ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਵੱਲੋਂ 9 ਰੋਜ਼ਾ ਸ਼੍ਰੀ ਰਾਮ ਕਥਾ ਦਾ ਆਯੋਜਨ
ਫਿਰੋਜ਼ਪੁਰ 12 ਮਾਰਚ 2025
ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਵੱਲੋਂ ਦੁਰਗਾ ਮਾਤਾ ਮੰਦਿਰ ਬਾਜੀਦਪੁਰ ਵਿਖੇ 9 ਰੋਜ਼ਾ ਸ਼੍ਰੀ ਰਾਮ ਕਥਾ ਦਾ ਆਯੋਜਨ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਪ੍ਰਸਿੱਧ ਸੰਤ ਸ਼੍ਰੀ ਨਿਤਿਆਨੰਦ ਜੀ ਸ਼੍ਰੀ ਅਯੁੱਧਿਆ ਧਾਮ ਉੱਤਰ ਪ੍ਰਦੇਸ਼ ਵੱਲੋਂ ਕਥਾ ਵਾਚਨ ਕੀਤਾ ਜਾ ਰਿਹਾ ਹੈ। ਇਹ ਕਥਾ 06 ਮਾਰਚ ਤੋਂ ਸ਼ੁਰੂ ਹੋ ਕੇ 14 ਮਾਰਚ ਤੱਕ ਕਰਵਾਈ ਜਾ ਰਹੀ ਹੈ।
ਇਸ ਮੌਕੇ ਅਖੰਡ ਰਮਾਇਣ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਤਰਸੇਮਪਾਲ ਸ਼ਰਮਾ (ਰਿਟ.)ਡੀਐਸਪੀ ਨੇ ਦੱਸਿਆ ਕਿ ਸੰਤ ਸ਼੍ਰੀ ਨਿਤਿਆਨੰਦ ਜੀ ਨੇ ਬੜੇ ਵਿਸਥਾਰ ਸਾਹਿਤ ਪ੍ਰਭੂ ਸ਼੍ਰੀ ਰਾਮ ਜੀ ਦੀ ਕਥਾ ਪ੍ਰਸੰਗ ਦਾ ਵਿਸਥਾਰ ਨਾਲ ਵਰਣਨ ਕੀਤਾ।ਕਥਾ ਸੁਣ ਕੇ ਹਾਜ਼ਰ ਸ਼ਰਧਾਲੂ ਭਾਵ ਵਿਭੋਰ ਹੋ ਗਏ ਅਤੇ ਜੈ-ਜੈਕਾਰ ਦੇ ਨਾਅਰਿਆਂ ਨਾਲ ਮਾਹੌਲ ਭਗਤੀ ਵਾਲਾ ਬਣ ਗਿਆ। ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਸ਼੍ਰੀ ਅਖੰਡ ਰਮਾਇਣ ਦਾ ਭੋਗ ਸਵੇਰੇ 10:00 ਵਜੇ ਪਾਇਆ ਜਾਵੇਗਾ ਅਤੇ ਇਸ ਤੋ ਬਾਅਦ ਲੰਗਰ ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਥਾ ਸੁਣਨ ਲਈ ਵੱਡੀ ਗਿਣਤੀ ਵਿਚ ਸੰਗਤਾਂ ਸਹਿਯੋਗ ਮਿਲ ਰਿਹਾ ਹੈ ਅਤੇ ਸ਼ਰਧਾਲੂ ਵੱਡੀ ਗਿਣਤੀ ਵਿਚ ਕਥਾ ਵਿਚ ਸ਼ਾਮਲ ਹੋ ਕੇ ਭਗਵਾਨ ਸ੍ਰੀ ਰਾਮ ਦੇ ਜੀਵਨ ਪ੍ਰਸੰਗਾਂ ਤੋਂ ਪ੍ਰੇਰਨਾ ਲੈ ਰਹੇ ਹਨ।
ਇਸ ਮੌਕੇ ਤਰਸੇਮਪਾਲ ਸ਼ਰਮਾ (ਰਿਟਾ.) ਬਿਜਲੀ ਬੋਰਡ, ਰਜਿੰਦਰ ਸ਼ਰਮਾ ਬਿਜਲੀ ਬੋਰਡ, ਤਿਲਕਰਾਜ ਸ਼ਰਮਾ, ਮਨਹੋਰ ਲਾਲ ਸ਼ਰਮਾ, ਰਮੇਸ਼ ਸ਼ਰਮਾ, ਪ੍ਰਦੀਪ ਕੁਮਾਰ (ਦਾਰਾ), ਰਜਨੀਸ਼ ਕੁਮਾਰ, ਅਮਰਜੀਤ (ਅੰਬਾ) ਦਿਲਵਰ ਜੁੱਗਾ, ਖਵਾਹਿਸ਼, ਤਿਲਕਰਾਜ ਫੌਜੀ, ਭੁਪਿੰਦਰ ਕੁਮਾਰ, ਪਰਵੀਨ ਕੁਮਾਰ (ਰਿਟਾ) ਇੰਸਪੈਕਟਰ ਪੰਜਾਬ ਪੁਲਿਸ, ਗੁਰਦੇਵ ਰਾਜ, ਦੀਪਕ, ਸੰਦੀਪ ਕੁਮਾਰ (ਗੋਲਡੀ) ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।