Arth Parkash : Latest Hindi News, News in Hindi
ਡਰੇਨਾਂ/ਚੋਅ ਦੇ ਨੋਟੀਫਾਇਡ ਜ਼ੋਨ ਵਿੱਚ ਕਿਸੇ ਵੀ ਤਰ੍ਹਾਂ ਉਸਾਰੀ ਦੀ ਇਜਾਜ਼ਤ ਨਾ ਦਿੱਤੀ ਜਾਵੇ- ਡੀ ਸੀ ਵੱਲੋਂ ਸ਼ਹਿਰੀ ਸਥ ਡਰੇਨਾਂ/ਚੋਅ ਦੇ ਨੋਟੀਫਾਇਡ ਜ਼ੋਨ ਵਿੱਚ ਕਿਸੇ ਵੀ ਤਰ੍ਹਾਂ ਉਸਾਰੀ ਦੀ ਇਜਾਜ਼ਤ ਨਾ ਦਿੱਤੀ ਜਾਵੇ- ਡੀ ਸੀ ਵੱਲੋਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਨਿਰਦੇਸ਼
Thursday, 30 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

 

ਡਰੇਨਾਂ/ਚੋਅ ਦੇ ਨੋਟੀਫਾਇਡ ਜ਼ੋਨ ਵਿੱਚ ਕਿਸੇ ਵੀ ਤਰ੍ਹਾਂ ਉਸਾਰੀ ਦੀ ਇਜਾਜ਼ਤ ਨਾ ਦਿੱਤੀ ਜਾਵੇ- ਡੀ ਸੀ ਵੱਲੋਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਨਿਰਦੇਸ਼

 

ਡ੍ਰੇਨੇਜ, ਖਣਨ ਅਤੇ ਭੂ-ਵਿਗਿਆਨ ਦੇ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਸੁਰੱਖਿਅਤ ਰੱਖਣ ਲਈ ਪਟਿਆਲਾ ਕੀ ਰਾਓ, ਜਯੰਤੀ ਦੇਵੀ ਕੀ ਰਾਓ, ਸਿਸਵਾਂ ਨਦੀ ਅਤੇ ਘੱਗਰ ਦੀ ਡੀ ਸਿਲਟਿੰਗ ਦੀ ਸਿਫਾਰਸ਼ ਕੀਤੀ

 

ਜ਼ਮੀਨਦੋਜ਼ ਪਾਣੀ ਨੂੰ ਰੀਚਾਰਜ ਕਰਨ ਲਈ ਜ਼ਿਲ੍ਹੇ ਵਿੱਚ 12 ਚੈੱਕ ਡੈਮਾਂ ਦਾ ਨਿਰਮਾਣ ਕੀਤਾ ਜਾਵੇਗਾ

 

ਹੰਡੇਸਰਾ ਅੰਤਰਰਾਜੀ ਮਾਈਨਿੰਗ ਚੈਕਪੁਆਇੰਟ 'ਤੇ ਸੁਰੱਖਿਆ/ਰਾਤ ਦੀ ਗਸ਼ਤ ਵਧਾਈ ਜਾਵੇਗੀ

 

ਜ਼ਿਲ੍ਹੇ ਵਿੱਚ ਮਾਈਨਿੰਗ ਤੋਂ ਆਮਦਨੀ ਵਧਾਉਣ ਬਾਰੇ ਮੀਟਿੰਗ ਚ ਹੋਈ ਚਰਚਾ

 

ਐਸ.ਏ.ਐਸ.ਨਗਰ, 31 ਜਨਵਰੀ, 2025:

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਚੀਫ਼ ਇੰਜੀਨੀਅਰ ਡਰੇਨੇਜ-ਕਮ-ਮਾਈਨਿੰਗ ਅਤੇ ਭੂ-ਵਿਗਿਆਨ ਹਰਿੰਦਰਪਾਲ ਸਿੰਘ ਬੇਦੀ ਅਤੇ ਹੋਰ ਅਧਿਕਾਰੀਆਂ ਨਾਲ ਨੋਟੀਫਾਈਡ ਡਰੇਨਾਂ/ਚੋਆਂ/ਨਾਲਿਆਂ ਦੇ ਨਾਲ-ਨਾਲ ਨਾਜਾਇਜ਼ ਉਸਾਰੀਆਂ, ਜ਼ਿਲ੍ਹਾ ਸਰਵੇਖਣ ਰਿਪੋਰਟ, ਡੀ-ਸਿਲਟਿੰਗ ਦਾ ਜਾਇਜ਼ਾ ਲੈਂਦਿਆਂ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਜ਼ਿਲ੍ਹੇ ਵਿੱਚ ਨੋਟੀਫਾਈਡ ਡਰੇਨਾਂ/ਚੋਆਂ/ਨਾਲਿਆਂ ਆਦਿ ਦੇ ਨਾਲ-ਨਾਲ ਗੈਰ-ਕਾਨੂੰਨੀ ਉਸਾਰੀਆਂ 'ਤੇ ਸਖ਼ਤੀ ਨਾਲ ਕਰਵਾਈ ਕਰਨ ਦੇ ਹੁਕਮ ਦਿੱਤੇ।

 

 ਡਰੇਨੇਜ-ਕਮ-ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ੀਰਕਪੁਰ ਖੇਤਰ ਦੇ ਸਿੰਘ ਨਾਲਾ ਚੋਅ, ਸੁਖਨਾ ਚੋਅ, ਢਕੋਲੀ ਚੋਅ, ਬਲਟਾਣਾ ਚੋਅ ਅਤੇ ਸੁਖਨਾ ਕਰੀਕ ਦੇ ਨਾਲ ਲੱਗਦੇ ਜ਼ੀਰਕਪੁਰ ਖੇਤਰ ਵਿੱਚ ਨਾਜਾਇਜ਼ ਉਸਾਰੀਆਂ ਦਾ ਮੁੱਦਾ ਉਠਾਏ ਜਾਣ 'ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਨਗਰ ਕੌਂਸਲ ਦੇ ਈ.ਓ ਅਸ਼ੋਕ ਕੁਮਾਰ ਨੂੰ ਕਿਹਾ ਕਿ ਗੈਰ-ਕਾਨੂੰਨੀ ਉਸਾਰੀ ਨੂੰ ਰੋਕਣ ਅਤੇ ਨਗਰ ਕੌਂਸਲ ਦੇ ਉਨ੍ਹਾਂ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਦੇਣ, ਜੇਕਰ ਉਨ੍ਹਾਂ ਚੋਂ ਕਿਸੇ ਨੇ ਇਨ੍ਹਾਂ ਖੇਤਰਾਂ ਵਿੱਚ ਨਕਸ਼ੇ ਨੂੰ ਮਨਜ਼ੂਰੀ ਦਿੱਤੀ ਹੈ।  

   ਉਨ੍ਹਾਂ ਐਸ ਡੀ ਐਮ ਅਮਿਤ ਗੁਪਤਾ ਨੂੰ ਹਦਾਇਤ ਕੀਤੀ ਕਿ ਉਹ ਵੱਖ-ਵੱਖ ਵਿਭਾਗਾਂ ਦੇ ਕਾਰਜਕਾਰੀ ਇੰਜਨੀਅਰਾਂ ’ਤੇ ਆਧਾਰਿਤ ਕਮੇਟੀ ਬਣਾ ਕੇ ਇਸ ਖੇਤਰ ਦਾ ਦੌਰਾ ਕਰਕੇ ਅਗਲੇਰੀ ਕਾਰਵਾਈ ਕਰਨ।

 

 ਮੁੱਖ ਇੰਜਨੀਅਰ ਹਰਿੰਦਰਪਾਲ ਸਿੰਘ ਬੇਦੀ ਨੇ ਨਿਗਰਾਨ ਇੰਜਨੀਅਰ ਪਟਿਆਲਾ ਸਰਕਲ ਡਾ. ਰਜਿੰਦਰ ਘਈ ਅਤੇ ਮੁਹਾਲੀ ਡਿਵੀਜ਼ਨ ਦੇ ਕਾਰਜਕਾਰੀ ਇੰਜਨੀਅਰ ਆਕਾਸ਼ ਅਗਰਵਾਲ ਨਾਲ ਮਿਲ ਕੇ ਜ਼ਿਲ੍ਹੇ ਦੇ ਡੈਮ ਖੇਤਰਾਂ ਤੋਂ ਸ਼ੁਰੂ ਹੁੰਦੇ ਨਦੀਆਂ/ਨਾਲਿਆਂ ਦੇ ਖੇਤਰਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਇਨ੍ਹਾਂ ਖੇਤਰਾਂ ਵਿਚੋਂ ਡੀ ਸੀਲਟਿੰਗ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਇਲਾਕੇ ਨੂੰ ਅਚਾਨਕ ਹੜ੍ਹਾਂ ਤੋਂ ਸੁਰੱਖਿਅਤ ਰੱਖਣ ਲਈ ਪਟਿਆਲਾ ਕੀ ਰਾਓ, ਜੈਅੰਤੀ ਦੇਵੀ ਕੀ ਰਾਓ, ਸਿਸਵਾਂ ਨਦੀ ਅਤੇ ਘੱਗਰ ਦਰਿਆ ਨੂੰ ਅਗਲੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਡੀ ਸਿਲਟ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਡੀਸਿਲਟਿੰਗ ਪ੍ਰਕਿਰਿਆ ਵਾਧੂ ਪਾਣੀ ਦੇ ਵਹਾਅ ਤੋਂ ਬਚਾਉਣ ਤੋਂ ਇਲਾਵਾ ਮਾਲੀਆ ਲਿਆਉਣ ਵਿੱਚ ਵੀ ਮੱਦਦ ਕਰੇਗੀ।

 

 ਡਰੇਨੇਜ-ਕਮ-ਮਾਈਨਿੰਗ ਅਤੇ ਭੂ-ਵਿਗਿਆਨ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਤੋਂ ਇਲਾਵਾ, ਸਿਸਵਾਂ ਅਤੇ ਸੰਡਰਾਂ ਦਰਿਆਵਾਂ ਵਿਖੇ ਨਵੀਆਂ ਮਾਈਨਿੰਗ ਸਾਈਟਾਂ ਦੀ ਸ਼ਨਾਖਤ ਲਈ ਇੱਕ ਸਪਲੀਮੈਂਟਰੀ ਡੀ ਐਸ ਆਰ ਵੀ ਪ੍ਰਗਤੀ ਅਧੀਨ ਹੈ। ਡਿਪਟੀ ਕਮਿਸ਼ਨਰ ਨੇ ਮਾਈਨਿੰਗ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਡੀ ਐਸ ਆਰ ਨੂੰ ਪੂਰਾ ਕਰਨ ਲਈ ਇਨ੍ਹਾਂ ਸਾਈਟਾਂ ਦੀ ਸਮੇਂ ਸਿਰ ਹੱਦਬੰਦੀ ਕੀਤੀ ਜਾਵੇਗੀ।

 

    ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਇਲਾਕੇ ਦੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਸਿਸਵਾਂ, ਬੁਧਕੀ ਅਤੇ ਜੈਅੰਤੀ ਦੇਵੀ ਕੀ ਰਾਓ ਨਦੀਆਂ ਦੇ ਖੇਤਰਾਂ ਵਿੱਚ 12 ਆਰ ਸੀ ਸੀ ਨਵੇਂ ਚੈੱਕ ਡੈਮਾਂ ਦੀ ਉਸਾਰੀ ਬਾਰੇ ਵੀ ਜਾਣੂ ਕਰਵਾਇਆ ਗਿਆ।

 

 ਡੀਸੀ ਆਸ਼ਿਕਾ ਜੈਨ ਨੇ ਡਰੇਨੇਜ-ਕਮ-ਮਾਈਨਿੰਗ ਅਤੇ ਭੂ-ਵਿਗਿਆਨ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਜਲ ਸਰੋਤਾਂ ਦੇ ਕਮਜ਼ੋਰ ਅਤੇ ਨਾਜ਼ੁਕ ਖੇਤਰਾਂ 'ਤੇ ਕੰਮ ਕਰਨ ਲਈ ਕਿਹਾ ਤਾਂ ਜੋ ਕਿਸੇ ਵੀ ਹੜ੍ਹ ਵਰਗੀ ਸਥਿਤੀ ਨੂੰ ਟਾਲਿਆ ਜਾ ਸਕੇ। ਮੁੱਖ ਇੰਜਨੀਅਰ ਨੇ ਡੀ ਸੀ ਜੈਨ ਨੂੰ ਇਸ ਕੰਮ ਲਈ ਲੋੜੀਂਦੇ ਫੰਡ ਉਪਲਬਧ ਕਰਾਉਣ ਦਾ ਭਰੋਸਾ ਦਿਵਾਇਆ ਅਤੇ ਆਪਣੀ ਟੀਮ ਨੂੰ ਜਲਦੀ ਤੋਂ ਜਲਦੀ ਪ੍ਰਸਤਾਵ ਭੇਜਣ ਦੇ ਨਿਰਦੇਸ਼ ਦਿੱਤੇ।

 

     ਮਾਈਨਿੰਗ ਅਧਿਕਾਰੀਆਂ ਨੇ ਅੰਤਰਰਾਜੀ ਮਾਈਨਿੰਗ ਚੈੱਕ ਪੋਸਟ ਹੰਡੇਸਰਾ ਵਿਖੇ ਅੰਤਰਰਾਜੀ ਮਾਈਨਿੰਗ ਕੈਰੇਜ (ਲਗਭਗ 3000 ਰੁਪਏ ਪ੍ਰਤੀ ਟਰੱਕ) ਦੀ ਫੀਸ ਨੂੰ ਯਕੀਨੀ ਬਣਾਉਣ ਲਈ ਰਾਤ ਨੂੰ ਪੀ ਸੀ ਆਰ/ਪੈਟਰੋਲਿੰਗ ਪਾਰਟੀ ਵੈਨ ਦੀ ਤਾਇਨਾਤੀ ਕਰਨ/ ਸੁਰੱਖਿਆ ਵਧਾਉਣ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਤੁਰੰਤ ਜ਼ਿਲ੍ਹਾ ਪੁਲੀਸ ਨੂੰ ਨਾਕੇ ’ਤੇ ਮਾਈਨਿੰਗ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਰੋਕਣ ਲਈ ਰਾਤ ਸਮੇਂ ਵਾਧੂ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਲਈ ਆਖਿਆ।

 

    ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਟਿਡਕੇ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੂੰ ਕਿਹਾ ਕਿ ਉਹ ਜ਼ਿਲ੍ਹੇ ਨੂੰ ਅਚਾਨਕ ਹੜ੍ਹਾਂ ਤੋਂ ਬਚਾਉਣ, ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਵਾਧੂ ਸਾਈਟਾਂ ਦੀ ਡੀ.ਐਸ.ਆਰ., ਡੀਸਿਲਟਿੰਗ ਅਤੇ ਹੋਰ ਗਤੀਵਿਧੀਆਂ ਵਿੱਚ ਮਾਈਨਿੰਗ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਕਰਨ।