Arth Parkash : Latest Hindi News, News in Hindi
ਧਾਲੀਵਾਲ ਨੇ ਅਜਨਾਲਾ ਹਲਕੇ ਦੇ ਸਰਪੰਚਾਂ ਕੋਲੋਂ ਮੰਗੇ ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਦੇ ਪ੍ਰਸਤਾਵ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਸਰਪੰਚਾਂ ਕੋਲੋਂ ਮੰਗੇ ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਦੇ ਪ੍ਰਸਤਾਵ
Saturday, 04 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਧਾਲੀਵਾਲ ਨੇ ਅਜਨਾਲਾ ਹਲਕੇ ਦੇ ਸਰਪੰਚਾਂ ਕੋਲੋਂ ਮੰਗੇ ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਦੇ ਪ੍ਰਸਤਾਵ

ਹਲਕੇ ਦੇ ਸਮੁੱਚੇ ਵਿਕਾਸ ਲਈ ਹਰੇਕ ਪਿੰਡ ਦਾ ਕੰਮ ਹੋਣਾ ਜਰੂਰੀ -ਧਾਲੀਵਾਲ

ਹਰੇਕ ਦਫਤਰ ਵਿੱਚ ਪੰਚਾਇਤਾਂ ਨੂੰ ਦਿੱਤਾ ਜਾਵੇ ਪੂਰਾ ਮਾਣ ਸਤਿਕਾਰ-  ਧਾਲੀਵਾਲ

ਅੰਮ੍ਰਿਤਸਰ, 5  ਜਨਵਰੀ

 ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਸਮੁੱਚੇ ਵਿਕਾਸ ਲਈ ਵਿਉਂਤਬੰਦੀ ਕਰਨ ਵਾਸਤੇ ਹਲਕੇ ਦੇ ਸਰਪੰਚਾਂ ਨਾਲ ਕੀਤੀਆਂ ਵਿਸ਼ੇਸ਼ ਮੀਟਿੰਗਾ ਵਿੱਚ ਹਰੇਕ ਸਰਪੰਚ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਪ੍ਰਸਤਾਵ ਤਿਆਰ ਕਰਕੇ ਦੇਵੇ ਤਾਂ ਜੋ ਉਸ ਪਿੰਡ ਦੀ ਲੋੜ ਅਤੇ ਤਰਜੀਹ ਦੇ ਅਨੁਸਾਰ ਕੰਮ ਕਰਵਾਏ ਜਾ ਸਕਣ। ਅੱਜ ਅਜਨਾਲਾ ਅਤੇ ਰਮਦਾਸ ਵਿਖੇ ਕੀਤੇ ਦੋ ਵੱਖ ਵੱਖ ਇਕੱਠਾਂ ਵਿੱਚ ਜਿੱਥੇ ਹਲਕੇ ਦੇ ਸਾਰੇ ਸਰਪੰਚ ਹਾਜ਼ਰ ਸਨ ਉੱਥੇ ਸਾਰੇ ਹੀ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

 ਸ ਧਾਲੀਵਾਲ ਨੇ ਇਹ ਵੀ ਸਪਸ਼ਟ ਕੀਤਾ ਕਿ ਚੁਣੇ ਹੋਏ ਸਰਪੰਚਾਂ ਦਾ ਕੰਮ ਸਾਰੇ ਅਧਿਕਾਰੀ ਤਰਜੀਹੀ ਅਧਾਰ ਉੱਤੇ ਕਰਨ ਅਤੇ ਕੋਈ ਵੀ ਅਧਿਕਾਰੀ ਕਿਸੇ ਸਰਪੰਚ ਜਾਂ ਪੰਚ ਦੀ ਗੱਲ ਨੂੰ ਅਣਗੌਲਿਆਂ ਨਾ ਕਰੇ। ਉਹਨਾਂ ਕਿਹਾ ਕਿ ਪੰਚਾਇਤਾਂ ਲੋਕਤੰਤਰ ਦੀ ਮੁਢਲੀ ਇਕਾਈ ਹਨ ਅਤੇ ਪਿੰਡਾਂ ਵਿੱਚ ਸਾਡਾ ਦੇਸ਼ ਵਸਦਾ ਹੈਇਸ ਲਈ ਇਹਨਾਂ ਸਰਪੰਚਾਂ ਦੇ ਕੰਮ ਕਰਵਾਉਣੇ ਸਾਡੇ ਲਈ ਬਹੁਤ ਅਹਿਮ ਹਨ। ਉਹਨਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਸਿਹਤਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਦਿੱਤੀਆਂ ਜਾਣੀਆਂ ਹਨਇਸ ਲਈ ਸਾਰੇ ਪਿੰਡ ਇਸ ਵਿਸ਼ੇ ਨੂੰ ਮਨ ਵਿੱਚ ਰੱਖ ਕੇ ਆਪਣੇ ਪ੍ਰਸਤਾਵ ਤਿਆਰ ਕਰਨ। ਉਹਨਾਂ ਕਿਹਾ ਕਿ ਸਰਕਾਰ ਕੋਲ ਕੰਮਾਂ ਵਾਸਤੇ ਪੈਸੇ ਦੀ ਕੋਈ ਘਾਟ ਨਹੀਂ ਹੈ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸੁਪਨਾ ਜੋ ਕਿ ਰੰਗਲਾ ਪੰਜਾਬ ਸਿਰਜਣ ਦਾ ਹੈਨੂੰ ਨੇਪਰੇ ਚਾੜਨ ਲਈ ਸਾਰੇ ਪੰਚਾਇਤਾਂ ਅਤੇ ਸਾਰੇ ਅਧਿਕਾਰੀ ਮਿਲ ਕੇ ਕੰਮ ਕਰਨ।

     ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ ਕਿਸੇ ਵੀ ਪੰਚਾਇਤ ਦੇ ਕੰਮ ਵਿੱਚ ਬਿਨਾਂ ਵਜ੍ਹਾ ਰੁਕਾਵਟ ਨਾ ਬਣੇ ਬਲਕਿ ਸਰਪੰਚਾਂ ਨਾਲ ਸਹਿਯੋਗ ਕਰਕੇ ਪਿੰਡਾਂ ਦੇ ਸਾਰੇ ਕੰਮ ਸ਼ੁਰੂ ਕਰਵਾਏ ਜਾਣ।

 ਸ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਹਲਕੇ ਨੂੰ ਪੰਜਾਬ ਦਾ ਮੋਹਰੀ ਹਲਕਾ ਬਣਾਉਣਾ ਮੇਰਾ ਸੁਪਨਾ ਹੈ ਅਤੇ ਇਸ ਲਈ ਸਾਰੀਆਂ ਪੰਚਾਇਤਾਂ ਅਤੇ ਸਾਰੇ ਵਿਭਾਗਾਂ ਦੇ ਸਾਥ ਦੀ ਲੋੜ ਹੈ। ਇਸ ਮੌਕੇ ਸ੍ਰੀ ਖੁਸ਼ਹਾਲ ਪਾਲ ਸਿੰਘ ਧਾਲੀਵਾਲ,  ਅਮਨਦੀਪ ਧਾਲੀਵਾਲ,  ਐਸਡੀਐਮ ਰਵਿੰਦਰ ਸਿੰਘ ਅਰੋੜਾਬੀਡੀਪੀਓ ਸੁਖਜੀਤ ਸਿੰਘ ਬਾਜਵਾਡੀਐਸਪੀ ਗੁਰਵਿੰਦਰ ਸਿੰਘ ਔਲਖਐਸਐਚ ਓ ਸਤਪਾਲ ਸਿੰਘਨਾਇਬ ਤਹਸੀਲਦਾਰ ਅਕਵਿੰਦਰ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।