Arth Parkash : Latest Hindi News, News in Hindi
ਸਰਕਾਰ ਅਤੇ ਵਪਾਰੀਆ ਦਰਮਿਆਨ ਦੁਵੱਲੇ ਪਾੜੇ ਨੂੰ ਕੀਤਾ ਜਾਵੇਗਾ ਦੂਰ-ਜੁਨੇਜਾ ਸਰਕਾਰ ਅਤੇ ਵਪਾਰੀਆ ਦਰਮਿਆਨ ਦੁਵੱਲੇ ਪਾੜੇ ਨੂੰ ਕੀਤਾ ਜਾਵੇਗਾ ਦੂਰ-ਜੁਨੇਜਾ
Saturday, 01 Feb 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿਲਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ

ਸਰਕਾਰ ਅਤੇ ਵਪਾਰੀਆ ਦਰਮਿਆਨ ਦੁਵੱਲੇ ਪਾੜੇ ਨੂੰ ਕੀਤਾ ਜਾਵੇਗਾ ਦੂਰ-ਜੁਨੇਜਾ

ਸਰਕਾਰ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ-ਜੁਨੇਜਾ 

ਅੰਮ੍ਰਿਤਸਰ, 2 ਫਰਵਰੀ, 2025

  ਅੱਜ ਮੈਂਬਰ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਸ੍ਰੀ ਸ਼ੀਤਲ ਜੁਨੇਜਾ  ਵੱਲੋਂ ਅੰਮ੍ਰਿਤਸਰ ਸਥਿਤ ਗੁਰੂ ਬਾਜ਼ਾਰ ਦੇ ਸਰਾਫ਼ਾ ਵਪਾਰੀਆਂ ਅਤੇ ਸ਼ਾਸਤਰੀ ਮਾਰਕੀਟ ਦੇ ਕੱਪੜਾ ਵਪਾਰੀਆਂ ਨਾਲ  ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੈਂਬਰ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਸ੍ਰੀ ਸ਼ੀਤਲ ਜੁਨੇਜਾ ਨੇ ਕਿਹਾ ਕਿ ਸਰਕਾਰ ਅਤੇ ਵਪਾਰੀਆਂ ਦਰਮਿਆਨ ਪਏ ਦੁਵੱਲੇ ਪਾੜੇ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਆਰਥਿਕਤਾ ਵਪਾਰੀਆਂ ਉਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਸੂਬੇ ਦੇ ਵਪਾਰੀ ਖੁਸ਼ਹਾਲ ਹੋਣਗੇ ਉਹ ਸੂਬਾ ਵੀ ਆਰਥਿਕ ਤੌਰ ਤੇ ਖੁਸ਼ਹਾਲ ਹੋਵੇਗਾ। 

  ਸ੍ਰੀ ਜੁਨੇਜਾ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਆਪਣੀ ਜੀ:ਐਸ:ਟੀ ਜਰੂਰ ਭਰਨ ਤਾਂ ਜੋ ਸਰਕਾਰ ਇਹ ਪੈਸਾ ਵਿਕਾਸ ਦੇ  ਕਾਰਜਾਂ ਤੇ ਖਰਚ ਸਕੇ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਰਕਾਰ ਕਿਸੇ ਨਾਲ ਵੀ ਵਧੀਕੀ ਨਹੀਂ ਹੋਣ ਦੇਵੇਗੀ ਅਤੇ ਜੇਕਰ ਕਿਸੇ ਵਪਾਰੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ। 

  ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਸ਼੍ਰੀ ਜੁਨੇਜਾ ਨੇ ਕਿਹਾ ਕਿ ਸਰਕਾਰ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਤੁਹਾਨੂੰ ਆਉਂਦੀਆਂ ਸਾਰੀਆਂ  ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਮੀਟਿੰਗ ਵਪਾਰੀਆਂ ਵਿਚ ਵਪਾਰੀਆਂ ਨੂੰ ਜੀਐਸਟੀ ਰਜਿਸਟਰੇਸ਼ਨ ਕਰਾਉਣ ਸਬੰਧੀ ਜਾਗਰੂਕ ਕਰਨਾ ਸੀ।

  ਇਸ ਮੌਕੇ ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤੀਸ਼ ਸ਼ਰਮਾ, ਵਾਈਸ ਪ੍ਰਧਾਨ ਸ੍ਰੀ ਸੰਜੀਵ ਸਾਹਿਬ ,ਜਨਰਲ ਸੈਕਟਰੀ ਨਵਦੀਪ ਹਾਂਡਾ, ਜ਼ਿਲ੍ਾ ਸਵਰਨਕਾਰ ਸੰਘ ਦੇ ਪ੍ਰਧਾਨ ਰਵੀਕਾਂਤ ਸ਼ਾਸਤਰੀ ਮਾਰਕਟ ਕੱਪੜਾ ਵਪਾਰੀ ਦੇ ਜਨਰਲ ਸੈਕਟਰੀ ਸ਼੍ਰੀ ਦੀਪਕ ਰਾਏ ਮਹਿਤਾ ,ਵਿੱਤ ਸਕੱਤਰ ਦਵਿੰਦਰ ਅਰੋੜਾ ਸਕੱਤਰ ਰਾਜਕੁਮਾਰ ਸ੍ਰੀ ਵਿਪਨ ਵਧਵਾ , ਦੀਕਸ਼ਿਤ ਧਵਨ, ਕੁਲਵੰਤ ਵਡਾਲੀ ,ਪਵਨਜੀਤ ਸਿੰਘ ਗੋਲਡੀ ,ਨਰਿੰਦਰ ਦਤਾ ਸ੍ਰੀ ਸਚਿਨ ਭਾਟੀਆ ਅਤੇ ਹੋਰ ਕਈ ਵਪਾਰੀ ਹਾਜ਼ਰ ਸਨ।