Arth Parkash : Latest Hindi News, News in Hindi
ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇੰਗਲੈਂਡ ਵਾਸੀ ਚਿੱਤਰਕਾਰ ਸਰੂਪ ਸਿੰਘ (ਲਿਸਟਰ)ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇੰਗਲੈਂਡ ਵਾਸੀ ਚਿੱਤਰਕਾਰ ਸਰੂਪ ਸਿੰਘ (ਲਿਸਟਰ)ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
Tuesday, 18 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇੰਗਲੈਂਡ ਵਾਸੀ ਚਿੱਤਰਕਾਰ ਸਰੂਪ ਸਿੰਘ (ਲਿਸਟਰ)ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ 19 ਮਾਰਚ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ. ਸਰੂਪ ਸਿੰਘ ਨੇ ਸਾਰੀ ਉਮਰ ਮਹੱਤਵਪੂਰਨ ਪੰਜਾਬੀਆਂ ਦੇ ਪੋਰਟਰੇਟ ਬਣਾ ਕੇ ਵਿਸ਼ਵ ਕੀਰਤੀ ਹਾਸਲ ਕੀਤੀ। ਪਿਛਲੇ ਸਾਲ ਹੀ ਸ. ਸੰਤੋਖ ਸਿੰਘ ਭੁੱਲਰ ਨੇ ਉਨ੍ਹਾਂ ਦੀਆਂ ਪੇਂਟਿੰਗਜ਼ ਨਾਲ ਜਾਣਕਾਰੀ ਸ਼ਾਮਿਲ ਕਰਕੇ ਵੱਡ ਆਕਾਰੀ ਪੁਸਤਕ ਪ੍ਰਕਾਸ਼ਿਤ ਕੀਤੀ ਸੀ। ਦਰਵੇਸ਼ ਰੂਹ ਦੇ ਜਾਣ ਦਾ ਸੱਚਮੁੱਚ ਵੱਡਾ ਦੁੱਖ ਹੈ।
ਇੰਗਲੈਂਡ ਤੋਂ ਸੰਤੋਖ ਸਿੰਘ ਭੁੱਲਰ ਹੁਰਾਂ ਦੱਸਿਆ ਕਿ ਪੰਜਾਬੀ ਚਿੱਤਰਕਲਾ ਦੇ ਅੰਤਰ ਰਾਸ਼ਟਰੀ ਚਿੱਤਰਕਾਰ ਸਰਦਾਰ ਸ. ਸਰੂਪ ਸਿੰਘ ਲਿਸਟਰ ਜੀ ਅਚਾਨਕ 8 ਮਾਰਚ ਸ਼ਨੀਚਰਵਾਰ ਨੂੰ ਅਚਾਨਕ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਪੰਜਾਬੀ ਸੱਭਿਆਚਾਰਕ ਤੇ ਸਾਂਝੀ ਵਿਰਾਸਤ ਨਾਲ ਸਬੰਧਿਤ ਹਰ ਦਿਲ ਨੂੰ ਗਮਗੀਨ ਕਰ ਦਿੱਤਾ ਹੈ।
ਸਰਦਾਰ ਸਰੂਪ ਸਿੰਘ ਜੀ ਦੀਆਂ ਕਲਾ ਕ੍ਰਿਤਾਂ ਇੰਗਲੈਂਡ ਦੀਆਂ ਆਰਟ ਗੈਲਰੀਆ ਤੋਂ ਦੁਨੀਆਂ ਦੀਆਂ ਮਸ਼ਹੂਰ ਗੈਲਰੀਆਂ ਦਾ ਸ਼ਿੰਗਾਰ ਹਨ।
ਸੰਤੋਖ ਸਿੰਘ ਭੁੱਲਰ ਨੇ ਦਸਿਆ ਕਿ
ਅਮਰੀਕਾ ਤੋਂ ਪ੍ਰਸਿੱਧ ਲੇਖਕ ਸੁਰਜੀਤ ਭੁੱਲਰ, ਭਾਰਤ ਤੋਂ ਡਾ. ਲਖਵਿੰਦਰ ਜੌਹਲ,ਕਹਾਣੀਕਾਰ ਬੀਬੀ ਬਚਿੰਤ ਪ੍ਰਸਿੱਧ ਲੇਖਕ ਸਰਦਾਰ ਕੁਲਦੀਪ ਸਿੰਘ ਬੇਦੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਦਰਸ਼ਨ ਬੁੱਟਰ, ਪ੍ਰੋ. ਰਵਿੰਦਰ ਭੱਠਲ,ਬਲਬੀਰ ਮਾਧੋਪੁਰੀ, ਗ਼ਜ਼ਲਗੋ ਗੁਰਦਿਆਲ ਰੌਸ਼ਨ, ਦਰਸ਼ਨ ਖਟਕੜ, ਬੀਬੀ ਬਲਜੀਤ ਕੌਰ ਨੇ ਗਹਿਰੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਚਿੱਤਰਕਲਾ ਤੇ ਸੱਭਿਆਚਾਰ ਨੂੰ ਅਣਪੂਰਾ ਘਾਟਾ ਪਿਆ ਹੈ।ਬਰਤਾਨਵੀ ਲੇਖਿਕਾ ਬੀਬੀ ਕੁਲਵੰਤ ਕੌਰ ਢਿੱਲੋਂ, ਕਵਿਤਰੀ ਰੂਪ ਦਵਿੰਦਰ ਕੌਰ ਨਾਹਲ, ਇਤਿਹਾਸਕਾਰ ਬਲਵਿੰਦਰ ਸਿੰਘ ਚਾਹਲ, ਗ਼ਜ਼ਲਕਾਰ ਅਮਨਦੀਪ ਸਿੰਘ ਅਮਨ, ਭੁਪਿੰਦਰ ਸੱਗੂ, ਗੁਰਸ਼ਰਨ ਸਿੰਘ ਅਜੀਬ, ਚਿੱਤਰਕਾਰ ਜਤਿੰਦਰ ਸਿੰਘ ਪੱਤੜ ਅਤੇ ਗੀਤਕਾਰ ਹਰਦੇਸ਼ ਬਸਰਾ ਵਰਗੀਆਂ ਪ੍ਰਸਿੱਧ ਹਸਤੀਆਂ ਨੇ ਵੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਰਦਾਰ ਸਰੂਪ ਸਿੰਘ ਜੀ ਆਪਣੇ ਕਲਾ ਕਾਰਜਾਂ ਰਾਹੀਂ ਸਦਾ ਲੋਕਾਂ ਦੇ ਚੇਤਨਾਂ ਵਿੱਚ ਜੀਉਂਦੇ ਰਹਿਣਗੇ।
ਸਰਦਾਰ ਸਰੂਪ ਸਿੰਘ ਜੀ ਦੀਆਂ ਯਾਦਗਾਰੀ ਕਲਾ-ਕਿਰਤੀਆਂ ਪੰਜਾਬੀ ਸੰਸਕ੍ਰਿਤਿਕ ਜਗਤ ਵਿੱਚ ਉਨ੍ਹਾਂ ਦੀ ਅਮਰ ਮੌਜੂਦਗੀ ਨੂੰ ਬਣਾਈ ਰੱਖਣਗੀਆਂ। ਉਨ੍ਹਾਂ ਦੀ ਕਲਾ ਦੇ ਰਾਹੀਂ ਪੰਜਾਬੀਅਤ ਦੀ ਮਹਿਕ ਹਮੇਸ਼ਾ ਜਗਤ ਵਿੱਚ ਵਿਆਪਦੀ ਰਹੇਗੀ। ਸਰਦਾਰ ਸਰੂਪ ਸਿੰਘ ਜੀ ਹੁਰਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਅਤੇ ਅੰਤਿਮ ਅਰਦਾਸ 22 ਮਾਰਚ ਦਿਨ ਸ਼ਨੀਵਾਰ ਨੂੰ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਹੋਵੇਗੀ।