰੈਂਸ ਹਾਲ, ਪੋਰਚ, ਟਾਇਲਟ ਬਲਾਕ, ਫਰਦ ਸੈਂਟਰ, ਸਬ ਰਜਿਸਟਾਰ ਆਫ਼ਿਸ, ਸਟਾਫ਼ ਰੂਮ, ਰਜਿਸਟ੍ਰੇਸ਼ਨ ਰੂਮ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦਾ ਦਫ਼ਤਰ ਆਦਿ ਦੀ ਉਸਾਰੀ ਲਈ ਲਈ ਪੰਜਾਬ ਸਰਕਾਰ ਵੱਲੋਂ 05 ਅਪ੍ਰੈਲ, 2023 ਨੂੰ 11 ਕਰੋੜ ਤੋਂ ਵਧ ਦਾ ਬਜਟ ਜਾਰੀ ਕੀਤਾ ਗਿਆ ਸੀ। 

 

ਸ. ਹਰਭਜਨ ਸਿੰਘ ਈ. ਟੀ. ਓ. ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇਹ ਕੰਪਲੈਕਸ 15 ਮਹੀਨਿਆਂ ਦੇ ਸਮੇਂ ਵਿੱਚ ਬਣ ਕੇ ਤਿਆਰ ਹੋ ਗਿਆ ਹੈ, ਜਿਸ ਨੂੰ ਤਿਆਰ ਕਰਨ ਲਈ 7 ਕਰੋੜ 88 ਲੱਖ 91 ਹਜ਼ਾਰ ਰੁਪਏ ਹੀ ਖਰਚ ਹੋਏ ਹਨ, ਜਦਕਿ ਪਹਿਲਾਂ ਇਸਦੀ ਅੰਦਾਜ਼ਨ ਲਾਗਤ 11 ਕਰੋੜ ਤੋਂ ਵਧ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਸਦਕਾ ਹੀ ਇਹ ਸੰਭਵ ਹੋਇਆ ਹੈ ਕਿ ਪੰਜਾਬ ਸਰਕਾਰ ਦਾ ਤਕਰੀਬਨ 3 ਕਰੋੜ ਰੁਪਏ ਤੋਂ ਵਧ ਦੀ ਬਚਤ ਹੋਈ ਹੈ, ਜਿਸਨੂੰ ਹੋਰ ਭਲਾਈ ਤੇ ਵਿਕਾਸ ਕਾਰਜਾਂ ਵਿੱਚ ਖਰਚ ਕੀਤਾ ਜਾਵੇਗਾ।