ਢਕੌਲੀ ਪੁਲਿਸ ਨੂੰ ਮਹਿੰਗੇ ਮੋਟਰ ਸਾਈਕਲ ਚੋਰੀ ਕਰਨ ਵਾਲਾ ਗਿਰੋਹ ਕਾਬੂ ਕਰਨ ਵਿੱਚ ਮਿਲੀ ਵੱਡੀ ਸਫਲਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਮਾਰਚ:
ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਅਤੇ ਨਸ਼ੇ ਵਿਰੁੱਧ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਐਸ.ਪੀ. ਜਿਲ੍ਹਾ ਐਸ.ਏ.ਐਸ ਨਗਰ, ਸ਼੍ਰੀ ਦੀਪਕ ਪਾਰਿਕ, ਕਪਤਾਨ ਪੁਲਿਸ (ਦਿਹਾਤੀ), ਐਸ.ਏ.ਐਸ ਨਗਰ ਮਨਪ੍ਰੀਤ ਸਿੰਘ, ਅਤੇ ਉਪ ਕਪਤਾਨ ਪੁਲਿਸ, ਸਬ-ਡਵੀਜਨ ਜੀਰਕਪੁਰ, ਜਸਪਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰੋਬੇਸ਼ਨਰੀ ਡੀ.ਐਸ.ਪੀ. ਪ੍ਰੀਤਕੰਵਰ ਸਿੰਘ, ਮੁੱਖ ਅਫਸਰ ਥਾਣਾ ਢਕੌਲੀ ਦੀ ਅਗਵਾਈ ਹੇਠ ਢਕੌਲੀ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਪ੍ਰਾਪਤ ਹੋਈ ਗੋਲਡਨ ਹਸਪਤਾਲ ਢਕੌਲੀ ਦੇ ਸਾਹਮਣੇ ਬਣੀ ਪਾਰਕਿੰਗ ਵਿੱਚ ਖੜੇ ਗੁਰਪ੍ਰੀਤ ਸਿੰਘ ਉਰਫ ਕਮਾਂਡੋ ਪੁੱਤਰ ਲੇਟ ਛੱਜੂ ਰਾਮ ਵਾਸੀ ਪਿੰਡ ਰਾਮਪੁਰ ਸੈਣੀਆ ਥਾਣਾ ਡੇਰਾਬਸੀ ਜਿਲ੍ਹਾ ਐਸ.ਏ.ਐਸ.ਨਗਰ ਦੇ ਬੁਲੇਟ ਮੋਟਰ ਸਾਈਕਲ ਨੰਬਰ HR-03Z-8562 ਰੰਗ ਕਾਲਾ ਮਾਡਲ 2019 ਦੇ ਚੋਰੀ ਹੋਣ ਸਬੰਧੀ ਦਰਜ ਮੁਕੱਦਮਾ ਨੰਬਰ 21 ਮਿਤੀ 28.02.2025 ਅ/ਧ 303(2), 317(2), 112 ਬੀ.ਐਨ.ਐਸ ਥਾਣਾ ਢਕੌਲੀ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਦੋਸ਼ੀ ਆਰੀਅਨ ਖੇਤਰਪਾਲ ਪੁੱਤਰ ਉਮੇਸ਼ ਕੁਮਾਰ ਵਾਸੀ ਮਕਾਨ ਨੰਬਰ 101 ਰਾਮ ਨਗਰ ਸਿਟੀ ਅੰਬਾਲਾ ਥਾਣਾ ਸਿਟੀ ਅੰਬਾਲਾ ਜਿਲ੍ਹਾ ਅੰਬਾਲਾ, ਹਰਿਆਣਾ, ਤਰਨਦੀਪ ਸਿੰਘ ਉਰਫ ਜੋਤ ਪੁੱਤਰ ਦਵਿੰਦਰ ਸਿੰਘ ਉਰਫ ਰਾਜੂ ਵਾਸੀ ਮਕਾਨ ਨੰਬਰ 2813 ਹਾਸ਼ਮੀ ਮੁਹੱਲਾ ਨਾਹਨ ਹਾਉਸ ਸ਼ਹਿਰ ਅੰਬਾਲਾ ਥਾਣਾ ਸਿਟੀ ਅਬਾਲਾ ਜਿਲ੍ਹਾ ਅੰਬਾਲਾ ਹਰਿਆਣਾ, ਰਜਤ ਪੁੱਤਰ ਅਨਿਲ ਕੁਮਾਰ ਵਾਸੀ ਮਕਾਨ ਨੰ.2000/1 ਨਾਹਨ ਹਾਉਸ ਨੇੜੇ ਭੱਲਾ ਡਾਇਰੀ ਅੰਬਾਲਾ ਥਾਣਾ ਸਿਟੀ ਅੰਬਾਲਾ, ਜਿਲ੍ਹਾ ਅੰਬਾਲਾ, ਹਰਿਆਣਾ ਅਤੇ ਕਰਨ ਸੈਣੀ ਪੁੱਤਰ ਯੋਗੇਸ਼ ਸੈਣੀ ਵਾਸੀ ਨੇੜੇ ਜੈਨ ਮੋਟਰ ਬਰਨਾਲਾ ਰੋਡ ਬਲਦੇਵ ਨਗਰ ਅੰਬਾਲਾ ਸਿਟੀ ਥਾਣਾ ਪੰਜੋਖਰਾ ਸਾਹਿਬ ਅੰਬਾਲਾ ਜਿਲ੍ਹਾ ਅੰਬਾਲਾ, ਹਰਿਆਣਾ ਨੂੰ ਮਿਤੀ 02.03.2025 ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਮੁਕੱਦਮਾ ਉਕਤ ਦਾ ਚੋਰੀਸ਼ੁਦਾ ਬੁਲੇਟ ਮੋਟਰ ਸਾਈਕਲ ਨੰਬਰ HR-03Z-8562 ਅਤੇ ਇਕ ਐਕਟਿਵਾ ਨੰਬਰ HR-01AX-4192 (ਪਿਛਲੇ ਪਾਸੇ ਅਤੇ ਅਗਲੀ ਨੰਬਰ ਪਲੇਟ ਪਰ ਨੰਬਰ HR-01X-412 ਹੈ) ਬ੍ਰਾਮਦ ਕੀਤੇ ਗਏ ਅਤੇ ਦੋਸ਼ੀਆ ਦਾ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।
ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਪਾਸੋਂ ਮਿਤੀ 04.03.2025 ਨੂੰ 02 ਐਲ.ਸੀ.ਡੀ, 01 ਤਿੰਨ ਟਾਇਰਾਂ ਵਾਲੀ ਰੇਹੜੀ ਅਤੇ 06 ਮੋਟਰ ਸਾਈਕਲ ਉਕਤ ਤੋ ਇਲਾਵਾ ਹੋਰ ਬ੍ਰਾਮਦ ਕੀਤੇ ਗਏ।
ਮੁਕੱਦਮਾ ਦੇ ਦੋਸ਼ੀਆਨ ਉਕਤਾਨ ਦੇ ਦੋ ਹੋਰ ਸਾਥੀ ਸੂਰਜ ਅਤੇ ਨੇਪਾਲੀ ਉਰਫ ਵਿੱਕੀ ਵਾਸੀਆਨ ਅੰਬਾਲਾ ਹਰਿਆਣਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਦੋਸ਼ੀਆਨ ਉਕਤਾਨ ਪਾਸੋਂ ਪੁੱਛਗਿਛ ਕਰਕੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਪਾਸੋਂ ਹੋਰ ਵੀ ਰਿਕਵਰੀ ਹੋਣ ਦੀ ਵੀ ਸੰਭਾਵਨਾ ਹੈ।ਮੁਕੱਦਮਾ ਉਕਤ ਦੇ ਬਾਕੀ ਦੋਸ਼ੀਆ ਨੂੰ ਜਲਦ ਤੋਂ ਜਲਦ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ।
ਮੁਕੱਦਮਾ ਨੰਬਰ 21 ਮਿਤੀ 28.02.2025 ਅ/ਧ 303(2), 317(2), 112 ਬੀ ਐਨ ਐਸ, ਥਾਣਾ ਢਕੌਲੀ, ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਗ੍ਰਿਫਤਾਰ ਦੋਸ਼ੀਆਨ ਵਾ ਬ੍ਰਾਮਦਗੀ ਹੇਠ ਲਿਖੇ ਅਨੁਸਾਰ ਹੈ:-
ਗ੍ਰਿਫਤਾਰੀ ਦੋਸ਼ੀ
ਆਰੀਅਨ ਖੇਤਰਪਾਲ ਪੁੱਤਰ ਉਮੇਸ਼ ਕੁਮਾਰ ਵਾਸੀ ਮਕਾਨ ਨੰਬਰ 101 ਰਾਮ ਨਗਰ ਸਿਟੀ ਅੰਬਾਲਾ ਥਾਣਾ ਸਿਟੀ ਅੰਬਾਲਾ ਜਿਲ੍ਹਾ ਅੰਬਾਲਾ, ਹਰਿਆਣਾ। ਉਮਰ ਕ੍ਰੀਬ 21 ਸਾਲ
ਤਰਨਦੀਪ ਸਿੰਘ ਉਰਫ ਜੋਤ ਪੁੱਤਰ ਦਵਿੰਦਰ ਸਿੰਘ ਉਰਫ ਰਾਜੂ ਵਾਸੀ ਮਕਾਨ ਨੰਬਰ 2813 ਹਾਸ਼ਮੀ ਮੁਹੱਲਾ ਨਾਹਨ ਹਾਉਸ ਸ਼ਹਿਰ ਅੰਬਾਲਾ ਥਾਣਾ ਸਿਟੀ ਅਬਾਲਾ ਜਿਲ੍ਹਾ ਅੰਬਾਲਾ ਹਰਿਆਣਾ । ਉਮਰ ਕਰੀਬ 19 ਸਾਲ
ਰਜਤ ਪੁੱਤਰ ਅਨਿਲ ਕੁਮਾਰ ਵਾਸੀ ਮਕਾਨ ਨੰ.2000/1 ਨਾਹਨ ਹਾਉਸ ਨੇੜੇ ਭੱਲਾ ਡਾਇਰੀ ਅੰਬਾਲਾ ਥਾਣਾ ਸਿਟੀ ਅੰਬਾਲਾ, ਜਿਲ੍ਹਾ ਅੰਬਾਲਾ, ਹਰਿਆਣਾ। ਉਮਰ ਕਰੀਬ 20 ਸਾਲ
ਕਰਨ ਸੈਣੀ ਪੁੱਤਰ ਯੋਗੇਸ਼ ਸੈਣੀ ਵਾਸੀ ਨੇੜੇ ਜੈਨ ਮੋਟਰ ਬਰਨਾਲਾ ਰੋਡ ਬਲਦੇਵ ਨਗਰ ਅੰਬਾਲਾ ਸਿਟੀ ਥਾਣਾ ਪੰਜੋਖਰਾ ਸਾਹਿਬ ਅੰਬਾਲਾ ਜਿਲ੍ਹਾ ਅੰਬਾਲਾ, ਹਰਿਆਣਾ। ਉਮਰ ਕਰੀਬ 24 ਸਾਲ
ਗ੍ਰਿਫਤਾਰੀ ਬਾਕੀ ਦੋਸ਼ੀ
ਸੂਰਜ ਅਤੇ ਨੇਪਾਲੀ ਉਰਫ ਵਿੱਕੀ ਵਾਸੀਆਨ ਅੰਬਾਲਾ ਹਰਿਆਣਾ
ਬ੍ਰਾਮਦਗੀ:-
ਇਕ ਮੋਟਰ ਸਾਈਕਲ ਨੰਬਰ HR-21Q-9202 ਮਾਰਕਾ BMW ਰੰਗ ਚਿੱਟਾ-ਨਿੱਲਾ
ਇਕ ਮੋਟਰ ਸਾਈਕਲ ਨੰਬਰ HR-07AD-1898 ਮਾਰਕਾ KTM ਰੰਗ ਚਿੱਟਾ-ਕਾਲਾ
ਇਕ ਬੁਲੇਟ ਮੋਟਰ ਸਾਈਕਲ ਨੰਬਰ HR-03Z-8562 ਰੰਗ ਕਾਲਾ
ਇਕ ਮੋਟਰ ਸਾਈਕਲ ਨੰਬਰ PB-65AD-7004 ਮਾਰਕਾ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ
ਇਕ ਮੋਟਰ ਸਾਈਕਲ ਨੰਬਰ ਜਾਅਲੀ ਨੰ.HR-01AX-8962 (ਅਸਲ ਨੰ. PB-65AJ-9640) ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ
ਇਕ ਮੋਟਰ ਸਾਈਕਲ ਬਿਨਾ ਨੰਬਰੀ ਮਾਰਕਾ ਹੀਰੋ ਹੋਂਡਾ ਸਪਲੈਂਡਰ ਰੰਗ ਕਾਲਾ
ਇਕ ਮੋਟਰ ਸਾਈਕਲ ਨੰਬਰ HR-26BY-8765 ਮਾਰਕਾ ਹੀਰੋ ਐਚ ਐਫ Deluxe ਰੰਗ ਕਾਲਾ
ਇਕ ਐਕਟਿਵਾ ਨੰਬਰ HR-01AX-4192 ਪਿਛਲੇ ਪਾਸੇ ਅਤੇ ਅਗਲੀ ਨੰਬਰ ਪਲੇਟ ਪਰ ਨੰਬਰ HR-01X-412 ਰੰਗ ਚਿੱਟਾ
ਇਕ 32 ਇੰਚ LCD ਟੂ ਪਲੱਸ ਸਮਾਰਟ ਟੀ.ਵੀ
ਇਕ 43 ਇੰਚ LCD ਟੂ ਪਲੱਸ ਸਮਾਰਟ ਟੀ.ਵੀ
ਇਕ ਤਿੰਨ ਟਾਇਰਾਂ ਵਾਲੀ ਰੇਹੜੀ
ਤਰੀਕੇ-ਏ-ਵਾਰਦਾਤ:-
ਦੋਸ਼ੀਆਨ ਦਿਨ ਅਤੇ ਰਾਤ ਸਮੇਂ ਬੰਦ ਘਰਾਂ ਦੀ ਅਤੇ ਵਾਹਨਾਂ ਦੀ ਰੇਕੀ ਕਰਕੇ ਮੌਕਾ ਦੇਖ ਕੇ ਚੋਰੀ ਕਰਦੇ ਸਨ।