Arth Parkash : Latest Hindi News, News in Hindi
ਵੱਡੀਆਂ ਐਲ.ਈ.ਡੀ ਸਕਰੀਨਾਂ ਤੋਂ ਮੇਲਾ ਪ੍ਰਬੰਧਾਂ ਬਾਰੇ ਮਿਲ ਰਹੀ ਹੈ ਹਰ ਜਾਣਕਾਰੀ ਵੱਡੀਆਂ ਐਲ.ਈ.ਡੀ ਸਕਰੀਨਾਂ ਤੋਂ ਮੇਲਾ ਪ੍ਰਬੰਧਾਂ ਬਾਰੇ ਮਿਲ ਰਹੀ ਹੈ ਹਰ ਜਾਣਕਾਰੀ
Thursday, 13 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵੱਡੀਆਂ ਐਲ.ਈ.ਡੀ ਸਕਰੀਨਾਂ ਤੋਂ ਮੇਲਾ ਪ੍ਰਬੰਧਾਂ ਬਾਰੇ ਮਿਲ ਰਹੀ ਹੈ ਹਰ ਜਾਣਕਾਰੀ

ਪੰਜਾਬ ਸਰਕਾਰ ਵੱਲੋਂ ਹੋਰ ਨੇੜਲੇ ਪ੍ਰਮੁੱਖ ਧਾਰਮਿਕ ਅਸਥਾਨਾ ਬਾਰੇ ਜਾਣਕਾਰੀ ਦੇਣ ਲਈ ਚਲਾਈ ਵਿਸੇਸ਼ ਮੁਹਿੰਮ

ਸ਼ਰਧਾਲੂਆਂ ਨੂੰ ਹੈਲਪ ਡੈਸਕ, ਲੋਸਟ ਐਡ ਫਾਊਡ ਦਾ ਲਾਭ ਜਮੀਨੀ ਪੱਧਰ ਤੇ ਆਇਆ ਨਜ਼ਰ

ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ (2025)

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਵੱਲੋਂ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਨੂੰ ਸਮੁੱਚੇ ਮੇਲਾ ਖੇਤਰ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਲਈ ਵੱਡੀਆ ਐਲ.ਈ.ਡੀ ਸਕਰੀਨਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਲ੍ਹਾਂ ਐਲਈਡੀ ਸਕਰੀਨ ਦੇ ਨਾਲ 24/7 ਹੈਲਪ ਡੈਸਕ, ਲੋਸਟ ਐਂਡ ਫਾਊਡ ਸਥਾਪਿਤ ਕੀਤੇ ਹੋਏ ਹਨ, ਜਿੱਥੇ ਸ਼ਰਧਾਲੂਆਂ ਨੂੰ ਹੋਰ ਵਧੇਰੇ ਜਾਣਕਾਰੀ ਮੁਹੱਇਆ ਕਰਵਾਈ ਜਾ ਰਹੀ ਹੈ।

   ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ, ਸ੍ਰੀ ਗੁਰੂ ਤੇਗ ਬਹਾਦਰ ਮਿਊਜੀਅਮ, ਬੱਸ ਅੱਡਾ, ਨਗਰ ਕੋਂਸਲ ਦੇ ਬਾਹਰ, ਪੰਜ ਪਿਆਰਾ ਪਾਰਕ, ਵਿਰਾਸਤ ਏ ਖਾਲਸਾ ਦੇ ਬਾਹਰ ਵੱਡੀਆ ਸਕਰੀਨਾ ਲਗਾਈਆਂ ਹੋਇਆਂ ਹਨ, ਜਿਨ੍ਹਾ ਤੇ ਹੋਲਾ ਮਹੱਲਾ ਦੋਰਾਂਨ ਮੇਲਾ ਖੇਤਰ ਵਿਚ ਵਿਸੇਸ ਆਕਰਸ਼ਦ ਦਾ ਕੇਦਰ ਬਣੇ ਐਡਵੈਚਰ ਸਪੋਰਟਸ, ਵਿਰਾਸਤੀ ਖੇਡਾਂ, ਕਰਾਫਟ ਮੇਲਾ, ਪੰਜ ਪਿਆਰਾ ਪਾਰਕ, ਨੇਚਰ ਪਾਰਕ, ਵੋਟਿੰਗ, ਹੋਟ ਏਅਰ ਵੈਲੂਨ ਆਦਿ ਵਰਗੀਆਂ ਜਾਣਕਾਰੀਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋ ਇਲਾਵਾ ਮੇਲਾ ਖੇਤਰ ਦੀਆਂ ਪਾਰਕਿੰਗਾਂ, ਸਟਲ ਬੱਸ ਸਰਵਿਸ, ਈ ਰਿਕਸ਼ਾ, ਬਦਲਵੇ ਰੂਟ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਵਾਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਸ.ਹਰਜੋਤ  ਸਿੰਘ ਬੈਂਸ ਨੇ ਨਿਵੇਕਲਾ ਉਪਰਾਲਾ ਕੀਤਾ ਹੈ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੀਆਂ ਲੋਕਹਿੱਤ ਵਿੱਚ ਚਲਾਈਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਦੀ ਜਾਣਕਾਰੀ ਵੱਡੇ ਵੱਡੇ ਹੋਰਡਿੰਗ ਲਗਾ ਕੇ ਦਿੱਤੀ ਗਈ ਹੈ। ਇਸ ਤੋ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਅਤੇ ਇੱਥੋ ਨੇੜਲੇ ਧਾਰਮਿਕ ਅਸਥਾਨਾ ਦੀਆਂ ਤਸਵੀਰਾ ਅਤੇ ਸੰਖੇਪ ਵੇਰਵੇ ਵੱਡੇ ਹੋਰਡਿੰਗਾਂ ਤੇ ਲੱਗੇ ਦਿਖਾਈ ਦੇ ਰਹੇ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਉਨ੍ਹਾਂ ਧਾਰਮਿਕ ਅਸਥਾਨਾ, ਇਤਿਹਾਸਕ ਥਾਵਾਂ ਜਾਂ ਵਿਰਾਸਤੀ ਧਰੋਹਰਾਂ ਮਿਊਜੀਅਮ ਦੀਆਂ ਜਾਣਕਾਰੀਆਂ ਦੇ ਨਾਲ ਹੀ ਉਨ੍ਹਾਂ ਤੱਕ ਦੂਰੀ ਤੇ ਪਹੁੰਚ ਬਾਰੇ ਵੀ ਦਰਸਾਇਆ ਗਿਆ ਹੈ। ਇਸ ਨਿਵੇਕਲੇ ਉਪਰਾਲੇ ਨਾਲ ਇਸ ਇਲਾਕੇ ਦਾ ਧਾਰਮਿਕ ਟੂਰਿਜ਼ਮ ਹੋਰ ਪ੍ਰਫੁੱਲਿਤ ਹੋਵੇਗਾ। ਇਸ ਨਾਲ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਆਉਣ ਵਾਲੇ ਸ਼ਰਧਾਲੂ ਦੋ ਤਿੰਨ ਦਿਨ ਇੱਕ ਠਹਿਰਣਗੇ, ਜਿਸ ਨਾਲ ਸੈਰ ਸਪਾਟਾ ਸੰਨਤ ਪ੍ਰਫੁੱਲਿਤ ਹੋਵੇਗੀ, ਵਪਾਰ ਕਾਰੋਬਾਰ ਦੇ ਵਸੀਲੇ ਹੋਰ ਮਜਬੂਤ ਹੋਣਗੇ ਅਤੇ ਸਥਾਨਿਕ ਲੋਕਾਂ ਦੀ ਅਰਥਿਕਤਾ ਮਜਬੂਤ ਹੋਵੇਗੀ। ਸ.ਬੈਂਸ ਦਾ ਮੁੱਢ ਤੋ ਹੀ ਇਹ ਸੁਪਨਾ ਹੈ ਕਿ ਸ਼ਿਵਾਲਿਕ ਦੀਆ ਪਹਾੜੀਆਂ ਦੀ ਗੋਦ ਵਿਚ ਵਸੇ ਪਵਿੱਤਰ ਇਤਿਹਾਸਕ ਨਗਰਾਂ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ ਦੇ ਨੀਮ ਪਹਾੜੀ ਇਲਾਕੇ ਨੂੰ ਰਿਲੀਜਿਅਸ ਟੂਰਿਜਮ ਵੱਜੋ ਵਿਕਸਤ ਕੀਤਾ ਜਾਵੇ, ਕੁਦਰਤੀ ਸ੍ਰੋਤਾਂ ਅਤੇ ਰਮਣੀਕ ਪਹਾੜੀਆਂ ਨਾਲ ਘਿਰੇ ਇਸ ਇਲਾਕੇ ਵਿੱਚ ਪੰਜਾਬ ਸਰਕਾਰ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਸ.ਬੈਂਸ ਦੇ ਇਨ੍ਹਾਂ ਯਤਨਾ ਨਾਲ ਇਸ ਸਮੁੱਚੇ ਇਲਾਕੇ ਦੇ ਕਾਰੋਬਾਰੀਆਂ ਦੇ ਚਿਹਰੇ ਖਿੜੇ ਹਨ। ਅਨਮਜੋਤ ਕੌਰ ਐਸਡੀਐਮ ਨੰਗਲ ਨੇ ਦੱਸਿਆ ਕਿ ਉਨ੍ਹਾਂ ਵੱਲੋ ਲਗਾਤਾਰ ਸਾਰੇ ਐਲਈਡੀ ਸਕਰੀਨ ਤੇ ਹੈਲਪ ਡੈਸਕ, ਲੋਸਟ ਐਡ ਫਾਊਡ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ। ਜਦੋ ਵੀ ਕੋਈ ਸ਼ਿਕਾਇਤ, ਸੁਝਾਅ, ਮੁਸ਼ਕਿਲ ਬਾਰੇ ਸੂਚਨਾ ਮਿਲ ਰਹੀ ਹੈ ਤੁਰੰਤ ਉਥੇ ਮੋਜੂਦ ਕਰਮਚਾਰੀ ਉਸ ਦੀ ਅਨਾਊਸਮੈਂਟ ਕਰ ਰਹੇ ਹਨ ਤੇ ਵਾਰ ਵਾਰ ਸਬੰਧਿਤ ਤੋ ਜਾਣਕਾਰੀ ਲੈ ਕੇ ਸਮੱਸਿਆ ਹੱਲ ਕਰਵਾ ਰਹੇ ਹਨ। ਐਲਈਡੀ ਸਕਰੀਨ ਦਾ ਫੈਸਲਾ ਬਹੁਤ ਕਾਰਗਰ ਸਿੱਧ ਹੋਇਆ ਹੈ, ਇਸ ਉੱਤੇ ਵਪਾਰਕ ਅਦਾਰਿਆ ਵੱਲੋਂ ਵਿਆਪਕ ਦੇਣ ਵਿੱਚ ਰੁਚੀ ਦਿਖਾਈ ਗਈ ਹੈ, ਜਿਸ ਨਾਲ ਇਲਾਕੇ ਵਿਚ ਪ੍ਰਦੂਸ਼ਣ ਘਟਾਉਣ ਵਿਚ ਵੀ ਮੱਦਦ ਮਿਲੀ ਹੈ।