Arth Parkash : Latest Hindi News, News in Hindi
ਕਮਿਸ਼ਨਰ ਟੀ ਬੈਨਿਥ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ, ਆਰ.ਐਮ.ਸੀ ਪੁਆਇੰਟਾਂ ਅਤੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾ ਕਮਿਸ਼ਨਰ ਟੀ ਬੈਨਿਥ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ, ਆਰ.ਐਮ.ਸੀ ਪੁਆਇੰਟਾਂ ਅਤੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਦੌਰਾ 
Friday, 22 Nov 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ 

 

ਕਮਿਸ਼ਨਰ ਟੀ ਬੈਨਿਥ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ, ਆਰ.ਐਮ.ਸੀ ਪੁਆਇੰਟਾਂ ਅਤੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਦੌਰਾ 

 

 ਸ਼ਹਿਰ ਦੀਆਂ ਸੜਕਾਂ ਤੋਂ ਮਲਬਾ ਹਟਾਉਣ, ਸੜਕਾਂ ਦੀ ਮੁਰੰਮਤ ਆਦਿ ਲਈ ਵਿਸ਼ੇਸ਼ ਮੁਹਿੰਮ ਆਰੰਭੀ 

 

 ਐਸ.ਏ.ਐਸ.ਨਗਰ, 23 ਨਵੰਬਰ, 2024: ਨਗਰ ਨਿਗਮ ਮੋਹਾਲੀ (ਐਸ.ਏ.ਐਸ ਨਗਰ) ਦੁਆਰਾ ਸ਼ਹਿਰ ਦੀ ਦਿੱਖ ਨੂੰ ਸੁਧਾਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਸ਼ਹਿਰ ਦੀਆਂ ਸੜਕਾਂ ਤੋਂ ਮਲਬਾ ਹਟਾਉਣ, ਸੜਕਾਂ ਦੀ ਰਿਪੇਅਰ ਆਦਿ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਕਮਿਸ਼ਨਰ, ਨਗਰ ਨਿਗਮ, ਟੀ ਬੈਨਿਥ ਵੱਲੋਂ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਵੱਖ-ਵੱਖ ਸੜਕਾਂ, ਆਰ.ਐਮ.ਸੀ ਪੁਆਇੰਟਾਂ ਅਤੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵੱਖ-ਵੱਖ ਸੜਕਾਂ ਜਿਵੇਂ ਕਿ ਫੇਜ਼ 3ਏ ਲਾਈਟਾਂ ਤੋਂ ਲਖਨੌਰ ਐਂਟਰੀ, ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਵਾਈ.ਪੀ.ਐਸ ਚੌਂਕ, ਵਾਈ.ਪੀ.ਐਸ ਸਕੂਲ ਰੋਡ, ਜੇਲ੍ਹ ਰੋਡ, ਫੇਜ਼ 9/10 ਡਿਵਾਇੰਡਿੰਗ, ਫੇਜ਼ 10/11 ਡਿਵਾਇਡਿੰਗ ਰੋਡ, ਸੈਕਟਰ 66/67 ਡਿਵਾਇਡਿੰਗ ਰੋਡ ਉੱਪਰ ਕਰਵਾਏ ਜਾ ਰਹੇ ਕੰਮ ਜਿਵੇਂ ਕਿ ਮਲਬਾ ਚੁਕਵਾਉਣ, ਸੈਂਟਰ-ਵਰਜ ਦੀ ਰਿਪੇਅਰ, ਗਰਿੱਲਾਂ ਦੀ ਰਿਪੇਅਰ, ਸਟਰੀਟ ਲਾਈਟ ਪੋਲਜ਼ ਉੱਪਰ ਪੇਂਟ ਅਤੇ ‘ਹਾਰਟੀਕਲਚਰ ਵੇਸਟ’ ਨੂੰ ਚੁੱਕਣਾ ਆਦਿ ਕੰਮਾਂ ਦਾ ਨਿਰੀਖਣ ਕੀਤਾ ਗਿਆ। ਕਮਿਸ਼ਨਰ ਨਗਰ ਨਿਗਮ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਇਹਨਾਂ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ। ਉਹਨਾਂ ਵਲੋਂ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਵੀ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਕਿ ਉਹ ਇਹਨਾਂ ਸੜਕਾਂ ਉੱਪਰ ਸਫਾਈ ਨੂੰ ਯਕੀਨੀ ਬਣਾਉਣ। ਇਸ ਉਪਰੰਤ ਸ਼ਹਿਰ ਦੇ ਵੱਖ-ਵੱਖ ਆਰ.ਐਮ.ਸੀ ਪੁਆਇੰਟਾਂ ਦਾ ਵੀ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਕੂੜੇ ਦੇ ਸੁਚੱਜੇ ਪ੍ਰਬੰਧਨ ਸਬੰਧੀ ਨਿਰਦੇਸ਼ ਦਿੱਤੇ ਗਏ। ਕਮਿਸ਼ਨਰ ਟੀ ਬੈਨਿਥ ਵੱਲੋਂ ਨਗਰ ਨਿਗਮ ਦੇ ਸੀ.ਐਂਡ ਡੀ ਵੇਸਟ ਪਲਾਂਟ ਦਾ ਦੌਰਾ ਕਰਨ ਉਪਰੰਤ ਸ਼ਹਿਰ ਵਿੱਚ ਪੈਂਦੇ ਵੱਖ-ਵੱਖ ‘ਪਬਲਿਕ ਟਾਇਲਟਸ’ ਅਤੇ ਰੋਜ਼ ਗਾਰਡਨ ਪਾਰਕ ਫੇਜ਼ 3ਬੀ1 ਦਾ ਵੀ ਦੌਰਾ ਕੀਤਾ ਗਿਆ।