Arth Parkash : Latest Hindi News, News in Hindi
ਗੰਬੂਜੀਆਂ ਮੱਛੀਆਂ ਦੀ ਫ਼ੌਜ, ਹੁਣ ਨਹੀਂ ਕਰਨ ਦੇਵੇਗੀ ਮੱਛਰਾਂ ਨੂੰ ਮੌਜ ਡੇਂਗੂ, ਮਲੇਰੀਆ ਦੇ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਛੱਪੜਾਂ ਵਿਚ ਛੱਡੀਆਂ ਗੰਬੂਜੀਆਂ ਮੱਛੀਆਂ
Wednesday, 10 May 2023 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਗੰਬੂਜੀਆਂ ਮੱਛੀਆਂ ਦੀ ਫ਼ੌਜ, ਹੁਣ ਨਹੀਂ ਕਰਨ ਦੇਵੇਗੀ ਮੱਛਰਾਂ ਨੂੰ ਮੌਜ
ਡੇਂਗੂ, ਮਲੇਰੀਆ ਦੇ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਛੱਪੜਾਂ ਵਿਚ ਛੱਡੀਆਂ ਗੰਬੂਜੀਆਂ ਮੱਛੀਆਂ
ਪਟਿਆਲਾ 10 ਮਈ:
  ਡੇਂਗੂ, ਮਲੇਰੀਆ ਬਿਮਾਰੀ ਫੈਲਾਉਣ ਵਾਲੇ ਮੱਛਰਾਂ ਦੇ ਲਾਰਵਾ ਨੂੰ ਖ਼ਤਮ ਕਰਨ ਲਈ ਛੱਪੜਾਂ ਵਿਚ ਗੰਬੂਜੀਆ ਮੱਛੀਆਂ ਛੱਡਣ ਦੀ ਪਿਛਲੇ ਹਫ਼ਤੇ ਤੋਂ ਹੋਈ ਸ਼ੁਰੂਆਤ ਦੌਰਾਨ ਹੁਣ ਤੱਕ 165 ਦੇ ਕਰੀਬ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਜਾ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਲੇਰੀਏ ਅਤੇ ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਜ਼ਿਲ੍ਹੇ ਭਰ ਦੇ ਸਾਰੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਪੈਂਦੇ ਛੱਪੜਾਂ ਵਿਚ ਗੰਬੂਜੀਆਂ ਮੱਛੀਆਂ ਛੱਡੀਆਂ ਜਾਣਗੀਆਂ, ਜੋ ਕਿ ਪਹਿਲਾ ਵੀ ਸਿਹਤ ਮਹਿਕਮੇ ਵੱਲੋਂ ਪਾਈਆਂ ਜਾਂਦੀਆਂ ਹਨ।
  ਉਹਨਾਂ ਕਿਹਾ ਕਿ ਜ਼ਿਲ੍ਹੇ ਭਰ ਵਿਚ 650 ਦੇ ਲਗਭਗ ਅਜਿਹੇ ਛੋਟੇ ਵੱਡੇ ਛੱਪੜਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਵਿਚ ਮੁੜ ਤੋਂ ਇਹ ਮੱਛੀਆਂ ਛੱਡੀਆਂ ਜਾ ਰਹੀਆਂ ਹਨ ਅਤੇ ਇਹ ਕਾਰਵਾਈ 15 ਜੂਨ ਤੱਕ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਅਧੀਨ ਆਉਂਦੇ ਏਰੀਏ ਦੇ ਸਾਰੇ ਛੱਪੜਾਂ ਵਿੱਚ ਇਹ ਮੱਛੀ ਛਡਵਾਉਣ ਲਈ ਕਿਹਾ ਗਿਆ ਹੈ। ਉਹਨਾਂ ਦੱਸਿਆ ਕਿ ਸਿਹਤ ਕੇਂਦਰ ਸੂਲਰ ਵਿਖੇ ਪੂੰਗ ਤੋ ਗੰਬੂਜੀਆਂ ਮੱਛੀ ਤਿਆਰ ਕਰਨ ਸਬੰਧੀ ਹੈਚਰੀ ਬਣੀ ਹੋਈ ਹੈ ਜਿੱਥੇ ਇਹਨਾਂ ਗੰਬੂਜੀਆ ਮੱਛੀਆਂ ਦੀ ਪੈਦਾਇਸ਼ ਨੂੰ ਵਧਾਇਆ ਜਾਂਦਾ ਹੈ ਅਤੇ ਇਹਨਾਂ ਮੱਛੀਆਂ ਨੂੰ ਟੋਭੇ, ਤਲਾਬਾ ਵਿਚ ਛੱਡਿਆ ਜਾਂਦਾ ਹੈ।
ਜ਼ਿਲ੍ਹਾ ਐਪੀਡੋਮੋਲੋਜਿਸਟ -ਕਮ- ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਨੇ  ਦੱਸਿਆਂ ਕਿ ਗੰਬੂਜੀਆਂ ਇਕ ਛੋਟੀ ਜਿਹੀ ਮੱਛੀ ਹੈ ਜੋ ਕਿ ਮੱਛਰਾਂ ਦੇ ਲਾਰਵੇ ਨੂੰ ਖਾਂਦੀ ਹੈ, ਇਹ ਪੂੰਗ ਤੋ ਛੇ ਮਹੀਨੇ ਵਿਚ ਮਛਲੀ ਬਣ ਕੇ ਤਿਆਰ ਹੋ ਕੇ ਲਾਰਵੇ ਨੂੰ ਖਾਣ ਦੇ ਯੋਗ ਹੋ ਜਾਂਦੀ ਹੈ। ਇਸ ਮਛਲੀ ਦਾ ਅਕਾਰ ਪੰਜ ਤੋ ਸੱਤ ਸੈਂਟੀ ਮੀਟਰ ਹੁੰਦਾ ਹੈ ਅਤੇ ਇਕ ਪੂਰੀ ਤਿਆਰ ਮਛਲੀ ਇਕ ਦਿਨ ਵਿਚ 100 ਤੋ 300 ਤੱਕ ਮੱਛਰਾਂ ਦਾ ਲਾਰਵਾ ਖਾ ਜਾਂਦੀ ਹੈ। ਇੱਕ ਮਾਦਾ ਮੱਛੀ ਆਪਣੀ ਪੂਰੀ ਜ਼ਿੰਦਗੀ ਵਿਚ 900 ਤੋ 1200 ਤੱਕ ਬੱਚੇ ਪੈਦਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਕਿਉਂਕਿ ਇਹਨਾਂ ਛੱਪੜਾਂ ਵਿੱਚੋਂ ਪਸ਼ੂ ਪੰਛੀ ਵੀ ਪਾਣੀ ਪੀਂਦੇ ਹਨ। ਇਸ ਲਈ ਮੱਛਰਾਂ ਦੇ ਖ਼ਾਤਮੇ ਲਈ ਇਹ ਇੱਕ ਵਾਤਾਵਰਣ ਅਨੁਕੂਲ ਤਰੀਕਾ ਹੈ ਅਤੇ ਕਿਸੇ ਪ੍ਰਕਾਰ ਦੀ ਕੈਮੀਕਲ ਜਾਂ ਇਨਸੈਕਟੀਸਾਈਡ ਦਵਾਈ ਦੀ ਲੋੜ ਨਹੀਂ ਪੈਂਦੀ।