Arth Parkash : Latest Hindi News, News in Hindi
ਐੱਮ ਐਲ ਏ ਕੁਲਵੰਤ ਸਿੰਘ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਮੀਟਿੰਗ ਐੱਮ ਐਲ ਏ ਕੁਲਵੰਤ ਸਿੰਘ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਮੀਟਿੰਗ
Monday, 06 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਐੱਮ ਐਲ ਏ ਕੁਲਵੰਤ ਸਿੰਘ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਮੀਟਿੰਗ

ਵਿਕਾਸ ਕੰਮਾਂ ਦੀ ਗਤੀ ਵਿਚ ਤੇਜ਼ੀ ਲਿਆਉਣ ਅਤੇ ਪੀ.ਆਰ. 7 ਸੜਕ ਦੇ ਸੈਕਟਰ 82 ਤੋਂ ਪਟਿਆਲਾ-ਜ਼ੀਰਕਪੁਰ ਸੜਕ ਨੂੰ ਮਿਲਦੇ ਹਰ ਚੌਰਾਹੇ ਤੇ ਰੋਟ੍ਰੀਜ਼ ਬਣਾਉਣ ਦੀ ਤਜ਼ਵੀਜ਼ ਰੱਖੀ

ਐਸ.ਏ.ਐਸ.ਨਗਰ, 07 ਜਨਵਰੀ, 2025:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਐਸ.ਏ.ਐਸ. ਨਗਰ ਸ਼ਹਿਰ ਨੂੰ ਹੋਰ ਸੁੰਦਰ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਸ਼ਹਿਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
   ਇਹ ਪ੍ਰਗਟਾਵਾ ਕਰਦਿਆਂ ਐੱਮ ਐਲ ਏ ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਯਤਨਾਂ ਤਹਿਤ ਹੀ ਸ਼ਹਿਰ ਦੀਆਂ 3 ਮੁੱਖ ਸੜਕਾਂ (ਫ਼ੇਜ਼-7 ਤੋਂ ਫ਼ੇਜ਼-11 ਸੜਕ, ਕੁੰਬੜਾ ਚੌਂਕ ਤੋਂ ਬਾਵਾ ਵਾਈਟ ਹਾਊਸ ਤੱਕ ਸੜਕ ਅਤੇ ਪਿੰਡ ਮੋਹਾਲੀ ਤੋਂ ਐਸ.ਐਸ.ਪੀ. ਮੋਹਾਲੀ ਦੀ ਰਿਹਾਇਸ਼ ਤੱਕ ਸੜਕ) ਨੂੰ ਚੌੜਾ ਕਰਨ/ਡੂਅਲ ਵੇਅ ਕੈਰਿਜ ਕਰਨ ਤੋਂ ਇਲਾਵਾ ਸ਼ਹਿਰ ਦੇ ਮੁੱਖ ਚੌਂਕਾਂ 'ਤੇ ਰੋਟਰੀਜ਼ ਬਣਾਉਣ ਦੇ ਕੰਮ ਤੋਂ ਇਲਾਵਾ ਪੀ.ਆਰ. 7 ਸੜਕ ਦਾ ਜੋ ਹਿੱਸਾ ਸੀ.ਪੀ. 67 ਮਾਲ ਤੋਂ ਆਈ.ਆਈ.ਐਸ.ਈ.ਆਰ. ਚੌਂਕ ਵਿਚਕਾਰ ਪੈਂਦਾ ਹੈ, ਨੂੰ ਸੁੰਦਰ ਬਣਾਉਣ ਦੇ ਕੰਮ ਕੀਤੇ ਜਾ ਰਹੇ ਹਨ।
    ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਅਤੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਹੋਰ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਮੁੱਖ ਪ੍ਰਸ਼ਾਸ਼ਕ ਗਮਾਡਾ ਅਤੇ ਗਮਾਡਾ ਦੇ ਇੰਜੀਨੀਅਰਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਉਕਤ ਕੰਮਾਂ ਦੀ ਰਫ਼ਤਾਰ ਧੀਮੀ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਹਲਕਾ ਵਿਧਾਇਕ ਵੱਲੋਂ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ, ਜਿਸ ਲਈ ਹਰ ਕੰਮ ਦੀ ਟਾਈਮ ਲਾਈਟ ਨਿਰਧਾਰਿਤ ਕੀਤੀ ਜਾਵੇ।
      ਹਲਕਾ ਵਿਧਾਇਕ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਮੁੱਖ ਪ੍ਰਸ਼ਾਸ਼ਕ ਗਮਾਡਾ ਵੱਲੋਂ ਗਮਾਡਾ ਦੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਪੀ.ਆਰ. 7 ਸੜਕ ਨੂੰ ਸੁੰਦਰ ਬਣਾਉਣ ਲਈ ਕਿਸੇ ਆਰਚੀਟੈਕਟ ਨਾਲ ਸਲਾਹ ਮਸ਼ਵਰਾ ਕਰਕੇ ਪੂਰਾ ਲੇਅ ਆਉਟ ਪਲਾਨ 15 ਫ਼ਰਵਰੀ 2025 ਤੱਕ ਤਿਆਰ ਕੀਤਾ ਜਾਵੇ।
    ਇਸ ਤੋਂ ਇਲਾਵਾ ਹਲਕਾ ਵਿਧਾਇਕ  ਵੱਲੋਂ ਪੀ.ਆਰ. 7 ਸੜਕ ਦਾ ਜੋ ਹਿੱਸਾ ਸੈਕਟਰ 82 ਤੋਂ ਪਟਿਆਲਾ-ਜ਼ੀਰਕਪੁਰ ਸੜਕ ਨੂੰ ਮਿਲਦਾ ਹੈ, 'ਤੇ ਪੈਂਦੇ ਹਰ ਚੌਰਾਹੇ 'ਤੇ ਰੋਟਰੀਜ਼ ਬਣਾਉਣ ਦੀ ਤਜਵੀਜ਼ ਵੀ ਰੱਖੀ ਗਈ, ਜਿਸ 'ਤੇ ਮੁੱਖ ਪ੍ਰਸ਼ਾਸ਼ਕ ਗਮਾਡਾ ਵੱਲੋਂ ਕਿਹਾ ਗਿਆ ਕਿ ਇਸ 'ਤੇ ਡੂੰਘਾਈ ਨਾਲ ਵਿਚਾਰ ਕੀਤਾ ਜਾਵੇਗਾ।
     ਵਿਧਇਕ ਕੁਲਵੰਤ ਸਿੰਘ ਨੇ ਮੁੱਖ ਪ੍ਰਸ਼ਾਸ਼ਕ ਨਾਲ ਸ਼ਹਿਰ ਦੇ ਹੋਰ ਵੱਖ-ਵੱਖ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਕਿਹਾ ਕਿ ਸਬੰਧਤ ਮਸਲਿਆਂ ਦਾ ਹੱਲ ਅਤੇ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ।
     ਇਸ ਮੀਟਿੰਗ ਵਿੱਚ ਮੋਨੀਸ਼ ਕੁਮਾਰ,  ਮੁੱਖ ਪ੍ਰਸ਼ਾਸ਼ਕ ਗਮਾਡਾ, ਅਨੁਜ ਸਹਿਗਲ ਚੀਫ਼ ਇੰਜੀਨੀਅਰ ਗਮਾਡਾ ਤੋਂ ਇਲਾਵਾ ਗਮਾਡਾ ਦੇ ਇੰਜੀਨੀਅਰਿੰਗ ਵਿੰਗ ਦੀਆਂ ਵੱਖ-ਵੱਖ ਬ੍ਰਾਂਚਾਂ ਦੇ ਮੁੱਖੀ ਸ਼ਾਮਲ ਸਨ।