Arth Parkash : Latest Hindi News, News in Hindi
ਪਾਕਿ ਕਵਿੱਤਰੀ ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ  “ਮੈਂ ਪੂਣੀ ਕੱਤੀ ਰਾਤ ਦੀ” ਤੇ ਗੁਰਭਜਨ ਗਿੱਲ ਦੀ ਮੇਰੇ “ਪੰਜ ਦਰਿਆ”ਫ਼ਖ ਪਾਕਿ ਕਵਿੱਤਰੀ ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ  “ਮੈਂ ਪੂਣੀ ਕੱਤੀ ਰਾਤ ਦੀ” ਤੇ ਗੁਰਭਜਨ ਗਿੱਲ ਦੀ ਮੇਰੇ “ਪੰਜ ਦਰਿਆ”ਫ਼ਖ਼ਰ ਜ਼ਮਾਂ,ਦੀਪਕ ਮਨਮੋਹਨ , ਸਹਿਜਪ੍ਰੀਤ ਮਾਂਗਟ ਤੇ ਹੋਰ ਲੇਖਕਾਂ ਵੱਲੋਂ ਲਾਹੌਰ ਵਿੱਚ ਲੋਕ ਅਰਪਣ
Thursday, 30 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪਾਕਿ ਕਵਿੱਤਰੀ ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ  “ਮੈਂ ਪੂਣੀ ਕੱਤੀ ਰਾਤ ਦੀ” ਤੇ ਗੁਰਭਜਨ ਗਿੱਲ ਦੀ ਮੇਰੇ “ਪੰਜ ਦਰਿਆ”ਫ਼ਖ਼ਰ ਜ਼ਮਾਂ,ਦੀਪਕ ਮਨਮੋਹਨ , ਸਹਿਜਪ੍ਰੀਤ ਮਾਂਗਟ ਤੇ ਹੋਰ ਲੇਖਕਾਂ ਵੱਲੋਂ ਲਾਹੌਰ ਵਿੱਚ ਲੋਕ ਅਰਪਣ

ਲੁਧਿਆਣਾਃ 31 ਜਨਵਰੀ

ਲਾਹੌਰ ਪਾਕਿਸਤਾਨ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਆਖਰੀ ਦਿਨ ਪਾਕਿਸਤਾਨ ਵੱਸਦੀ ਉੱਘੀ ਪੰਜਾਬੀ ਤੇ ਉਰਦੂ ਕਵਿੱਤਰੀ ਤੇ ਕਹਾਣੀਕਾਰ ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ “ਮੈਂ ਪੂਣੀ ਕੱਤੀ ਰਾਤ ਦੀ” ਦੇ ਗੁਰਮੁਖੀ ਐਡੀਸ਼ਨ ਤੇ ਗੁਰਭਜਨ ਗਿੱਲ ਦੇ ਗੀਤ ਸੰਗ੍ਰਹਿ “ਮੇਰੇ ਪੰਜ ਦਰਿਆ”ਨੂੰ ਲਾਹੌਰ ਵਿੱਚ ਪਿਛਲੇ ਦਿਨੀਂ ਫ਼ਖ਼ਰ ਜ਼ਮਾਂ,ਡਾ. ਦੀਪਕ ਮਨਮੋਹਨ ਸਿੰਘ,ਸਹਿਜਪ੍ਰੀਤ ਸਿੰਘ ਮਾਂਗਟ ਤੇ ਹੋਰ ਲੇਖਕਾਂ ਨੇ ਲੋਕ ਅਰਪਨ ਕੀਤਾ। ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਸ. ਗੁਰਦੇਵ ਸਿੰਘ ਪੰਧੇਰ ਜੀ ਪਾਸੋਂ ਲਿਪੀਅੰਤਰਣ ਕਰਕੇ ਛਾਪਿਆ ਹੈ ਜਦ ਕਿ ਪ੍ਰੋੑ. ਗੁਰਭਜਨ ਸਿੰਘ ਦੇ ਦੋਹਾਂ ਗੀਤ ਸੰਗ੍ਰਹਿਆਂ ‘ਫੁੱਲਾਂ ਦੀ ਝਾਂਜਰ’ ਤੇ ‘ਪਿੱਪਲ ਪੱਤੀਆਂ’ ਨੂੰ ਇੱਕ ਜਿਲਦ ਵਿੱਚ ਸ਼ਾਹਮੁਖੀ ਲਿਪੀ ਵਿੱਚ ਮੇਰੇ ਪੰਜ ਦਰਿਆ ਨਾਮ ਹੇਠ ਪ੍ਰਕਾਸ਼ਿਤ ਕਰਕੇ ਲੋਕ ਅਰਪਣ ਕੀਤਾ ਜਿਸਦਾ ਸ਼ਾਹਮੁਖੀ ਲਿਪੀਅੰਤਰਣ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ।  
ਪਾਕਿਸਤਾਨ ਦੀ ਪੰਜਾਬੀ ਸ਼ਾਇਰਾ ਬੁਸ਼ਰਾ ਐਜਾਜ਼ ਬਾਰੇ ਜਾਣਕਾਰੀ ਦੇਂਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਬੁਸ਼ਰਾ ਐਜਾਜ਼ ਕਵਿਤਾ ਲਿਖਣ ਤੋਂ ਇਲਾਵਾ ਵੱਖ ਵੱਖ ਮਸਲਿਆਂ ਤੇ ਅਖ਼ਬਾਰੀ ਕਾਲਮ ਵੀ ਲਿਖਦੀ ਹੈ।ਬੁਸ਼ਰਾ ਐਜਾਜ਼ ਦੀ ਪਹਿਲੀ ਲਿਖਤ ਸਫ਼ਰਨਾਮਾ ਰੂਪ ਵਿੱਚ 1987 ਵਿੱਚ ਅਰਜ਼ ਏ ਹਾਲ ਨਾਮ ਹੇਠ ਬੁਸ਼ਰਾ ਐਜਾਜ਼ ਪਬਲੀਕੇਸ਼ਨ ਵੱਲੋਂ ਛਪੀ ਸੀ। ਇਸ ਦਾ ਦੂਜਾ ਐਡੀਸ਼ਨ ਪ੍ਰਸਿੱਧ ਪ੍ਰਕਾਸ਼ਨ ਅਦਾਰੇ “ਸੰਗ ਏ ਮੀਲ” ਲਾਹੌਰ ਨੇ 1995ਵਿੱਚ ਛਾਪਿਆ। ਕਹਾਣੀ ਸੰਗ੍ਰਹਿ ਬਾਰਾਂ ਆਨੇ ਕੀ ਔਰਤ ਸੰਗ ਏ ਮੀਲ ਵੱਲੋਂ 1994 ਵਿੱਚ ਪ੍ਰਕਾਸ਼ਿਤ ਹੋ ਚੁਕਾ ਸੀ। ਸਾਲ 2000 ਵਿੱਚ ਉਸ ਦਾ ਸਫ਼ਰਨਾਮਾ “ਆਂਖੇਂ ਦੇਖਤੀ ਰਹਿਤੀ ਹੈ” ਅਲ ਹਮਦ ਪਬਲੀਕੇਸ਼ਨ ਲਾਹੌਰ ਨੇ ਛਾਪਿਆ ਜਦ ਕਿ ਜੀਵਨੀ “ਰਾਹ ਨਵਾਰਦ ਏ ਸ਼ੌਕ” ਸਾਰੰਗ ਪਬਲੀਕੇਸ਼ਨ ਲਾਹੌਰ ਨੇ ਛਾਪੀ। ਕਹਾਣੀਆਂ ਦੀ ਕਿਤਾਬ “ਆਜ ਕੀ ਸ਼ਹਿਰਜ਼ਾਦ” ਅਲ ਹਮਦ ਪਬਲੀਕੇਸ਼ਨ ਲਾਹੌਰ ਨੇ 2005ਵਿੱਚ ਛਾਪੀ।
ਬੁਸ਼ਰਾ ਐਜਾਜ਼ ਦੀ ਪੰਜਾਬੀ ਵਿੱਚ ਪਹਿਲੀ ਕਿਤਾਬ “ਪੱਬਾਂ ਭਾਰ” ਸ਼ਾਹਮੁਖੀ ਵਿੱਚ “ਸੰਗ ਏ ਮੀਲ “ ਲਾਹੌਰ ਨੇ 1994 ਵਿੱਚ ਛਾਪੀ ਅਤੇ ਗੁਰਮੁਖੀ ਵਿੱਚ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ 2005 ਵਿੱਚ ਛਾਪੀ। ਕਾਵਿ ਸੰਗ੍ਰਹਿ “ਭੁਲੇਖਾ” ਅਲ ਹਮਦ ਪਬਲੀਕੇਸ਼ਨ ਲਾਹੌਰ ਨੇ 1994 ਵਿੱਚ ਅਤੇ ਲੋਕਗੀਤ ਪ੍ਰਕਾਸ਼ਨ ਨੇ 2005 ਵਿੱਚ ਗੁਰਮੁਖੀ ਵਿੱਚ ਪ੍ਰਕਾਸ਼ਿਤ ਕੀਤੀ।
ਉਸ ਦਾ ਇੱਕ ਕਾਵਿ ਸੰਗ੍ਰਹਿ “ਖ਼੍ਵਾਬ ਤੋਂ ਜ਼ਰਾ ਪਹਿਲਾਂ” ਡਾ. ਮੁਹੰਮਦ ਇਦਰੀਸ ਨੇ ਲਿਪੀਅੰਤਰ ਕਰਕੇ ਲੋਕਗੀਤ ਪ੍ਰਕਾਸ਼ਨ ਤੋਂ ਛਪਵਾਇਆ।
ਵਿਸ਼ਵ ਪੰਜਾਬੀ ਕਾਂਗਰਸ ਦੇ ਚੀਫ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਸਾਲ 2022 ਵਿੱਚ ਲਾਹੌਰ ਵਿਖੇ ਹੀ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਉਸ ਦੀ ਇਹ ਕਾਵਿ ਪੁਸਤਕ “ਮੈਂ ਪੂਣੀ ਕੱਤੀ ਰਾਤ ਦੀ” (ਸ਼ਾਹਮੁਖੀ ਅੱਖਰਾਂ ਵਿੱਚ)ਵੀ ਜਨਾਬ ਫ਼ਖ਼ਰ ਜ਼ਮਾਂ, ਡਾ. ਦੀਪਕ ਮਨਮੋਹਨ ਸਿੰਘ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਨੇ ਲੋਕ ਅਰਪਨ ਕੀਤੀ ਸੀ। ਹੁਣ ਇਸ ਕਾਵਿ ਕਿਤਾਬ ਨੂੰ ਸਾਲ 2025 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਸ. ਗੁਰਦੇਵ ਸਿੰਘ ਪੰਧੇਰ ਪਾਸੋਂ ਗੁਰਮੁਖੀ ਵਿੱਚ ਲਿਪੀਅੰਤਰ ਕਰਕੇ ਛਾਪਿਆ ਜਾਣਾ ਮਾਣ ਦੀ ਗੱਲ ਹੈ। ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਅੱਠ ਕਿਤਾਬਾਂ ਸਹਿਜ ਮਤੀਆਂ (ਕਵਿਤਾ)
ਲੇਖਕਃ ਸਹਿਜਪ੍ਰੀਤ ਸਿੰਘ ਮਾਂਗਟ
ਦਿਲ ਦਰਵਾਜ਼ੇ(ਗ਼ਜ਼ਲਾਂ)ਲੇਖਕਃ ਤ੍ਰੈਲੋਚਨ ਲੋਚੀ,ਮੇਰੇ ਪੰਜ ਦਰਿਆ(ਗੀਤ) ਲੇਖਕਃ ਗੁਰਭਜਨ ਗਿੱਲ,ਪੰਜ ਆਬ ਦੇ ਸ਼ਾਹ ਅਸਵਾਰ(ਦੋਹਾਂ ਪੰਜਾਬਾਂ ਦੇ ਖਿਡਾਰੀਆਂ ਦੇ ਰੇਖਾ ਚਿਤਰ) ਲੇਖਕਃ ਨਵਦੀਪ ਸਿੰਘ ਗਿੱਲ,ਸਾਹਿੱਤ ਸੰਜੀਵਨੀ(ਵਾਰਤਕ)ਲੇਖਕਃ ਜੰਗ ਬਹਾਦਰ ਗੋਇਲ,ਬਾਤਾਂ ਵਾਘਿਉਂ ਪਾਰ ਦੀਆਂ(ਸਫ਼ਰਨਾਮਾ) ਲੇਖਕਃ ਸਤਨਾਮ ਸਿੰਘ ਮਾਣਕ,ਲੁਕੀ ਹੋਈ ਅੱਖ( ਕਵਿਤਾਵਾਂ) ਲੇਖਕਃ ਸਰਬਜੀਤ ਜੱਸਤੇ ਮੈਂ ਚ਼ਸ਼ਮਦੀਦ (ਕਵਿਤਾਵਾਂ)
ਲੇਖਕਃ ਹਰਮੀਤ ਵਿਦਿਆਰਥੀਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲੋਕ ਅਰਪਣ ਕੀਤੀਆਂ ਗਈਆਂ ਹਨ।
ਪੁਸਤਕਾਂ ਲੋਕ ਅਰਪਣ ਵੇਲੇ ਪਾਕਿਸਤਾਨ ਦੀ ਪ੍ਰਸਿੱਧ ਕਵਿੱਤਰੀ ਤਾਹਿਰਾ ਸਰਾ, ਸਹਿਜਪ੍ਰੀਤ ਸਿੰਘ ਮਾਂਗਟ, ਜਸਵਿੰਦਰ ਕੌਰ ਗਿੱਲ, ਨਵਦੀਪ ਸਿੰਘ ਗਿੱਲ ਤੇ ਕੁਝ ਹੋਰ ਲੇਖਕ ਹਾਜ਼ਰ ਸਨ।