Arth Parkash : Latest Hindi News, News in Hindi
ਪਸ਼ੂ ਪਾਲਣ ਵਿਭਾਗ ਵਲੋਂ ਜਿਲ੍ਹਾ ਫਾਜਿਲਕਾ ਦੇ ਸਮੂਹ ਸੁਪਰਵਾਈਜਰ ਅਤੇ ਇਨਮੂਰੈਟਰ ਦੀ ਕਰਵਾਈ ਰਿਫਰੈਸ਼ਰ ਟ੍ਰੇਨਿੰਗ ਪਸ਼ੂ ਪਾਲਣ ਵਿਭਾਗ ਵਲੋਂ ਜਿਲ੍ਹਾ ਫਾਜਿਲਕਾ ਦੇ ਸਮੂਹ ਸੁਪਰਵਾਈਜਰ ਅਤੇ ਇਨਮੂਰੈਟਰ ਦੀ ਕਰਵਾਈ ਰਿਫਰੈਸ਼ਰ ਟ੍ਰੇਨਿੰਗ
Monday, 20 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪਸ਼ੂ ਪਾਲਣ ਵਿਭਾਗ ਵਲੋਂ ਜਿਲ੍ਹਾ ਫਾਜਿਲਕਾ ਦੇ ਸਮੂਹ ਸੁਪਰਵਾਈਜਰ ਅਤੇ ਇਨਮੂਰੈਟਰ ਦੀ ਕਰਵਾਈ ਰਿਫਰੈਸ਼ਰ ਟ੍ਰੇਨਿੰਗ
ਫਾਜਿਲਕਾ 21 ਜਨਵਰੀ
ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ 21ਵੀ ਪਸ਼ੂ ਧਨ ਗਣਨਾ ਦੇ ਕੰਮ ਦਾ ਰਿਵੀਊ ਕਰਨ ਅਤੇ ਕੰਮ ਵਿਚ ਹੋਰ ਤੇਜੀ ਲਿਆਉਣ ਦੇ ਮਕਸਦ ਨਾਲ ਜਿਲ੍ਹਾ ਫਾਜਿਲਕਾ ਦੇ ਸਮੂਹ ਸੁਪਰਵਾਈਜਰ ਅਤੇ ਇਨਮੂਰੈਟਰ ਦੀ ਰਿਫਰੈਸ਼ਰ ਟ੍ਰੇਨਿੰਗ ਫਾਜਿਲਕਾ ਵਿਖੇ ਕਰਵਾਈ ਗਈ।ਜਿਸ ਵਿੱਚ ਡਾ ਪਰਮਦੀਪ ਸਿੰਘ ਵਾਲੀਆ ਸੰਯੁਕਤ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਡਾ ਰਵੀ ਕਾਂਤ ਸਟੇਟ ਨੋਡਲ ਅਫਸਰ ਪਸੂ ਗਣਨਾ ਵਿਸ਼ੇਸ ਤੋਰ ਤੇ ਸ਼ਾਮਿਲ ਹੋਏ ।
ਇਸ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੰਦਿਆ ਡਾ ਮਨਦੀਪ ਸਿੰਘ ਜੋਨਲ ਨੋਡਲ ਅਫਸਰ ਅਤੇ ਡਾ ਸੁਨੀਤ ਸ਼ਰਮਾ ਜਿਲਾ ਨੋਡਲ ਅਫਸਰ ਫਾਜਿਲਕਾ ਨੇ ਦੱਸਿਆ ਕਿ ਟ੍ਰੇਨਿੰਗ ਦੀ ਸ਼ੁਰੂਆਤ ਵਿਚ ਡਾ ਰਾਜੀਵ ਛਾਬੜਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਜਿਲਕਾ ਨੇ ਜੀ ਆਇਆਂ ਨੂੰ ਕਿਹਾ ਅਤੇ ਫਾਜਿਲਕਾ ਜਿਲੇ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਡਾ ਛਾਬੜਾ ਨੇ ਦੱਸਿਆ ਕਿ ਹੁਣ ਤੱਕ 214 ਪਿੰਡ/ਵਾਰਡਾਂ ਦੇ 92841 ਘਰਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਡਾ ਰਵੀ ਕਾਂਤ ਨੇ ਐਪ ਚਲਾਉਣ ਵਿਚ ਆ ਰਹੀਆਂ ਦਿੱਕਤਾਂ ਬਾਰੇ ਇਨਮੂਰੇਟਰਾਂ ਤੋ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਦਾ ਹੱਲ ਦੱਸਿਆ।
 ਡਾ ਪਰਮਦੀਪ ਸਿੰਘ ਵਾਲੀਆ ਨੇ ਫਾਜਿਲਕਾ ਜਿਲੇ ਵਿਚ ਸਭ ਤੋ ਵੱਧੀਆ ਕੰਮ ਕਰਨ ਵਾਲੇ ਇਨਮੂਰੇਟਰ ਸ੍ਰੀ ਗੁਰਪ੍ਰੀਤ,ਸ.ਜੀਵਨ ਸਿੰਘ,ਸ.ਸੁਖਜੀਤ ਸਿੰਘ ਅਤੇ ਸੁਰਿੰਦਰ ਸਿੰਘ ਦੀ ਹੋਸਲਾ ਅਫਜਾਈ ਕੀਤੀ। ਉਹਨਾਂ ਨੇ ਸਾਰੇ ਸਟਾਫ ਨੂੰ ਕੰਮ ਵਿਚ ਤੇਜੀ ਲਿਆਉਣ ਦੀ ਹਦਾਇਤ ਕੀਤੀ ਤਾਂ ਜੋ ਪਸ਼ੂ ਗਣਨਾ ਦੇ ਕੰਮ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕੀਤਾ ਜਾ ਸਕੇ।
ਪ੍ਰੋਗਰਾਮ ਦੇ ਅਖੀਰ ਵਿਚ ਡਾ ਗੁਰਚਰਨ ਸਿੰਘ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਫਾਜਿਲਕਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਜਿਲੇ ਵਿਚ ਪਸ਼ੂ ਗਣਨਾ ਦੇ ਕੰਮ ਨੂੰ ਸਮੇ ਸਿਰ ਪੂਰਾ ਕਰ ਦਿੱਤਾ ਜਾਵੇਗਾ।
ਇਸ ਮੋਕੇ ਡਾ ਵਿਜੇ ਕੁਮਾਰ ਸੀਨੀਅਰ ਵੈਟਨਰੀ ਅਫਸਰ ਅਤੇ ਡਾ ਰਾਜ ਸਿੰਘ ਸੀਨੀਅਰ ਵੈਟਨਰੀ ਅਫਸਰ ਵਿਸ਼ੇਸ਼ ਤੋਰ ਤੇ ਹਾਜਿਰ ਸਨ।