Arth Parkash : Latest Hindi News, News in Hindi
ਲੁਧਿਆਣਾ ਦੇ ਹਰਵਿਰਾਜ ਸਿੰਘ ਨੇ ਵੱਕਾਰੀ ਦਿਗਵਿਜੈ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਕੀਤਾ ਹਾਸਲ ਲੁਧਿਆਣਾ ਦੇ ਹਰਵਿਰਾਜ ਸਿੰਘ ਨੇ ਵੱਕਾਰੀ ਦਿਗਵਿਜੈ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਕੀਤਾ ਹਾਸਲ
Monday, 27 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਲੁਧਿਆਣਾ ਦੇ ਹਰਵਿਰਾਜ ਸਿੰਘ ਨੇ ਵੱਕਾਰੀ ਦਿਗਵਿਜੈ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਕੀਤਾ ਹਾਸਲ

ਲੁਧਿਆਣਾ: ਸਤਪਾਲ ਮਿੱਤਲ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਹਰਵਿਰਾਜ ਸਿੰਘ ਨੇ ਵੱਕਾਰੀ ਦਿਗਵਿਜੈ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਹਰਵਿਰਾਜ ਸਿੰਘ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ।
ਜ਼ਿਕਰਯੋਗ ਹੈ ਕਿ 21 ਤੋਂ 24 ਜਨਵਰੀ 2025 ਤੱਕ ਭੋਪਾਲ, ਮੱਧ ਪ੍ਰਦੇਸ਼ ਵਿਖੇ ਸਕੀਟ ਵਿੱਚ ਤੀਜੀ ਦਿਗਵਿਜੈ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਸ਼ਾਟਗਨ ਈਵੈਂਟਸ ਕਰਵਾਏ ਗਏ। ਇਸ ਚੈਂਪੀਅਨਸ਼ਿਪ ਦੌਰਾਨ ਜੂਨੀਅਰ ਸ਼੍ਰੇਣੀ ਵਿੱਚ ਭਾਰਤੀ ਫੌਜ ਦੀ ਨੁਮਾਇੰਦਗੀ ਕਰ ਰਹੇ ਅਤੁਲ ਸਿੰਘ ਰਜਾਵਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਲੁਧਿਆਣਾ ਦੇ ਹਰਵਿਰਾਜ ਸਿੰਘ ਨੇ ਦੂਜਾ ਸਥਾਨ ਅਤੇ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਰਮੇਹਰ ਸਿੰਘ ਲਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹਰਵਿਰਾਜ ਸਿੰਘ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਮਾਪਿਆਂ ਦਾ ਉਨ੍ਹਾਂ ਦੀ ਪ੍ਰੇਰਣਾ ਲਈ ਧੰਨਵਾਦ ਕੀਤਾ। ਹਰਵਿਰਾਜ ਸਿੰਘ ਨੇ ਕਿਹਾ ਕਿ ਹੁਣ ਉਸ ਦੀ ਨਜ਼ਰ ਕੌਮਾਂਤਰੀ ਖੇਡ ਸਮਾਗਮਾਂ 'ਤੇ ਹੈ।
ਹਰਵਿਰਾਜ ਪਿਛਲੇ ਤਿੰਨ ਸਾਲਾਂ ਤੋਂ ਇਸ ਖੇਡ ਵਿੱਚ ਸਰਗਰਮ ਹੈ ਅਤੇ ਉਹ ਪਹਿਲਾਂ ਹੀ ਸੂਬਾ ਪੱਧਰੀ ਅਤੇ ਹੋਰ ਕਈ ਮੁਕਾਬਲਿਆਂ ਵਿੱਚ ਸ਼ਾਟਗਨ ਵਿੱਚ ਕਈ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੈ।
ਹਰਵਿਰਾਜ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਸਟੇਟ ਸਿਲੈਕਸ਼ਨ 2024 ਵਿੱਚ ਪਹਿਲਾ ਸਥਾਨ, 2023 ਵਿੱਚ ਬਠਿੰਡਾ ਵਿਖੇ ਹੋਏ ਸਟੇਟ ਪੱਧਰੀ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਉਸਨੇ ਇੰਦੌਰ ਵਿਖੇ ਹੋਈ ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ 2023 ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ ਅਤੇ ਉਸਨੇ ਹਾਲ ਹੀ ਵਿੱਚ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ, ਨਵੀਂ ਦਿੱਲੀ ਵਿਖੇ ਕਰਵਾਈ ਗਏ ਪ੍ਰਸਿੱਧ ਉੱਤਰੀ ਜ਼ੋਨ ਮੁਕਾਬਲੇ ਵਿੱਚ ਵੀ ਹਿੱਸਾ ਲਿਆ।