Arth Parkash : Latest Hindi News, News in Hindi
ਕੌਮੀ ਲੋਕ ਅਦਾਲਤਾਂ 'ਚ ਫਰਵਰੀ 2023 ਦੇ ਮੁਕਾਬਲੇ 12680 ਵੱਧ ਕੇਸਾਂ ਦੀ ਕੀਤਾ ਨਿਪਟਾਰਾ* ਕੌਮੀ ਲੋਕ ਅਦਾਲਤਾਂ 'ਚ ਫਰਵਰੀ 2023 ਦੇ ਮੁਕਾਬਲੇ 12680 ਵੱਧ ਕੇਸਾਂ ਦੀ ਕੀਤਾ ਨਿਪਟਾਰਾ*
Sunday, 14 May 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

*ਕੌਮੀ ਲੋਕ ਅਦਾਲਤਾਂ 'ਚ ਫਰਵਰੀ 2023 ਦੇ ਮੁਕਾਬਲੇ 12680 ਵੱਧ ਕੇਸਾਂ ਦੀ ਕੀਤਾ ਨਿਪਟਾਰਾ*

ਚੰਡੀਗੜ੍ਹ 15 ਮਈ

ਪੰਜਾਬ ਰਾਜ ਵਿੱਚ ਮਾਣਯੋਗ ਜਸਟਿਸ ਐਮ.ਐਸ. ਰਾਮਚੰਦਰ ਰਾਓ, ਜੱਜ,ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਰਾਜ ਅਥਾਰਟੀ ਵੱਲੋਂ 13.05.2023 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।

 ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 1,47,423 ਕੇਸਾਂ ਦਾ ਆਪਸੀ ਸਹਿਮਤੀ ਰਾਹੀਂ ਨਿਪਟਾਰਾ ਕੀਤਾ ਗਿਆ ਜਿਸ ਵਿਚ ਲੱਗਭਗ 612 ਕਰੋੜ ਰੁਪਏ ਦੀ ਰਾਸ਼ੀ ਦੇ ਅਵਾਰਡ ਪਾਸ ਕੀਤੇ ਗਏ। 
 
ਪਿਛਲੀ ਲੋਕ ਅਦਾਲਤ 11 ਫਰਵਰੀ 2023 ਵਿੱਚ ਕੁੱਲ 1,34,743 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੀ। ਪਿਛਲੀ ਲੋਕ ਅਦਾਲਤ ਦੇ ਮੁਕਾਬਲੇ ਇਸ ਲੋਕ ਅਦਾਲਤ ਵਿੱਚ ਕੁੱਲ 12,680 ਹੋਰ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਉਤਸ਼ਾਹਜਨਕ ਅੰਕੜੇ ਨੇ ਵਿਵਾਦਾਂ ਦੇ ਸੁਹਿਰਦ ਨਿਪਟਾਰੇ ਲਈ ਮੁਕੱਦਮੇਬਾਜ਼ਾਂ ਅਤੇ ਆਮ ਲੋਕਾਂ ਦੀ ਵੱਧ ਰਹੀ ਦਿਲਚਸਪੀ ਨੂੰ ਦੇਖਿਆ ਗਿਆ। ਇਸ ਮੌਕੇ ਸ਼੍ਰੀਮਤੀ ਸਮ੍ਰਿਤੀ ਧੀਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਲੋਕ ਅਦਾਲਤ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਮੁਕੱਦਮੇਬਾਜ਼ ਧਿਰਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ। 

 ਵਧੀਕ ਮੈਂਬਰ ਸਕੱਤਰ ਨੇ ਅੱਗੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਲੋਕਾਂ ਦੇ ਫੈਸਲੇ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਦਾਲਤਾਂ ਵਿਚ ਆਪਣੇ ਕੇਸਾਂ ਦਾ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।