ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦਾ ਵਿਕਰੀ ਕੇਂਦਰ ਵਿਖੇ ਸਥਾਪਿਤ ਹੋ ਚੁੱਕਾ ਹੈ
ਫਾਜਿਲਕਾ 6 ਫਰਵਰੀ
ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦਾ ਵਿਕਰੀ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ 312 ਦੂਸਰੀ ਮੰਜਿਲ ਬਲਾਕ-ਏ ਫਾਜਿਲਕਾ ਵਿਖੇ ਸਥਾਪਿਤ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਇਸ ਵਿਕਰੀ ਕੇਂਦਰ ਵਿਖੇ ਕੋਈ ਵੀ ਵਿਅਕਤੀ ਨਿਜੀ ਵਰਤੋਂ ਜਾਂ ਆਪ ਜੀ ਦੇ ਵਿੱਦਿਅਕ ਅਦਾਰੇ(ਸਕੂਲ/ਕਾਲਜ) ਜਾ ਸਮਾਜਿਕ/ਧਾਰਮਿਕ/ਸਾਹਿਤਕ ਸੰਸਥਾ ਦੀ ਲਾਇਬ੍ਰੇਰੀ ਲਈ ਪੁਸਤਕਾਂ ਖਰੀਦ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਕਰੀ ਕੇਂਦਰ ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ, ਰਸਾਲੇ (ਪੰਜਾਬੀ ਦੁਨੀਆਂ, ਜਨ ਸਾਹਿਤ, ਪੰਜਾਬ ਸੌਰਵ, ਪਰਵਾਜ਼ੇ ਅਦਬ) ਅਤੇ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੀਆਂ ਪੁਸਤਕਾਂ ਵੀ ਖਰੀਦ ਲਈ ਉਪਲਬੱਧ ਹਨ। ਪ੍ਰਤੀ ਰਸਾਲਾ ਸਾਲਾਨਾ ਚੰਦਾ 240/-(ਦੋ ਸੋ ਚਾਲੀ) ਰੁਪਏ ਇਸ ਦਫ਼ਤਰ ਨਾਲ ਸੰਪਰਕ ਕਰਕੇ ਭਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।