Arth Parkash : Latest Hindi News, News in Hindi
ਕੈਬਿਨਟ ਮੰਤਰੀ ਈ ਟੀ ਓ ਨੇ ਮ੍ਰਿਤਕ ਗੁਰਸੇਵਕ ਦੇ ਪਰਿਵਾਰ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈਕ ਕੈਬਿਨਟ ਮੰਤਰੀ ਈ ਟੀ ਓ ਨੇ ਮ੍ਰਿਤਕ ਗੁਰਸੇਵਕ ਦੇ ਪਰਿਵਾਰ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈਕ
Monday, 17 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕੈਬਿਨਟ ਮੰਤਰੀ ਈ ਟੀ ਓ ਨੇ ਮ੍ਰਿਤਕ ਗੁਰਸੇਵਕ ਦੇ ਪਰਿਵਾਰ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈਕ

ਮ੍ਰਿਤਸ ਗੁਰਸੇਵਕ ਦੇ ਨਾਂ ਤੇ ਬਣਾਇਆ ਜਾਵੇਗਾ ਖੇਡ ਸਟੇਡੀਅਮ

ਅੰਮ੍ਰਿਤਸਰ 18 ਮਾਰਚ;     ਬੀਤੇ ਦਿਨੀਂ ਖੱਬੇ ਰਾਜਪੂਤਾਂ ਵਿਖੇ ਫੁੱਟਬਾਲ ਟੂਰਨਾਮੈਂਟ ਦੀ ਸਮਾਪਤੀ ਇਨਾਮ ਵੰਡ ਸਮਾਰੋਹ ਦੌਰਾਨ ਅਚਾਨਕ ਵਾਪਰੇ ਗੋਲੀ ਕਾਂਢ ਦੋਰਾਨ ਪਿੰਡ ਨੰਗਲੀ ਦੇ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਉਮਰ 13 ਸਾਲ ਪੁੱਤਰ ਦਲਬੀਰ ਸਿੰਘ ਮੌਤ ਹੋ ਗਈ ਸੀ। ਉਹ ਤਿੰਨ ਭੈਣਾਂ ਦਾ ਇਕਲੋਤਾ ਭਰਾ ਸੀ ਦੇ ਬੀਤੇ ਦਿਨ ਪਿੰਡ ਨੰਗਲੀ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਦੌਰਾਨ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਪੁੱਜੇ। ਸ੍ਰ ਈ:ਟੀ:ਓ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਇਕ ਲੱਖ ਰੁਪੲੈ ਦਾ ਚੈਕ ਭੇਂਟ ਕੀਤਾ ਅਤੇ ਐਲਾਨ ਕੀਤਾ ਕਿ ਮ੍ਰਿਤਕ ਗੁਰਸੇਵਕ ਸਿੰਘ ਦੇ ਨਾਮ ਤੇ ਖੇਡ ਸਟੇਡੀਅਮ ਬਣਾਇਆ ਜਾਵੇਗਾ ਅਤੇ ਪਰਿਵਾਰ ਦੀ ਹਰ ਸੰਭਵ ਆਰਥਿਕ ਮਦਦ ਵੀ ਕੀਤੀ ਜਾਵੇਗੀ। ਉਨਾਂ ਪਰਿਵਾਰ ਨੂੰ ਮਕਾਨ ਦੀ ਮੁੜ ਉਸਾਰੀ ਕਰਵਾਉਣ ਦਾ ਭਰੋਸਾ ਵੀ ਦਿੱਤਾ। ਸ੍ਰ ਈ:ਟੀ:ਓ ਨੇ ਕਿਹਾ ਕਿ ਗੁਰਸੇਵਕ ਸਿੰਘ ਦੀ ਕਮੀ ਤਾਂ ਹਮੇਸ਼ਾਂ ਪਰਿਵਾਰ ਨੂੰ ਰਹੇਗਾ ਪਰ ਅਸੀਂ ਪਰਿਵਾਰ ਨਾਲ ਹਰ ਦੁੱਖ ਸੁਖ ਦੀ ਘੜੀ ਵਿੱਚ ਸਾਥ ਦਿਆਂਗੇ।

                ਸ੍ਰ ਈ:ਟੀ:ਓ ਨੇ ਕਿਹਾ ਕਿ ਫੁੱਟਬਾਲ ਦੇ ਖਿਡਾਰੀ ਗੁਰਸੇਵਕ ਸਿੰਘ ਦਾ ਮਾੜੇ ਅਨਸਰਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਣਾ ਬਹੁਤ ਮੰਦਭਾਗਾ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਖੱਬੇਰਾਜਪੂਤਾਂਚੇਅਰਮੈਨ ਗੁਰਨਿੰਦਰ ਸਿੰਘਸਰਪੰਚ ਸੁਰਜਨ ਸਿੰਘ ਨੰਗਲੀਸਰਦੂਲ ਸਿੰਘ ਮੈਂਬਰਹੀਰਾ ਸਿੰਘ ਮੈਂਬਰਜਰਮਨ ਸਿੰਘ ਉਦੋਨੰਗਲਸਰਪੰਚ ਅਜੈ ਗਾਂਧੀਸਰਪੰਚ ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਵਾ ਵਾਸੀ ਹਾਜਰ ਸਨ।