Arth Parkash : Latest Hindi News, News in Hindi
ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ-ਢਿੱਲਵਾਂ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ-ਢਿੱਲਵਾਂ
Saturday, 19 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਫਰੀਦਕੋਟ।

ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ-ਢਿੱਲਵਾਂ

ਬੀਤੇ ਦਿਨੀਂ ਢਿੱਲਵਾਂ ਤੇ ਹੋਰ ਪਿੰਡਾਂ  ਵਿੱਚ  ਕਣਕ ਦੀ ਫਸਲ ਨੂੰ ਲੱਗੀ ਅੱਗ ਦਾ ਲਿਆ ਜਾਇਜਾ

ਕੋਟਕਪੂਰਾ, 20 ਅਪ੍ਰੈਲ  (2025)

 ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਵੱਲੋਂ ਉਨ੍ਹਾਂ ਦੇ ਪਿੰਡ ਢਿੱਲਵਾਂ ਕਲਾਂ ਤੇ ਹੋਰ ਪਿੰਡਾਂ ਵਿਚ  ਬੀਤੇ ਦਿਨੀ ਕਣਕ ਦੀ ਫਸਲ ਤੇ ਨਾੜ ਨੂੰ ਭਿਆਨਕ ਅੱਗ ਲੱਗਣ ਕਾਰਨ ਵਾਪਰੇ ਹਾਦਸੇ ਦਾ ਜਾਇਜਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਕਾਰਨ ਹੋਏ ਨੁਕਸਾਨ ਦਾ ਮੌਕਾ ਦੇਖਣ ਸਮੇ ਤਹਿਸੀਲਦਾਰ ਅਤੇ ਪਟਵਾਰੀ ਉਨ੍ਹਾਂ ਦੇ ਨਾਲ ਸਨ ਅਤੇ ਉਨ੍ਹਾਂ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਰਕਬਾ ਨੋਟ ਕਰਵਾਇਆ ਗਿਆ ਤਾਂ ਜੋ ਮੁਆਵਜ਼ੇ ਲਈ ਅਗਲੇਰੀ ਕਾਰਵਾਈ ਕੀਤੀ ਜਾ  ਸਕੇ ਅਤੇ  ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾ ਸਕੇ। 

ਚੇਅਰਮੈਨ ਢਿੱਲਵਾਂ ਨੇ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਕਣਕ ਦੀ ਕਟਾਈ ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਤੂੜੀ ਬਣਾਉਣ ਤੋਂ ਗੁਰੇਜ ਕੀਤਾ ਜਾਵੇ, ਕਿਉਂਕਿ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਵੀ ਕਈ ਵਾਰ ਅੱਗ ਲੱਗਣ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਵੱਲੋਂ ਬਿਜਲੀ ਵਿਭਾਗ ਦੀ ਅਧਿਕਾਰੀਆਂ ਨੂੰ ਵੀ ਮੌਕਾ ਦਿਖਾਇਆ ਗਿਆ, ਕਿਉਂਕਿ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਜਾਂ ਤੂੜੀ ਦੀਆਂ ਮਸ਼ੀਨਾਂ ਨਾਲ ਵੀ ਅਜਿਹੇ ਹਾਦਸੇ ਅਕਸਰ ਹੁੰਦੇ ਹਨ।

 ਇਸ ਮੌਕੇ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਢਿੱਲੋ ,ਮੈਂਬਰ ਦੀਪਾ ਵਹਿਣੀਵਾਲ , ਮੈਂਬਰ ਜਗਦੀਪ ਸਿੰਘ ਬੁੱਟਰ , ਸੁਖਦੀਪ ਸਿੰਘ ਢਿੱਲੋ , ਖੁਸ਼ਵੀਤ ਭਲੂਰੀਆ , ਮਹਾਵੀਰ ਢਿੱਲੋ , ਗੁਰਮੀਤ ਸਿੰਘ ਗੀਤਾ ਆਦਿ ਹੋਰ ਸਾਥੀ ਮੌਜੂਦ ਸਨ