Arth Parkash : Latest Hindi News, News in Hindi
ਜੋਗਾ ਸੁੱਲ ਕਨੇਡਾ ਵੱਲੋਂ ਸਪਾਂਸਰ ਕਿੱਟ ਬੈਗਾਂ ਦੀ ਖਿਡਾਰੀਆਂ ਨੂੰ ਕੀਤੀ ਵੰਡ ਜੋਗਾ ਸੁੱਲ ਕਨੇਡਾ ਵੱਲੋਂ ਸਪਾਂਸਰ ਕਿੱਟ ਬੈਗਾਂ ਦੀ ਖਿਡਾਰੀਆਂ ਨੂੰ ਕੀਤੀ ਵੰਡ
Tuesday, 11 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜੋਗਾ ਸੁੱਲ ਕਨੇਡਾ ਵੱਲੋਂ ਸਪਾਂਸਰ ਕਿੱਟ ਬੈਗਾਂ ਦੀ ਖਿਡਾਰੀਆਂ ਨੂੰ ਕੀਤੀ ਵੰਡ
ਇਸ ਕਾਰਜ ਨਾਲ ਨਨ੍ਹੇ ਖਿਡਾਰੀਆਂ ਦਾ ਮਨੋਬਲ ਵਧੇਗਾ-ਜ਼ਿਲ੍ਹਾ ਖੇਡ ਅਫ਼ਸਰ
ਮਾਨਸਾ, 12 ਮਾਰਚ :
ਸ਼੍ਰੀ ਨਵਜੋੋਤ ਸਿੰਘ ਜਿਲ੍ਹਾ ਖੇਡ ਅਫਸਰ ਮਾਨਸਾ ਅਤੇ ਸ਼੍ਰੀ ਮਨਪ੍ਰੀਤ ਸਿੰਘ ਸਿੱਧੂ ਸੀਨੀਅਰ ਸਹਾਇਕ ਦਫਤਰ ਜਿਲ੍ਹਾ ਖੇਡ ਅਫਸਰ ਮਾਨਸਾ ਵੱਲੋੋਂ ਜਿਲ੍ਹਾ ਮਾਨਸਾ ਵਿਚ ਖੇਡ ਵਿਭਾਗ ਦੇ ਚਲਾਏ ਜਾ ਰਹੇ ਕੋੋਚਿੰਗ ਸੈਂਟਰ ਫੁੱਟਬਾਲ, ਜੂਡੋੋ, ਕੁਸਤੀ, ਅਥਲੈਟਿਕਸ ਅਤੇ ਵਾਲੀਬਾਲ ਦੇ ਖਿਡਾਰੀਆਂ ਨੂੰ ਕਿੱਟ ਬੈਗ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਨਵਜੋਤ ਸਿੰਘ ਨੇ ਦੱਸਿਆ ਕਿ ਸ੍ਰੀ ਜੋੋਗਾ ਸੁੱਲ ਕਨੇਡਾ ਵੱਲੋੋਂ 100 ਕਿੱਟ ਬੈਗ ਸਪਾਂਸਰ ਕੀਤੇ ਗਏ ਹਨ। ਜਿਲ੍ਹਾ ਖੇਡ ਅਫਸਰ ਵੱਲੋੋਂ ਜੋੋਗਾ ਸੁੱਲ ਕਨੇਡਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਕਿੱਟਾਂ ਨਾਲ ਬੱਚਿਆਂ ਦਾ ਮਨੋਬਲ ਵਧੇਗਾ ਅਤੇ ਉਹ ਹੋਰ ਵੀ ਵਧੀਆ ਤਿਆਰੀ ਕਰਕੇ ਖੇਡਾਂ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਣ ਕਰਨਗੇ।
ਉਨ੍ਹਾਂ ਕੋੋਚਿੰਗ ਸੈਂਟਰ ਦੇ ਸਮੂਹ ਖਿਡਾਰੀਆਂ ਨੂੰ ਅਸੀਰਵਾਦ ਦਿੱਤਾ ਅਤੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਉਚੇਰੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌੌਕੇ ਤੇ ਸ੍ਰੀ ਸੰਗਰਾਮਜੀਤ ਸਿੰਘ ਫੁੱਟਬਾਲ ਕੋੋਚ, ਸਮੂਹ ਸਟਾਫ ਮੌਜੂਦ ਸਨ।