Arth Parkash : Latest Hindi News, News in Hindi
ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਨਹੀਂ  ਹੋਣ ਦਿੱਤਾ ਜਾਵੇਗਾ ਖੱਜਲ, ਡੀ ਸੀ ਅਭੀਜੀਤ ਕਪਲਿਸ਼ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਨਹੀਂ  ਹੋਣ ਦਿੱਤਾ ਜਾਵੇਗਾ ਖੱਜਲ, ਡੀ ਸੀ ਅਭੀਜੀਤ ਕਪਲਿਸ਼
Tuesday, 04 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਨਹੀਂ  ਹੋਣ ਦਿੱਤਾ ਜਾਵੇਗਾ ਖੱਜਲ, ਡੀ ਸੀ ਅਭੀਜੀਤ ਕਪਲਿਸ਼
—ਜਿਲ੍ਹੇ ਵਿੱਚ ਅੱਜ ਹੋਈਆਂ 110 ਰਜਿਸਟਰੀਆਂ
ਸ੍ਰੀ ਮੁਕਤਸਰ ਸਾਹਿਬ 5 ਮਾਰਚ
                    ਪਿਛਲੇ ਤਿੰਨ ਚਾਰ ਦਿਨਾਂ ਤੋਂ ਜਿ਼ਲ੍ਹੇ ਦੀਆਂ ਵੱਖ—ਵੱਖ ਤਹਿਸੀਲਾਂ ਵਿੱਚ ਲੋਕਾਂ ਨੂੰ ਮਕਾਨਾਂ, ਦੁਕਾਨਾਂ ਅਤੇ ਜ਼ਮੀਨ ਦੀਆਂ ਰਜਿਸਟਰੀਆਂ ਕਰਵਾਉਣ ਵਿੱਚ ਆ ਰਹੀ ਦਿੱਕਤ ਨੂੰ ਅੱਜ ਦੂਰ ਕੀਤਾ ਗਿਆ ।  ਸ੍ਰੀ ਮੁਕਤਸਰ ਸਾਹਿਬ ਦੀਆਂ ਸੱਤ ਤਹਿਸੀਲਾਂ ਵਿੱਚ ਅੱਜ ਕੁੱਲ 110 ਰਜਿਸਟਰੀਆਂ ਨਿਰਵਿਘਨ ਕਰਵਾਈਆਂ ਗਈਆਂ ਅਤੇ ਲੋਕਾਂ ਵੱਲੋਂ ਇਸ  ਉਪਰਾਲੇ  ਸਬੰਧੀ ਧੰਨਵਾਦ ਵੀ ਕੀਤਾ ਗਿਆ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਨੇ ਦੱਸਿਆ ਕਿ ਲੋਕਾਂ ਦੀ ਤਹਿਸੀਲਾਂ ਵਿੱਚ ਖੱਜਲ—ਖੁਆਰੀ ਘਟਾਉਣ ਸਬੰਧੀ ਸਰਕਾਰ ਵੱਲੋਂ ਹਰ ਕਿਸਮ ਦੇ ਢੁੱਕਵੇਂ ਉਪਰਾਲੇ ਕੀਤੇ ਗਏ ।
ਉਹਨਾਂ ਅੱਗੇ ਦੱਸਿਆ ਕਿ ਜਿ਼ਲ੍ਹੇ ਦਾ ਕੋਈ ਵੀ  ਬਸਿੰਦਾ ਜੋ ਆਪਣੇ ਮਕਾਨ, ਦੁਕਾਨ ਜਾਂ ਜਾਇਦਾਦ ਦੀ ਰਜਿਸਟਰੀ ਕਰਵਾਉਣਾ ਚਾਹੁੰਦਾ ਹੈ, ਉਸਨੂੰ ਹਰ ਹੀਲੇ ਬਿਨ੍ਹਾ ਕਿਸੇ ਰੁਕਾਵਟ ਅਤੇ ਦੇਰੀ ਦੇ ਰਜਿਸਟਰੀਆਂ ਕਰਵਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਵਚਨਬੱਧ ਹੈ ।
                     ਉਹਨਾਂ ਦੱਸਿਆ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਵਿੱਚ ਸਭ ਤੋਂ ਵੱਧ 43 ਰਜਿਸਟਰੀਆਂ ਹੋਈਆਂ ਹਨ, ਜਦਕਿ ਤਹਿਸੀਲ ਗਿੱਦੜਬਾਹਾ ਵਿਖੇ 16, ਮਲੋਟ ਵਿਖੇ 15, ਸਬ ਤਹਿਸੀਲ ਲੰਬੀ ਵਿਖੇ 15, ਸਬ ਤਹਿਸੀਲ ਬਰੀਵਾਲਾ ਵਿਖੇ 11, ਸਬ ਤਹਿਸੀਲ ਲੱਖੇਵਾਲੀ ਵਿਖੇ 5, ਸਬ ਤਹਿਸੀਲ ਦੋਦਾ ਵਿਖੇ 5 ਰਜਿਸਟਰੀਆਂ ਹੋਈਆਂ ਹਨ।
                 ਰਜਿਸਟਰੀਆਂ ਕਰਵਾਉਣ ਉਪਰੰਤ ਆਪਣੇ ਘਰਾਂ ਨੂੰ ਪਰਤੇ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਜਿ਼ਲ੍ਹਾ ਪ੍ਰਬੰਧ ਵਲੋਂ ਕੀਤੇ ਗਏ ਪ੍ਰਬੰਧ ਦੀ ਸ਼ਲਾਘਾ ਕੀਤੀ ।