Arth Parkash : Latest Hindi News, News in Hindi
 ਘੋੜ ਸਵਾਰੀ ਲਈ ਤਿੰਨ-ਰੋਜ਼ਾ “ਰਾਸ਼ਟਰੀ ਕੁਆਲੀਫਾਇਰ” ਦਾ ਪਹਿਲਾ ਦਿਨ ਬੱਚਿਆਂ ਦੇ ਨਾਮ  ਘੋੜ ਸਵਾਰੀ ਲਈ ਤਿੰਨ-ਰੋਜ਼ਾ “ਰਾਸ਼ਟਰੀ ਕੁਆਲੀਫਾਇਰ” ਦਾ ਪਹਿਲਾ ਦਿਨ ਬੱਚਿਆਂ ਦੇ ਨਾਮ
Friday, 15 Nov 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

 ਘੋੜ ਸਵਾਰੀ ਲਈ ਤਿੰਨ-ਰੋਜ਼ਾ “ਰਾਸ਼ਟਰੀ ਕੁਆਲੀਫਾਇਰ” ਦਾ ਪਹਿਲਾ ਦਿਨ ਬੱਚਿਆਂ ਦੇ ਨਾਮ

 

 ਮੋਹਾਲੀ ਵਿਖੇ ਸੁਹਾਵਾ (13) ਨੇ ਪਹਿਲਾ ਨੈਸ਼ਨਲ ਕੁਆਲੀਫਾਇਰ ਪਾਸ ਕੀਤਾ ਜਦਕਿ ਸਾਵੀਆ (10) ਬੱਚਿਆਂ ਦੇ ਵਰਗ ਵਿੱਚ ਦੂਜੇ ਸਥਾਨ 'ਤੇ ਰਹੀ 

 

 ਮੋਹਾਲੀ ਵਿਖੇ ਘੋੜ ਸਵਾਰੀ ਸੋਸਾਇਟੀ ਵੱਲੋਂ ਕਰਵਾਏ ਵੱਕਾਰੀ ਈਵੈਂਟ ਵਿੱਚ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ

 

 ਡੀ ਆਈ ਜੀ ਇੰਦਰਵੀਰ ਨੇ ਵੀ ਨੈਸ਼ਨਲ ਲਈ ਕੁਆਲੀਫਾਈ ਕੀਤਾ 

 

 ਐਸ.ਏ.ਐਸ.ਨਗਰ, 15 ਨਵੰਬਰ, 2024: ਬੱਚਿਆਂ ਅਤੇ ਬਾਲਗਾਂ ਵਿੱਚ ਘੋੜ ਸਵਾਰੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ, ਅੱਜ ਚੰਡੀਗੜ੍ਹ ਘੋੜ ਸਵਾਰੀ ਸੋਸਾਇਟੀ, ਮੋਹਾਲੀ (ਵਾਈ.ਪੀ.ਐਸ. ਦੇ ਨਾਲ) ਵਿੱਚ ਤਿੰਨ ਦਿਨਾਂ ਰਾਸ਼ਟਰੀ ਕੁਆਲੀਫਾਇਰ ਮੁਕਾਬਲੇ ਦੀ ਸ਼ੁਰੂਆਤ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹੋਈ। ਇਸ ਈਵੈਂਟ ਵਿੱਚ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਕਿਉਂਕਿ ਸੁਹਾਵਾ (13) ਨੇ ਪਹਿਲਾ ਨੈਸ਼ਨਲ ਕੁਆਲੀਫਾਇਰ ਪਾਸ ਕੀਤਾ ਜਦੋਂ ਕਿ ਸਾਵੀਆ (10) ਕਿਡਜ਼ ਵਰਗ ਵਿੱਚ ਦੂਜੇ ਸਥਾਨ 'ਤੇ ਰਹੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਐਡਵੋਕੇਟ ਜੇ.ਐਸ.ਤੂਰ ਨੇ ਦੱਸਿਆ ਕਿ ਨੈਸ਼ਨਲ ਕੁਆਲੀਫਾਇਰ ਵਿੱਚ ਪਹਿਲੇ ਦਿਨ 38 ਪ੍ਰਤੀਭਾਗੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 34 ਨੇ ਦੂਜੀ ਵਾਰ ਦਾ ਨੈਸ਼ਨਲ ਕੁਆਲੀਫਾਇਰ ਪਾਸ ਕੀਤਾ, ਜੋ ਕਿ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀ ਰਾਸ਼ਟਰੀ ਘੋੜਸਵਾਰ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਲਾਜ਼ਮੀ ਸ਼ਰਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਡੀ ਆਈ ਜੀ ਇੰਦਰਵੀਰ ਸਿੰਘ ਨੇ ਅੱਜ ਦੂਜੇ ਨੈਸ਼ਨਲ ਕੁਆਲੀਫਾਇਰ ਨੂੰ ਵੀ ਪਾਰ ਕਰ ਲਿਆ। ਆਪਣੀ ਬੇਟੀ ਸੁਹਾਵਾ ਦੇ ਪਹਿਲੇ ਨੈਸ਼ਨਲ ਕੁਆਲੀਫਾਇਰ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਤਰੁਣਦੀਪ ਕੌਰ, ਸਾਬਕਾ ਘੋੜ ਸਵਾਰ, (ਆਈ.ਆਰ.ਐਸ.) ਨੇ ਕਿਹਾ ਕਿ ਇਹ ਉਨ੍ਹਾਂ ਦੇ ਪਤੀ ਰਵੀ ਭਗਤ, ਆਈ.ਏ.ਐਸ. (ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ, ਮਸੂਰੀ ਦੇ ਤਿੰਨ ਵਾਰ ਦੇ ਸਰਵੋਤਮ ਰਾਈਡਰ) ਦਾ ਸੁਪਨਾ ਸੀ। ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਧੀ ਵੀ ਉਨ੍ਹਾਂ ਵਾਂਗ ਘੋੜ ਸਵਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਅਤੇ ਅੱਜ ਜਦੋਂ ਉਸਨੇ 13 ਸਾਲ ਦੀ ਉਮਰ ਵਿੱਚ ਪਹਿਲਾ ਨੈਸ਼ਨਲ ਕੁਆਲੀਫਾਇਰ ਪਾਸ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਉਸ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਆਪਣੇ ਬੱਚੇ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਉਸ ਨੇ ਅੱਜ ਦੇ ਮੁਕਾਬਲੇ ਦੌਰਾਨ ਦੁਰਲੱਭ ਸਾਹਸ ਦਾ ਪ੍ਰਦਰਸ਼ਨ ਕੀਤਾ। ਡਾ. ਤਰੁਨਪ੍ਰੀਤ ਨੇ ਅੱਗੇ ਕਿਹਾ ਕਿ ਘੋੜ ਸਵਾਰੀ ਕਰਦੇ ਸਮੇਂ ਇਕਾਗਰ, ਦ੍ਰਿੜ੍ਹ ਅਤੇ ਸ਼ਾਂਤ ਮਨ ਹੀ ਘੋੜੇ ਨੂੰ ਕਾਬੂ ਕਰਨ ਦੀ ਸਫ਼ਲ ਕੁੰਜੀ ਹੈ। ਡਾ. ਤਰੁਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ ਕਿ ਉਸ ਨੇ ਖੇਡ ਭਾਵਨਾ ਨਾਲ ਬਹੁਤ ਹੀ ਸੂਝ-ਬੂਝ ਅਤੇ ਇਮਾਨਦਾਰੀ ਨਾਲ ਖੇਡ ਨੂੰ ਅੱਗੇ ਵਧਾਇਆ ਹੈ। ਐਡਵੋਕੇਟ ਜੀ ਐਸ ਤੂਰ ਨੇ ਅੱਗੇ ਦੱਸਿਆ ਕਿ ਸੁਹਾਵਾ ਨੇ ਘੋੜਸਵਾਰੀ ਦੌਰਾਨ ਅੱਠ ਜੰਪ ਮਾਰੇ। ਉਹ ਸੋਸਾਇਟੀ ਦੇ ਉਨ੍ਹਾਂ ਪ੍ਰਮੁੱਖ ਰਾਈਡਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਤੋਂ ਸੀ ਐਚ ਆਰ ਐਸ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸ਼੍ਰੇਣੀ ਵਿੱਚ 60-70 ਦੇ ਕਰੀਬ ਪ੍ਰਤੀਯੋਗੀ ਸਨ ਜਿਨ੍ਹਾਂ ਨੇ ਘੋੜਸਵਾਰੀ ਨੂੰ ਅੱਗੇ ਵਧਾਉਣ ਲਈ ਆਪਣੇ ਦੁਰਲੱਭ ਹੁਨਰ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਟੈਂਟ ਪੈੱਗਿੰਗ ਅਤੇ ਹੋਰ ਗਤੀਵਿਧੀਆਂ ਲਈ ਤਿੰਨ ਦਿਨਾਂ ਰਾਸ਼ਟਰੀ ਕੁਆਲੀਫਾਇਰ ਵਿੱਚ ਉੱਤਰੀ ਭਾਰਤ ਦੇ ਭਾਗੀਦਾਰ ਹਿੱਸਾ ਲੈ ਰਹੇ ਹਨ। ਫੋਟੋ ਕੈਪਸ਼ਨ: ਘੋੜ ਸਵਾਰ ਸੁਹਾਵਾ, ਜਿਸ ਨੇ 13 ਸਾਲ ਦੀ ਉਮਰ ਵਿੱਚ ਅੱਜ ਪਹਿਲੀ ਵਾਰ ਮੋਹਾਲੀ ਵਿੱਚ “ਨੈਸ਼ਨਲ ਕੁਆਲੀਫਾਇਰ” ਨੂੰ ਪਾਰ ਕੀਤਾ।