Arth Parkash : Latest Hindi News, News in Hindi
75 ਸ਼ਟਲ ਬੱਸਾਂ, 100 ਈ ਰਿਕਸ਼ਾ ਸ਼ਰਧਾਲੂਆਂ ਨੂੰ ਕਰਵਾ ਰਹੇ ਹਨ ਧਾਰਮਿਕ ਅਸਥਾਨਾ ਦੇ ਦਰਸ਼ਨ 75 ਸ਼ਟਲ ਬੱਸਾਂ, 100 ਈ ਰਿਕਸ਼ਾ ਸ਼ਰਧਾਲੂਆਂ ਨੂੰ ਕਰਵਾ ਰਹੇ ਹਨ ਧਾਰਮਿਕ ਅਸਥਾਨਾ ਦੇ ਦਰਸ਼ਨ
Thursday, 13 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

75 ਸ਼ਟਲ ਬੱਸਾਂ, 100 ਈ ਰਿਕਸ਼ਾ ਸ਼ਰਧਾਲੂਆਂ ਨੂੰ ਕਰਵਾ ਰਹੇ ਹਨ ਧਾਰਮਿਕ ਅਸਥਾਨਾ ਦੇ ਦਰਸ਼ਨ

ਪਾਰਕਿੰਗ ਤੋ ਪਾਰਕਿੰਗ ਤੱਕ ਲੈ ਕੇ ਜਾਣ ਤੇ ਆਉਣ ਵਿਚ ਸਹਾਈ ਸਿੱਧ ਹੋਏ ਮੁਫਤ ਸੇਵਾ ਵਾਹਨ

ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ (2025)

ਹੋਲਾ ਮਹੱਲਾ ਦੇ ਦੂਜੇ ਦਿਨ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨਾ ਲਈ ਲੱਖਾਂ ਸੰਗਤਾਂ ਇੱਥੇ ਪੁੱਜ ਰਹੀ ਰਹੀਆਂ। ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਵਾਰ ਸ਼ਰਧਾਲੂਆਂ ਲਈ ਬਣਾਈਆਂ ਗਈਆਂ 22 ਪਾਰਕਿੰਗਾਂ ਤੋ ਸ਼ਟਲ ਬੱਸ ਸਰਵਿਸ ਤੇ ਈ ਰਿਕਸ਼ਾ ਦੀ ਸਹੂਤਲ ਸੁਰੂ ਕੀਤੀ ਗਈ ਹੈ, ਜਿਸ ਰਾਹੀ ਸ਼ਰਧਾਲੂ ਗੁਰੂ ਘਰਾਂ ਦੇ ਦਰਸ਼ਨਾਂ ਲਈ ਆ ਜਾ ਸਕਦੇ ਹਨ। ਇਹ ਜਿਲ੍ਹਾ ਪ੍ਰਸਾਸ਼ਨ ਦਾ ਨਿਵੇਕਲਾ ਉਪਰਾਲਾ ਹੈ, ਜਿਸ ਦੀ ਹਰ ਪਾਸੀਓ ਸ਼ਲਾਘਾ ਹੋ ਰਹੀ ਹੈ।

     ਸ੍ਰੀ ਅਨੰਦਪੁਰ ਸਾਹਿਬ ਦੀਆਂ ਤਿੰਨ ਪ੍ਰਮੁੱਖ ਪਾਰਕਿੰਗਾਂ ਝਿੰਜੜੀ, ਅਗੰਮਪੁਰ ਤੇ ਚੰਡੇਸਰ ਤੋਂ ਵੱਖ ਵੱਖ ਕਲਰ ਕੋਡ ਕਰਕੇ ਇਹ ਵਾਹਨ ਧਾਰਮਿਕ ਅਸਥਾਨਾ ਤੱਕ ਚਲਾਂਏ ਗਏ ਹਨ, ਜ਼ਿਨ੍ਹਾਂ ਵਿਚ ਸ਼ਰਧਾਲੂ ਮੁਫਤ ਸਫਰ ਕਰ ਰਹੇ ਹਨ। ਸ਼ਰਧਾਲੂ ਜਿਸ ਰੰਗ ਦੇ ਪੋਸਟਰ ਵਾਲੀ ਈ ਰਿਕਸ਼ਾ ਜਾਂ ਸ਼ਟਲ ਬੱਸ ਵਿਚ ਬੈਠ ਜਾਂਦੇ ਹਨ ਦਰਸ਼ਨਾਂ ਉਪਰੰਤ ਉਸ ਰੰਗ ਦੇ ਕਿਸੇ ਵੀ ਹੋਰ ਵਾਹਨ ਵਿੱਚ ਸਫਰ ਕਰਕੇ ਮੁੜ ਆਪਣੀ ਅਸਲੀ ਪਾਰਕਿੰਗ ਵਿਚ ਪਹੁੰਚ ਰਹੇ ਹਨ। ਜਿੱਥੇ ਉਨ੍ਹਾਂ ਦੇ ਪ੍ਰਾਈਵੇਟ ਵਾਹਨ ਖੜ੍ਹੇ ਕੀਤੇ ਹੋਏ ਹਨ।ਪਾਰਕਿੰਗ ਵਾਲੀਆ ਥਾਵਾਂ ਤੇ ਪੀਣ ਵਾਲਾ ਪਾਣੀ, ਸਫਾਈ, ਪਖਾਨੇ, ਰੋਸ਼ਨੀ ਦੀ ਢੁਕਵੀ ਵਿਵਸਥਾ ਕੀਤੀ ਹੋਈ ਹੈ। ਪਾਰਕਿੰਗ ਸਥਾਨ ਦੇ ਨੇੜੇ ਸਿਹਤ ਸਹੂਲਤ ਲਈ ਡਿਸਪੈਂਸਰੀ ਲਗਾਈ ਹੋਈ ਹੈ। ਇਹ ਮੁਫਤ ਵਾਹਨ ਦਿਨ ਰਾਤ ਮੇਲਾ ਖੇਤਰ ਵਿਚ ਸ਼ਰਧਾਲੂਆਂ ਨੂੰ ਸਹੂਲਤਾ ਦੇ ਰਹੇ ਹਨ।

   ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਹੈ ਕਿ ਹਰ ਪਾਰਕਿੰਗ ਤੋ 25 ਬੱਸਾਂ ਕੁੱਲ 75 ਬੱਸਾਂ ਅਤੇ 100 ਈ ਰਿਕਸ਼ਾ ਚਲਾਏ ਜਾਣ, ਜਿਨ੍ਹਾਂ ਦਾ ਲਾਭ ਹੁਣ ਸ਼ਰਧਾਲੂ ਬਾਖੂਬੀ ਲੈ ਰਹੇ ਹਨ। ਇਹ  ਪਹਿਲਾ ਮੌਕਾ ਹੈ ਜਦੋਂ ਈ ਰਿਕਸ਼ਾ ਦੀ ਸਹੂਲਤ ਸ਼ਰਧਾਲੂਆਂ ਨੂੰ ਮਿਲੀ ਹੈ। ਬਜੁਰਗਾਂ ਤੇ ਬੱਚਿਆਂ ਲਈ ਇਸ ਸੇਵਾ ਨਾਲ ਉਨ੍ਹਾਂ ਦੀ ਯਾਤਰਾ ਬਹੁਤ ਸੁਖਾਲੀ ਹੋ ਗਈ ਹੈ, ਜਿਸ ਦੀ ਚਹੁੰ ਪਾਸੀਓ ਸ਼ਲਾਘਾ ਕੀਤੀ ਜਾ ਰਹੀ ਹੈ।

ਤਸਵੀਰ- ਮੁਫਤ ਸ਼ਟਲ ਬੱਸ ਸਰਵਿਸ ਤੇ ਈ ਰਿਕਸ਼ਾ ਦੀ ਸਹੂਲਤ ਦਾ ਅਨੰਦ ਮਾਣਦੇ ਹੋਏ ਸ਼ਰਧਾਲੂ