Arth Parkash : Latest Hindi News, News in Hindi
ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਦੀ ਰਿਹਾਇਸ਼ ’ਤੇ ਪੁੱਜੇ ਜੇਤੂ ਕੌਂਸਲਰ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਦੀ ਰਿਹਾਇਸ਼ ’ਤੇ ਪੁੱਜੇ ਜੇਤੂ ਕੌਂਸਲਰ
Monday, 23 Dec 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਦੀ ਰਿਹਾਇਸ਼ ’ਤੇ ਪੁੱਜੇ ਜੇਤੂ ਕੌਂਸਲਰ

ਸ਼ਹਿਰ ਦਾ ਅਗਲਾ ਮੇਅਰ ਇਮਾਨਦਾਰ ਅਕਸ ਵਾਲਾ ਹੋਵੇਗਾ- ਦਿਨੇਸ਼ ਬੱਸੀ

ਅੰਮ੍ਰਿਤਸਰ। ਅੱਜ ਅੰਮ੍ਰਿਤਸਰ ਤੋਂ ਨਗਰ ਨਿਗਮ ਦੇ ਜੇਤੂ ਕੌਂਸਲਰ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਮਿਲਣ ਆਏ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਡਾ: ਰਾਜ ਕੁਮਾਰ ਵੇਰਕਾਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਅਤੇ ਸਾਬਕਾ ਵਿਧਾਇਕ ਸੁਨੀਲ ਦੱਤੀ ਵੀ ਹਾਜ਼ਰ ਸਨ ਦਿਨੇਸ਼ ਬੱਸੀ ਨੇ ਕੌਂਸਲਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਗੁਰੂ ਨਗਰੀ ਦਾ ਅਗਲਾ ਮੇਅਰ ਇਮਾਨਦਾਰ ਅਕਸ ਵਾਲਾ ਹੋਵੇਗਾ ਜੋ ਸਾਰਿਆਂ ਨੂੰ ਨਾਲ ਲੈ ਕੇ ਸ਼ਹਿਰ ਦੀ ਨੁਹਾਰ ਬਦਲ ਦੇਵੇਗਾ। ਜਲਦੀ ਹੀ ਹਾਈਕਮਾੰਡ ਮੇਅਰ ਦੇ ਨਾੰ ਦਾ ਖੁਲਾਸਾ ਕਰੇਗੀ।

ਦਿਨੇਸ਼ ਬੱਸੀ ਨੇ ਹਲਕਾ ਪੂਰਬੀ ਤੋੰ ਆਏ ਅਤੇ ਹੋਰਨਾਂ ਹਲਕਿਆਂ ਤੋਂ ਆਏ ਕੌਂਸਲਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਦੇਸ਼ ਦਾ ਭਵਿੱਖ ਬਦਲਣ ਲਈ ਸਿਰਤੋੜ ਯਤਨ ਕਰ ਰਹੀ ਹੈ। ਜਿਸ ਲਈ ਹੁਣ ਲੋਕ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ ਅਤੇ ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦਾ ਅਜੇ ਵੀ ਕਾਂਗਰਸ ਵਿੱਚ ਭਰੋਸਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਿੱਤ ਤੋਂ ਬਾਅਦ ਹੁਣ ਸ਼ਹਿਰ ਦੇ ਮੇਅਰ ਲਈ ਕਵਾਇਦ ਸ਼ੁਰੂ ਹੋ ਗਈ ਹੈ। ਹੁਣ ਸ਼ਹਿਰ ਨੂੰ ਇੱਕ ਬਹੁਤ ਹੀ ਇਮਾਨਦਾਰ ਕਾਂਗਰਸੀ ਮੇਅਰ ਮਿਲੇਗਾ ਜੋ ਗੁਰੂ ਨਗਰੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਹਿਮ ਰੋਲ ਅਦਾ ਕਰੇਗਾ। ਦਿਨੇਸ਼ ਬੱਸੀ ਨੇ ਕੌਂਸਲਰਾਂ ਨੂੰ ਕਿਹਾ ਕਿ ਉਹ ਹੁਣ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣ ਅਤੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਤੀ ਲੋਕਾਂ ਦਾ ਪਿਆਰ ਉਨ੍ਹਾਂ ਨੂੰ ਇੱਕ ਵਾਰ ਫਿਰ ਸੱਤਾ ਵਿੱਚ ਲਿਆ ਕੇ ਦੇਸ਼ ਦਾ ਭਵਿੱਖ ਸੁਨਹਿਰੀ ਬਣਾਵੇਗਾ। ਇਸ ਮੌਕੇ ਸੰਦੀਪ ਸ਼ਾਹ ਵਾਰਡ ਨੰ. 6ਡਾ: ਸ਼ੋਭਿਤ ਕੌਰ ਵਾਰਡ ਨੰ.9ਰਾਜਕੰਵਲਪ੍ਰੀਤ ਸਿੰਘ ਲੱਕੀ ਵਾਰਡ ਨੰ. 14ਨਵਦੀਪ ਸਿੰਘ ਹੁੰਦਲ ਜੀ ਵਾਰਡ ਨੰ.18ਗਗਨ ਵੱਲਾ ਜੀ ਵਾਰਡ ਨੰ. 20ਬਲਪ੍ਰੀਤ ਸਿੰਘ ਰੋਜਰ ਭਾਟੀਆ ਵਾਰਡ ਨੰ. 21ਸ਼ਿੰਦਰ ਬਿਡਲਾਨ ਜੀ. ਵਾਰਡ ਨੰ. 22ਰਾਜੀਵ ਛਾਬੜਾ ਵਾਰਡ ਨੰ. 29ਰਾਜਬੀਰ ਸਿੰਘ ਰਾਜੂ ਜੀ ਵਾਰਡ ਨੰ. 32ਸ਼ਿਵਾਨੀ ਸ਼ਰਮਾ ਵਾਰਡ ਨੰ.35ਰੰਮੀ ਜੀ ਵਾਰਡ ਨੰ. 80 ਸਮੇਤ ਹੋਰ ਸਾਥੀ ਵੀ ਹਾਜ਼ਰ ਸਨ।