Arth Parkash : Latest Hindi News, News in Hindi
ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਕੱਚੇ ਮਕਾਨਾਂ ਤੋਂ ਨਵੇਂ ਮਕਾਨ ਬਣਾਉਣ ਦਾ ਸਰਵੇ 31 ਮਾਰਚ ਤੱਕ—ਏਡੀਸੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਕੱਚੇ ਮਕਾਨਾਂ ਤੋਂ ਨਵੇਂ ਮਕਾਨ ਬਣਾਉਣ ਦਾ ਸਰਵੇ 31 ਮਾਰਚ ਤੱਕ—ਏਡੀਸੀ
Tuesday, 11 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ 

ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਕੱਚੇ ਮਕਾਨਾਂ ਤੋਂ ਨਵੇਂ ਮਕਾਨ ਬਣਾਉਣ ਦਾ ਸਰਵੇ 31 ਮਾਰਚ ਤੱਕ—ਏਡੀਸੀ

—ਲੋਕਾਂ ਨੂੰ ਇਸ ਸਕੀਮ ਦਾ ਲਾਹਾ ਲੈਣ ਦੀ ਕੀਤੀ ਅਪੀਲ

 ਮਾਨਸਾ,12 ਮਾਰਚ :        

ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਸਕੀਮਤਹਿਤ ਕੱਚੇ ਮਕਾਨਾਂ ਤੋਂ ਨਵੇਂ ਮਕਾਨ ਬਣਾਉਣ ਲਈ ਸਰਵੇ ਸੁਰੂ ਹੋ ਚੁੱਕਾ ਹੈ, ਜੋ ਕਿ 31 ਮਾਰਚ 2025 ਤੱਕ ਕੀਤਾ ਜਾਣਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀਕਮਿਸ਼ਨਰ (ਆਰ.ਡੀ.) ਸ਼੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਇਸ ਦੌਰਾਨ ਜਿ਼ਲ੍ਹਾ ਮਾਨਸਾਵਿੱਚ ਹੁਣ ਤੱਕ ਸੈਲਫ ਸਰਵੇ 1245, ਅਸਿਸਟੈਂਟ ਸਰਵੇ 14644, ਕੁੱਲ 15889 ਘਰਾਂ ਦਾ ਸਰਵੇ ਮੁਕੰਮਲਕੀਤਾ ਜਾ ਚੁੱਕਾ ਹੈ।       

 ਉਨ੍ਹਾਂ ਦੱਸਿਅ ਕਿ ਇਸ ਸਰਵੇ ਦਾ ਕੰਮ 31 ਮਾਰਚ2025 ਨੂੰ ਖਤਮ ਹੋ ਜਾਵੇਗਾ।ਲਾਭਪਾਤਰੀ ਖੁਦ pmay.nic.in  ਸਾਇਟ ਤੇ ਜਾ ਕੇ ਆਪਣੀ ਰਜਿਸਟ੍ਰੇਸਨ ਕਰਵਾ ਸਕਦਾ ਹੈ ਜਾਂ ਸਰਵੇਖਣਕਰਤਾ ਦੀ ਮਦਦ ਲੈ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।ਰਜਿਸਟ੍ਰੇਸਨ ਕਰਨ ਸਬੰਧੀ ਲਿੰਕ ਪ੍ਰਧਾਨ ਮੰਤਰੀਆਵਾਸ ਯੋਜਨਾ (ਗ੍ਰਾਮੀਣ) ਦੀ ਸਾਈਟ ਤੇ ਉਪਲੱਬਧ ਹਨ।ਇਸਤੋਂ ਇਲਾਵਾ ਜੇਕਰ ਕੋਈ ਆਪਣੀਦਰਖਾਸਤ ਦੇਣ ਸਬੰਧੀ ਸੁਝਾਅ ਲੈਣਾ ਚਾਹੁੰਦੇ ਹੈ ਤਾਂ ਉਹ ਮੋਬਾਇਲ ਨੰ: 97805—50056 ਤੇ ਸੰਪਰਕ ਕਰ ਸਕਦਾ ਹੈ।      

  ਉਨ੍ਹਾਂਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।