Arth Parkash : Latest Hindi News, News in Hindi
ਦਿਨੇਸ਼ ਬੱਸੀ ਸੰਸਦ ਮੈਂਬਰ ਔਜਲਾ ਨੂੰ ਸੀਪੀਪੀ ਦਾ ਕਨਵੀਨਰ ਬਣਨ ’ਤੇ ਵਧਾਈ ਦੇਣ ਪੁੱਜੇ। ਦਿਨੇਸ਼ ਬੱਸੀ ਸੰਸਦ ਮੈਂਬਰ ਔਜਲਾ ਨੂੰ ਸੀਪੀਪੀ ਦਾ ਕਨਵੀਨਰ ਬਣਨ ’ਤੇ ਵਧਾਈ ਦੇਣ ਪੁੱਜੇ।
Tuesday, 24 Dec 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਿਨੇਸ਼ ਬੱਸੀ ਸੰਸਦ ਮੈਂਬਰ ਔਜਲਾ ਨੂੰ ਸੀਪੀਪੀ ਦਾ ਕਨਵੀਨਰ ਬਣਨ ’ਤੇ ਵਧਾਈ ਦੇਣ ਪੁੱਜੇ।

ਅੰਮ੍ਰਿਤਸਰ। ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਕਾਂਗਰਸ ਪਾਰਲੀਮੈੰਟਰੀ ਕਮੇਟੀ ਪੰਜਾਬਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਦਾ ਕਨਵੀਨਰ ਬਣਨ 'ਤੇ ਵਧਾਈ ਦੇਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ ਇਸ ਮੌਕੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਸਾਬਕਾ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਵੀ ਹਾਜ਼ਰ ਸਨ |

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਦਿਨੇਸ਼ ਬੱਸੀ ਅਤੇ ਹੋਰ ਆਗੂਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸੰਸਦ ਮੈਂਬਰ ਔਜਲਾ ਕਾਂਗਰਸ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ। ਉਹ ਪਹਿਲਾਂ ਵੀ ਕਾਂਗਰਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨਾਲ-ਨਾਲ ਸੰਸਦ ਮੈਂਬਰ ਔਜਲਾ ਗੁਰੂ ਨਗਰੀ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹਨ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਨਾ ਸਿਰਫ਼ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ ਸਗੋਂ ਕਾਂਗਰਸ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਦਾ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪ੍ਰਤੀ ਪਿਆਰ ਦਿਖਾ ਚੁੱਕੇ ਹਨ ਅਤੇ ਅਜਿਹੇ ਹੀ ਨਤੀਜੇ ਭਵਿੱਖ ਵਿੱਚ ਵੀ ਸੰਸਦ ਮੈਂਬਰ ਔਜਲਾ ਦੀ ਅਗਵਾਈ ਵਿੱਚ ਦੇਖਣ ਨੂੰ ਮਿਲਣਗੇ।

ਸਾਂਸਦ ਔਜਲਾ ਨੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹਮੇਸ਼ਾ ਪਾਰਟੀ ਨੂੰ ਸਰਵਉੱਚ ਸਮਝਦੇ ਹੋਏ ਵਿਕਾਸ ਕਾਰਜ ਕਰਨਗੇ। ਉਹ ਹਮੇਸ਼ਾ ਚਾਹੁੰਦੇ ਹੈ ਕਿ ਉਸ ਦਾ ਸ਼ਹਿਰਸੂਬਾ ਅਤੇ ਦੇਸ਼ ਤਰੱਕੀ ਕਰੇ ਅਤੇ ਇਸ ਲਈ ਉਹ ਹਮੇਸ਼ਾ ਕੰਮ ਕਰਦੇ ਰਹੇ ਹੈ ਅਤੇ ਕਰਦੇ ਰਹਿਣਗੇ।