Arth Parkash : Latest Hindi News, News in Hindi
ਕੈਂਸਰ ਦੀ ਸਮੇਂ ਸਿਰ ਜਾਂਚ ਕਰਕੇ ਕੈਂਸਰ ਤੋਂ ਹੋ ਸਕਦਾ ਹੈ ਬਚਾਅ:  ਡਾ ਲਹਿੰਬਰ ਰਾਮ ਕੈਂਸਰ ਦੀ ਸਮੇਂ ਸਿਰ ਜਾਂਚ ਕਰਕੇ ਕੈਂਸਰ ਤੋਂ ਹੋ ਸਕਦਾ ਹੈ ਬਚਾਅ:  ਡਾ ਲਹਿੰਬਰ ਰਾਮ
Monday, 03 Feb 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿਹਤ ਵਿਭਾਗ ਫਾਜਿਲਕਾ ਵੱਲੋਂ ਵਿਸ਼ਵ ਕੈਂਸਰ ਦਿਵਸ ਦੇ ਸਬੰਧ ਵਿੱਚ ਸੀ. ਐਚ. ਸੀ ਖੂਈ ਖੇੜਾ ਵਿਖੇ ਕੀਤਾ ਜਾਗਰੂਕਤਾ ਸਮਾਗਮ 

ਕੈਂਸਰ ਦੀ ਸਮੇਂ ਸਿਰ ਜਾਂਚ ਕਰਕੇ ਕੈਂਸਰ ਤੋਂ ਹੋ ਸਕਦਾ ਹੈ ਬਚਾਅ:  ਡਾ ਲਹਿੰਬਰ ਰਾਮ

ਫਾਜਿਲਕਾ 4 ਫਰਵਰੀ

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਫਾਜਿਲਕਾ ਵੱਲੋ ਸਿਵਲ ਸਰਜਨ ਡਾ ਲਹਿੰਬਰ ਰਾਮ ਦੀ ਅਗਵਾਈ ਅਤੇ ਡਾ ਵਿਕਾਸ ਗਾਂਧੀ ਦੀ ਦੇਖ ਰੇਖ ਵਿੱਚ ਸੀ. ਐਚ. ਸੀ. ਖੂਈਖੇੜਾ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ @ਯੂਨਾਈਟਡ ਬਾਏ ਯੂਨੀਕਥੀਮ ਹੇਠ ਵਿਸ਼ਵ ਕੈਸਰ ਦਿਵਸ ਮਨਾਇਆ ਗਿਆ। ਇਸ ਮੌਕੇ ਡਾ ਸੁਨੀਤਾ ਕੰਬੋਜ਼ਡਾ ਆਮਨਾ ਕੰਬੋਜ਼ਵਿਨੋਦ ਖੁਰਾਣਾਸੁਖਦੇਵ ਸਿੰਘਸੁਸ਼ੀਲ ਕੁਮਾਰ ਨੇ ਸਮੂਲੀਅਤ ਕੀਤੀ।

ਅੱਜ ਦੇ ਦਿਨ ਸਬੰਧੀ ਡਾ ਲਹਿੰਬਰ ਰਾਮ ਨੇ ਦੱਸਿਆ ਕਿ ਇਸ ਦਿਨ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਕੈਂਸਰ ਤੋਂ ਬਚਣ ਲਈ ਵੱਧ ਤੋਂ ਵੱਧ ਜਾਗਰੂਕਤਾ ਦਿੱਤੀ ਜਾ ਰਹੀ ਹੈ ਤਾਂ ਕਿ ਕੈਂਸਰ ਦੀ ਜਲਦੀ ਪਹਿਚਾਣ ਕਰਕੇ ਜਲਦੀ ਇਲਾਜ ਕੀਤਾ ਜਾ ਸਕੇ ਅਤੇ ਕੈਂਸਰ ਨਾਲ ਹੋ ਰਹੀਆਂ ਮੌਂਤਾ ਨੂੰ ਘਟਾਇਆ ਜਾ ਸਕੇ।

ਇਸ ਮੌਕੇ ਡਾ ਆਮਨਾ ਕੰਬੋਜ਼ ਅਤੇ ਡਾ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਬਦਲ ਰਹੀ ਜੀਵਨ ਸ਼ੈਲੀ ਅਤੇ ਸਾਡੇ ਰੋਜ਼ਾਨਾ ਦੇ ਖਾਣ ਪੀਣ ਦੇ ਲਾਈਫ ਸਟਾਈਲ ਵਿੱਚ ਤਬਦੀਲੀ ਆਉਣ ਨਾਲ ਕੈਂਸਰ ਵਰਗੀਆ ਬਿਮਾਰੀਆਂ ਚ ਵਾਧਾ ਹੋ ਰਿਹਾ ਹੈ। ਤੰਬਾਕੂਬੀੜੀਸਿਗਰਟ ਦੇ ਸੇਵਨ ਕਾਰਨ ਮੂੰਹਫੇਫੜੇ ਅਤੇ ਪੇਟ ਦਾ ਕੈਂਸਰ ਹੋ ਸਕਦਾ ਹੈ। ਉਨਾਂ ਦੱਸਿਆ ਕਿ ਔਰਤਾਂ ਅਤੇ ਮਰਦਾਂ ਵਿੱਚ ਕਿਸੇ ਵੀ ਅੰਗ ਦਾ ਕੈਂਸਰ ਹੋ ਸਕਦਾ ਹੈਪਰ ਔਰਤਾਂ ਵਿੱਚ ਜਿਆਦਾਤਰ ਛਾਤੀਬੱਚੇਦਾਨੀ ਦਾ ਕੈਂਸਰ ਹੁੰਦਾ ਹੈ।  ਉਨ੍ਹਾਂ ਕਿਹਾ ਕਿ ਇਸ ਲਈ ਛਾਤੀ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਗਿਲਟੀ ਦਾ ਹੋਣਾਪਾਚਨ ਸ਼ਕਤੀ ਅਤੇ ਪਖਾਨਾ ਕਰਨ ਦੀ ਕਿਰਿਆ ਵਿੱਚ ਬਦਲਾਵਲਗਾਤਾਰ ਖੰਘ ਅਤੇ ਆਵਾਜ਼ ਵਿੱਚ ਭਾਰੀਪਣਮਾਹਵਾਰੀ ਵਿੱਚ ਜ਼ਿਆਦਾ ਖੂਨ ਪੈਣਾ ਅਤੇ ਮਾਹਵਾਰੀ ਤੋ ਇਲਾਵਾ ਖੂਨ ਪੈਣਾ ਆਦਿ ਕੈਂਸਰ ਦੇ ਲੱਛਣ ਹੋ ਸਕਦੇ ਹਨ। ਜੇਕਰ ਇਸ ਦਾ ਸਹੀ ਸਮੇ ਸਿਰ ਚੈਕਅੱਪ ਕਰਵਾ ਲਿਆ ਜਾਵੇ ਤਾ ਇਸ ਤੋ ਬਚਿਆ ਜਾ ਸਕਦਾ ਹੈ।

ਉਨ੍ਹਾਂ ਇਸ ਮੌਕੇ ਕੈਂਸਰ ਹੋਣ ਲਈ ਜਿੰਮੇਵਾਰੀ ਮੁੱਢਲੇ ਕਾਰਨਾਂ ਦੇ ਖਾਤਮੇ ਉਤੇ ਜ਼ੋਰ ਦਿੰਦਿਆ ਕਿਹਾ ਕਿ ਫਸਲਾਂ ਉਤੇ ਜਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇਫਾਸਟ ਫੂਡਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ।  ਕੈਸਰ ਅਤੇ ਇਸ ਦੇ ਮੁੱਢਲੇ ਲੱਛਣਾਂ ਦੀ ਪਹਿਚਾਣ ਰੱਖਦਿਆਂ ਸਮੇ ਆਪਣੀ ਜਾਂਚ ਸਮੇ ਸਿਰ ਕਰਵਾਉਦੇ ਰਹਿਣਾ ਚਾਹੀਦਾ ਹੈ। ਆਪਣੀ ਰੋਜ਼ਾਨਾ ਖੁਰਾਕ ਵਿੱਚ ਫਲਾਂਹਰੀਆ ਸਬਜ਼ੀਆਂਦਾਲਾਂਅਨਾਜ ਦਾ ਸੇਵਨ ਜਰੂਰ ਕਰੋ। ਸਵੇਰ ਦੀ ਸੈਰ ਅਤੇ ਸਰੀਰਿਕ ਕਸਰਤ ਵੀ ਕਰੋ। ਉਹਨਾਂ ਕਿਹਾ ਕਿ ਸਮੇਂ ਸਿਰ ਚੇਤਨ ਹੋਣ ਨਾਲ ਕੈਸਰ ਤੋ ਬਚਿਆ ਜਾ ਸਕਦਾ ਹੈ। ਜਿਆਦਾਤਰ ਲੌਕ ਦੂਸਰੀ ਜਾਂ ਤੀਸਰੀ ਸਟੇਜ ਵਿੱਚ ਡਾਕਟਰ ਕੋਲ ਚੈਕਅੱਪ ਲਈ ਆਉਂਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਲੱਛਣ ਨਜ਼ਰ ਆਉਣ ਤਾ ਤਰੁੰਤ ਨੇੜ ਦੇ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤੋ ਇਲਾਵਾ ਟੌਲ ਫਰੀ ਨੰਬਰ ਤੋ 104 ਤੋ ਜਾਣਕਾਰੀ ਪ੍ਰਾਪਤ ਕੀਤੀ ਜਾਸਕਦੀ ਹੈ।

ਇਸ ਮੌਕੇ ਵਿਨੋਦ ਖੁਰਾਣਾ ਨੇ ਦੱਸਿਆ ਕਿ 30 ਸਾਲ ਦੀ ਉਮਰ ਤੋ ਬਾਅਦ ਸਾਲ ਵਿੱਚ ਇੱਕ ਵਾਰ ਆਪਣੀ ਮੈਡੀਕਲ ਜਾਂਚ ਕਰਵਾਉਦੇ ਰਹਿਣਾ ਚਾਹੀਦਾ ਹੈ। ਉਨ੍ਹਾ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਪੰਜਾਬ ਰਾਜ ਦੇ ਉਹ ਵਸਨੀਕ ਜਿਹੜੇ ਕੈਸਰ ਦੀ ਬੀਮਾਰੀ ਤੋ ਪੀੜਤ ਹਨਨੂੰ 1.5 ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਅਤੇ ਪ੍ਰਵਾਨਿਤ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਅਧੀਨ ਵੀ ਕੈਂਸਰ ਦਾ ਇਲਾਜ ਮੁਫਤ ਕਰਵਾਇਆ ਜਾ ਸਕਦਾ ਹੈ।

ਇਸ ਸਮੇਂ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਵਰਕਰਆਸ਼ਾਂਮਰੀਜ਼ ਅਤੇ ਉਹਨਾਂ ਦੇ ਰਿਸ਼ਤੇਦਾਰ ਹਾਜ਼ਰ ਸਨ।