ਡਾਇਰੈਕਟਰ ਸਟੇਟ ਟ੍ਰਾਂਸਪੋਰਟ ਵੱਲੋਂ ਕੁਰਾਲੀ ਬੱਸ ਅੱਡੇ 'ਤੇ ਬੱਸਾਂ ਰੋਕਣ ਦੀ ਹਦਾਇਤ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਵੱਲੋਂ ਕੁਰਾਲੀ ਬੱਸ ਅੱਡੇ 'ਤੇ ਬੱਸਾਂ ਰੋਕਣ ਦੀ ਹਦਾਇਤ
Sunday, 02 Mar 2025 18:30 pm
Arth Parkash : Latest Hindi News, News in Hindi
ਡਾਇਰੈਕਟਰ ਸਟੇਟ ਟ੍ਰਾਂਸਪੋਰਟ ਵੱਲੋਂ ਕੁਰਾਲੀ ਬੱਸ ਅੱਡੇ 'ਤੇ ਬੱਸਾਂ ਰੋਕਣ ਦੀ ਹਦਾਇਤ
ਉਲੰਘਣਾ ਕਰਨ ਤੇ ਸਬੰਧਤ ਬੱਸ ਚਾਲਕ ਵਿਰੁੱਧ ਹੋਵੇਗੀ ਕਰਵਾਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਮਾਰਚ, 2025:
ਪੰਜਾਬ ਰੋਡਵੇਜ਼/ਪਨਬੱਸ ਦੀਆਂ ਬੱਸਾਂ ਵੱਲੋਂ ਕੁਰਾਲੀ ਬੱਸ ਅੱਡੇ ਤੇ ਬੱਸਾਂ ਨੂੰ ਰੋਕ ਕੇ ਸਵਾਰੀਆਂ ਨੂੰ ਉਤਾਰਨ ਅਤੇ ਚੜ੍ਹਾਉਣ ਸਬੰਧੀ ਆਮ ਜਨਤਾ ਨੂੰ ਆ ਰਹੀ ਮੁਸ਼ਕਿਲ ਦਾ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ।
ਉਨ੍ਹਾਂ ਵੱਲੋਂ ਸਮੂਹ ਜਨਰਲ ਮੈਨੇਜਰ/ਡਿਪੂ ਮੈਨੇਜਰ, ਪੰਜਾਬ ਰੋਡਵੇਜ਼ ਅਤੇ ਪਨਬੱਸ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਅਧੀਨ ਆਉਂਦੇ ਉਪਰੇਸ਼ਨਲ ਸਟਾਫ (ਕੰਡਕਟਰ/ਡਰਾਈਵਰ) ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕੁਰਾਲੀ ਬੱਸ ਅੱਡੇ ਵਿਖੇ ਬੱਸਾਂ ਰੋਕ ਕੇ ਸਵਾਰੀਆਂ ਨੂੰ ਉਤਾਰਨਾ/ਚੜ੍ਹਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ/ਇਲਾਕਾ ਨਿਵਾਸੀਆਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਭਵਿੱਖ ਵਿੱਚ ਇਸ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਸਬੰਧਤ ਕਰਮਚਾਰੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।