Arth Parkash : Latest Hindi News, News in Hindi
ਯੋਗਾ ਲੰਮੇ ਸਮੇਂ ਤੋਂ ਚਲ ਰਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵਰਦਾਨ ਸਿੱਧ ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ- ਐਸ.ਡੀ.ਐਮ. ਅਮਿਤ ਗੁਪਤਾ
Tuesday, 12 Nov 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ- ਐਸ.ਡੀ.ਐਮ. ਅਮਿਤ ਗੁਪਤਾ

ਯੋਗਾ ਲੰਮੇ ਸਮੇਂ ਤੋਂ ਚਲ ਰਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵਰਦਾਨ ਸਿੱਧ


ਐੱਸ.ਏ.ਐੱਸ. ਨਗਰ, 13 ਨਵੰਬਰ, 2024:

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਮੰਗ ਅਤੇ ਨਿਰੋਗਤਾ ਨੂੰ ਮੁੱਖ ਰੱਖਦਿਆਂ ਸਿਹਤਮੰਦ ਪੰਜਾਬ ਮਿਸ਼ਨ ਤਹਿਤ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਅਧੀਨ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿੱਚ ਰੋਜ਼ ਹੀ ਅਲੱਗ- ਅਲੱਗ ਥਾਵਾਂ ਤੇ ਮੁਫਤ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਸਰੀਰ ਨੂੰ ਨਿਰੋਗ ਬਣਾਇਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿੱਚ ਵੱਡੀ ਉਮਰ ਦੇ ਲੋਕਾਂ ਤੋਂ ਇਲਾਵਾ ਬੱਚਿਆਂ ਵੱਲੋਂ ਵੀ ਭਾਗ ਲਿਆ ਜਾ ਰਿਹਾ ਹੈ। ਸੀ.ਐਮ. ਦੀ ਯੋਗਸ਼ਾਲਾ ਵਿੱਚ ਯੋਗ ਸਾਧਨਾ ਨਾਲ ਲੋਕ ਪੁਰਾਣੀਆਂ ਅਤੇ ਆਮ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ। ਇੰਨ੍ਹਾਂ ਕੈਂਪਾਂ ਦੌਰਾਨ ਯੋਗਾ ਅਧਿਆਪਕਾਂ ਵੱਲੋਂ ਲੋਕਾਂ ਨੂੰ ਯੋਗਾ ਦੇ ਲਾਭ ਦੱਸਦੇ ਹੋਏ ਸਿਹਤਮੰਦ ਜਿੰਦਗੀ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
     ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਡੇਰਾਬਸੀ ਅਮਿਤ ਗੁਪਤਾ ਨੇ ਦੱਸਿਆ ਕਿ ਸੀ.ਐਮ ਯੋਗਸ਼ਾਲਾ ਕਲਾਸਾਂ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਇਨ੍ਹਾਂ ਯੋਗਾ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਨਿਵਾਸੀ ਲਾਭ ਲੈ ਰਹੇ ਹਨ। ਯੋਗਾ ਸੈਸ਼ਨ ਸਵੇਰੇ 5:00 ਵਜੇ ਤੋਂ ਸ਼ੁਰੂ ਹੁੰਦੇ ਹਨ ਅਤੇ ਸ਼ਾਮ ਤੱਕ ਵੱਖ-ਵੱਖ ਸਮਾਂ-ਸਲਾਟ ਹੁੰਦੇ ਹਨ।
ਐੱਸ ਡੀ ਐਮ ਅਮਿਤ ਗੁਪਤਾ ਅਨੁਸਾਰ ਡੇਰਾਬੱਸੀ ’ਚ ਮਾਹਿਰ ਯੋਗਾ ਟ੍ਰੇਨਰ ਮੇਘਾ ਸਕਸੈਨਾ ਵੱਲੋਂ 5 ਥਾਂਵਾਂ ’ਤੇ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਰਾਮਗੜ੍ਹ ਨੇੜੇ ਭੁੱਡਾ ਸਾਹਿਬ ਗੁਰਦੁਆਰਾ, ਜ਼ੀਰਕਪੁਰ ਵਿਖੇ ਪਹਿਲੀ ਕਲਾਸ ਸਵੇਰੇ 5:00 ਤੋਂ 6:00 ਵਜੇ, ਦੂਸਰੀ ਅਤੇ ਤੀਸਰੀ ਕਲਾਸ ਗਰੀਨ ਲੋਟਸ ਸ਼ਕਸਮ ਪਾਰਕ, ਜ਼ੀਰਕਪੁਰ ਵਿਖੇ ਸੇਵੇਰੇ 6:30 ਤੋਂ 7:30 ਵਜੇ ਤੱਕ,  ਅਤੇ 7.35 ਤੋਂ 8:35 ਤੱਕ ਅਤੇ ਚੌਥੀ ਕਲਾਸ ਪਿੰਡ ਰਾਮਗੜ੍ਹ ਵਾਰਡ ਨੰ: 24 ਵਿਖੇ ਸ਼ਾਮ 5:00 ਤੋਂ 6:00 ਵਜੇ ਤੱਕ ਹੁੰਦੀ ਹੈ। ਪੰਜਵੀਂ ਕਲਾਸ ਪਿੰਡ ਰਾਮਗੜ੍ਹ ਵਿਖੇ ਹਾਊਸ ਨੰ: 2 (ਨੇੜੇ ਪਿੱਪਲ ਦਾ ਬੂਟਾ) ਵਿਖੇ ਸ਼ਾਮ ਨੂੰ 6:05 ਵਜੇ ਤੋਂ 7:05 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।

 ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਨ੍ਹਾਂ ਕਲਾਸਾਂ ਵਿੱਚ ਆ ਕੇ ਯੋਗਾ ਦਾ ਮੁਫਤ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਪਣੀ ਕਲੋਨੀ ਜਾਂ ਪਾਰਕ ਵਿੱਚ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ ਅਤੇ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ 'ਤੇ ਕਾਲ/ਸੁਨੇਹਾ ਭੇਜ ਸਕਦਾ ਲੋਕ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 'ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।