Arth Parkash : Latest Hindi News, News in Hindi
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪਹੁੰਚੇ ਵਾਰਡ ਨੰਬਰ 14, ਸੁਣੀਆਂ ਮੁਸ਼ਕਿਲਾਂ,  ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪਹੁੰਚੇ ਵਾਰਡ ਨੰਬਰ 14, ਸੁਣੀਆਂ ਮੁਸ਼ਕਿਲਾਂ, 
Wednesday, 09 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪਹੁੰਚੇ ਵਾਰਡ ਨੰਬਰ 14, ਸੁਣੀਆਂ ਮੁਸ਼ਕਿਲਾਂ, 

ਵਾਰਡ ਵਿੱਚ ਬਣੇਗਾ ਪਾਰਕ,  ਹਰ ਘਰ ਤੱਕ ਪਹੁੰਚੇਗਾ ਪੀਣ ਦਾ ਸਾਫ ਪਾਣੀ

ਫਾਜ਼ਿਲਕਾ 10 ਅਪ੍ਰੈਲ

 ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਾਰਡ ਨੰਬਰ 14 ਵਿੱਚ ਖਟੀਕ ਮੁਹੱਲੇ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਹ ਘਰ ਘਰ ਜਾ ਕੇ ਲੋਕਾਂ ਦੇ ਮਸਲੇ ਹੱਲ ਕਰ ਰਹੇ ਹਨ। ਇਸ ਦੌਰਾਨ ਉਨਾਂ ਦੇ ਨਾਲ ਵੱਖ-ਵੱਖ ਵਿਭਾਗਾਂ ਜਿਵੇਂ ਕਿ ਫੂਡ ਸਪਲਾਈ, ਪੁਲਿਸ, ਨਗਰ ਕੌਂਸਲ ਅਤੇ ਬਿਜਲੀ ਨਿਗਮ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਹੋ ਸਕੇ।

 ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਉਹਨਾਂ ਦੀਆਂ ਬਰੂਹਾਂ ਤੇ ਪ੍ਰਸ਼ਾਸਨ ਮੁਹਈਆ ਕਰਵਾਉਣ ਲਈ ਕੰਮ ਕਰ ਰਹੀ ਹੈ । ਉਹਨਾਂ ਨੇ ਆਖਿਆ ਕਿ ਇਸ ਮੁਹੱਲੇ ਵਿੱਚ ਪਾਰਕ ਵਿਕਸਿਤ ਕਰਨ ਲਈ 16 ਲੱਖ ਰੁਪਏ ਦੇ ਕੰਮ ਦਾ ਟੈਂਡਰ ਹੋ ਚੁੱਕਾ ਹੈ। ਇਸ ਤੋਂ ਬਿਨਾਂ ਸ਼ਹਿਰ ਵਿੱਚ 7 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਦੇ ਪਾਣੀ ਦੀਆਂ ਪਾਈਪ ਲਾਈਨਾਂ ਪੈਣੀਆਂ ਹਨ ਜਿਸ ਤਹਿਤ ਇਸ ਮੁਹੱਲੇ ਦੇ ਵੀ ਹਰ ਘਰ ਤੱਕ ਪੀਣ ਦਾ ਸਾਫ ਪਾਣੀ ਪੁੱਜਦਾ ਕੀਤਾ ਜਾਵੇਗਾ। ਇਸ ਤੋਂ ਬਿਨਾਂ ਸਾਫ ਸਫਾਈ ਅਤੇ ਸੀਵਰੇਜ ਸਬੰਧੀ ਸਮੱਸਿਆਵਾਂ ਦੇ ਤੁਰੰਤ ਹੱਲ ਦੇ ਨਿਰਦੇਸ਼ ਵੀ ਵਿਧਾਇਕ ਵੱਲੋਂ ਦਿੱਤੇ ਗਏ।

 ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ  ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਲੋਕ ਹਿੱਤ ਵਿੱਚ ਜਿੱਥੇ ਸਮਾਜ ਭਲਾਈ ਦੀਆਂ ਸਕੀਮਾਂ ਚਲਾ ਰਹੀ ਹੈ ਉਥੇ ਵਿਕਾਸ ਕਾਰਜਾਂ ਨੂੰ ਵੀ ਉਨੀ ਹੀ ਤਰਜੀਹ ਦਿੱਤੀ ਜਾ ਰਹੀ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਬੂ ਚੇਤੀਵਾਲ ਬਲਾਕ ਪ੍ਰਧਾਨ , ਸੁਨੀਲ ਮੈਣੀ ਬਲਾਕ ਪ੍ਰਭਾਰੀ , ਵਿਜੈ ਨਾਗਪਾਲ, ਅਲਕਾ ਜੁਨੇਜਾ ਬਲਾਕ ਪ੍ਰਧਾਨ, ਸ਼ਿਵ ਦਯਾਲ, ਦੀਪਕ ਸ਼ਰਮਾ ਆਦਿ ਵੀ ਹਾਜ਼ਰ ਸਨ।