Arth Parkash : Latest Hindi News, News in Hindi
ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਸਮਾਗਮਾਂ ਦੀਆਂ ਅਗਾਓ ਤਿਆਰੀਆਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਸਮਾਗਮਾਂ ਦੀਆਂ ਅਗਾਓ ਤਿਆਰੀਆਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
Thursday, 17 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਸਮਾਗਮਾਂ ਦੀਆਂ ਅਗਾਓ ਤਿਆਰੀਆਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ

ਸ੍ਰੀ ਅਨੰਦਪੁਰ ਸਾਹਿਬ 18 ਅਪ੍ਰੈਲ (2025)

#ਸਿੱਖਿਆ ਕ੍ਰਾਂਤੀ ਤਹਿਤ ਸੂਬੇ ਭਰ ਵਿੱਚ ਸਰਕਾਰੀ ਸਕੂਲਾਂ ਵਿੱਚ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਗਮ ਚੱਲ ਰਹੇ ਹਨ। ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਦਾ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਰਕਾਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀਆਂ ਅਗਾਓ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਦਇਆ ਸਿੰਘ ਸੰਧੂ  ਸਿੱਖਿਆ ਕੋਆਰਡੀਨੇਟਰ ਹਲਕਾ ਅਨੰਦਪੁਰ ਸਾਹਿਬ,ਸ਼ਮਸ਼ੇਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀਸ਼ਰਨਜੀਤ ਸਿੰਘ ਬਲਾਕ ਨੋਡਲ ਅਫਸਰ ਅਨੰਦਪੁਰ ਸਾਹਿਬ,ਇੰਦਰਜੀਤ ਸਿੰਘ ਬਲਾਕ ਨੋਡਲ ਅਫਸਰ ਕੀਰਤਪੁਰ ਸਾਹਿਬਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਪ੍ਰਿੰਸੀਪਲ ਪਵਨ ਖੁਰਾਣਾਸੰਜੀਵ ਕੁਮਾਰ ਇੰਜੀਨੀਅਰ,ਏਰੀਆ ਸਿੱਖਿਆ ਕੁਆਰਡੀਨੇਟਰ ਮੋਹਨ ਸਿੰਘ ਸ਼ਾਹਪੁਰ ਬੇਲਾਇੰਦਰਜੀਤ ਕੁਮਾਰ ਸਰਪੰਚ ਕੋਟਲਾ ਪਾਵਰ ਹਾਊਸ,ਜਸਵਿੰਦਰ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਝਿੰਜੜੀਕੁਲਬੀਰ ਸਿੰਘ ਇੰਚਾਰਜ ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸਪਰਮਿੰਦਰ ਸਿੰਘਅਜੇ ਕੁਮਾਰਮਨਦੀਪ ਕੌੜਾ ਕੰਪਿਊਟਰ ਫੈਕਲਟੀਹਰਿੰਦਰ ਦੇਵੀ ਅਤੇ ਜਿੰਦਰਪਾਲ ਕੌਰ ਨੇ ਦੱਸਿਆ ਕਿ ਅੱਜ 21 ਅਪ੍ਰੈਲ ਤੋਂ ਇਹ ਸਮਾਗਮਾਂ ਦੀ ਕੜੀ ਸੁਰੂ ਹੋ ਰਹੀ ਹੈ।

       ਉਨ੍ਹਾਂ ਨੇ ਦੱਸਿਆ ਕਿ ਕਰੋੜਾ ਰੁਪਏ ਨਾਲ ਸਰਕਾਰੀ ਸਕੂਲਾ ਦੀ ਨੁਹਾਰ ਬਦਲ ਰਹੀ ਹੈ, ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਹੈ, ਸੁਰੱਖਿਆਂ ਗਾਰਡ, ਕੈਂਪਸ ਮੈਨੇਜਰ, ਟ੍ਰਾਸਪੋਰਟ ਵਰਗੀਆਂ ਸਹੂਲਤਾਂ ਹੁਣ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਹਨ। ਅਤਿ ਆਧੁਨਿਕ ਸਾਇੰਸ ਲੈਬ, ਇੰਟਰੈਕਟਿਵ ਪੈਨਲ ਰਾਹੀ ਪੜਾਈ, ਵਧੀਆਂ ਕਲਾਸ ਰੂਮ, ਸ਼ਾਨਦਾਰ ਬੁਨਿਆਦੀ ਢਾਂਚਾ ਅੱਜ ਪੰਜਾਬ ਸਰਕਾਰ ਹਰ ਸਕੂਲ ਵਿੱਚ ਉਪਲੱਬਧ ਕਰਵਾ ਰਹੀ ਹੈ।