Arth Parkash : Latest Hindi News, News in Hindi
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਨੂੰ ਬਣਾਇਆ ਗਿਆ ਪੂ ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਨੂੰ ਬਣਾਇਆ ਗਿਆ ਪੂਰਾ ਏ.ਸੀ.
Monday, 21 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਨੂੰ ਬਣਾਇਆ ਗਿਆ ਪੂਰਾ ਏ.ਸੀ.
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ
                           ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਨੂੰ ਐਨ.ਆਰ.ਆਈ ਅਤੇ  ਦਾਨੀ ਸੱਜਣ ਦੇ ਸਹਿਯੋਗ ਨਾਲ ਪੂਰਨ ਤੌਰ ਤੇ ਏ.ਸੀ. ਕੀਤਾ ਗਿਆ ਹੈ, ਜਿਸਦਾ ਉਦਘਾਟਨ ਸ੍ਰੀ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ।
                         ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਸਕਰਾਰ ਵਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਸਕੂਲੀ ਬੱਚੇ ਪੜ੍ਹ ਲਿਖ ਕੇ ਦੇਸ਼ ਦੀ ਸੇਵਾ ਕਰ ਸਕਣ।
                          ਇਸ ਮੌਕੇ ਉਹਨਾਂ ਐਨ.ਆਰ.ਆਈ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹਨਾਂ ਨੇ ਇਸ ਸਕੂਲ ਲਈ 10 ਏ.ਸੀ., 2 ਇਨਵਰਟਰ, ਪੱਖੇ ਅਤੇ ਕੰਪਿਊਟਰ ਦਾਨ ਕੀਤੇ ਹਨ।
                          ਜਿਕਰਯੋਗ ਹੈ ਕਿ ਬਹੁਤ ਸਾਰੇ ਦਾਨੀ ਸੱਜਣ ਇਸ ਸਕੂਲ ਦੇ ਵਿਦਿਆਰਥੀ ਵੀ ਰਹੇ ਹਨ। ਇਸ ਮੌਕੇ ਪ੍ਰਿੰਸੀਪਲ ਦੀਪਕ ਕੁਮਾਰ,ਪਰਮਜੀਤ ਸਿੰਘ ਬੈਂਕ ਮੈਨੇਜਰ, ਡਾ਼ ਸੁਬੇਗ ਸਿੰਘ, ਦਲਜੀਤ ਸਿੰਘ ਏ ਡੀ ਓ, ਬਲਜੀਤ ਸਿੰਘ ਐਸ ਡੀ ਓ (ਪੀ ਸੀ ਐਲ),ਜਸਵੰਤ ਕੁਮਾਰ, ਗੁਰਚਰਨ ਸਿੰਘ ਸੈਕਟਰੀ, ਜਸਮੇਲ ਸਿੰਘ ਸਰਪੰਚ,ਤਰਸੇਮ ਲਾਲ,ਜਗਰੂਪ ਸਿੰਘ ਪੰਚ, ਗੁਰਤੇਜ ਸਿੰਘ ਪ੍ਰਧਾਨ, ਰਾਜਿੰਦਰ ਮੈਂਬਰ, ਨਿਹਾਲ ਬੁੱਟਰ,ਸੁਖਦੇਵ ਸਿੰਘ,ਭਗਤ ਸਿੰਘ ਵੀ ਮੌਜੂਦ ਸਨ।