Arth Parkash : Latest Hindi News, News in Hindi
ਟਰੱਕ ਯੁਨੀਅਨ ਦੇ ਨਾਂਅ ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ ਟਰੱਕ ਯੁਨੀਅਨ ਦੇ ਨਾਂਅ ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ
Sunday, 07 May 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਟਰੱਕ ਯੁਨੀਅਨ ਦੇ ਨਾਂਅ ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ
—ਅਬੋਹਰ ਤੇ ਫਾਜਿ਼ਲਕਾ ਟਰੱਕ ਯੁਨੀਅਨਾਂ ਨੂੰ ਲੱਗੇ ਤਾਲੇ
—ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਯੁਨੀਅਨਾਂ ਭੰਗ ਹਨ
ਫਾਜਿ਼ਲਕਾ, 8 ਮਈ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਵੱਲੋਂ ਕੁਝ ਲੋਕਾਂ ਵੱਲੋਂ ਅਖੌਤੀ ਟਰੱਕ ਯੂਨੀਅਨਾਂ ਦੇ ਨਾਂਅ ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ ਪੁਲਿਸ ਵਿਭਾਗ ਨੂੰ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ 2017 ਦੇ ਨੋਟੀਫਿਕੇਸ਼ਨ ਅਨੁਸਾਰ ਟਰੱਕ ਯੂਨੀਅਨਾਂ ਦੇ ਕੋਈ ਹੋਂਦ ਨਹੀਂ ਹੈ ਅਤੇ ਸਾਰੇ ਆਪ੍ਰੇਟਰ ਅਤੇ ਵਪਾਰੀ ਆਪਣੀ ਸਹਿਮਤੀ ਨਾਲ ਮਾਲ ਦੀ ਢੋਆ ਢੁਆਈ ਕਰਨ ਲਈ ਸੁਤੰਤਰ ਹਨ।ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਪਾਰੀ ਕਿਸੇ ਵੀ ਆਪ੍ਰੇਟਰ ਰਾਹੀਂ ਮਾਲ ਢੁਆਈ ਕਰਵਾ ਸਕਦਾ ਹੈ।
ਇਸਤੋਂ ਬਾਅਦ ਫਾਜਿਲ਼ਕਾ ਅਤੇ ਅਬੋਹਰ ਦੀਆਂ ਟਰੱਕ ਯੁਨੀਅਨਾਂ ਤੇ ਤਾਲੇ ਲਗਾ ਦਿੱਤੇ ਗਏ । ਫਾਜਿਲ਼ਕਾ ਦੇ ਆਪ੍ਰੇਟਰਾਂ ਨੇ ਖੁਦ ਹੀ ਯੁਨੀਅਨ ਨੂੰ ਤਾਲਾ ਲਗਾ ਕੇ ਚਾਬੀਆਂ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਗਈਆਂ ਸੀ ਜਦ ਕਿ ਅਬੋਹਰ ਵਿਖੇ ਡਿਊਟੀ ਮੈਜਿਸਟੇ੍ਰਟ ਅਤੇ ਪੁਲਿਸ ਵਿਭਾਗ ਦੀ ਹਾਜਰੀ ਵਿਚ ਤਾਲਾ ਲਗਵਾ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਮਿਲ ਰਹੀਆਂ ਸਿ਼ਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਅਜਿਹੇ ਅਨਸਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜ਼ੇਕਰ ਕੋਈ ਯੁਨੀਅਨ ਖੁੱਲੀ ਹੋਈ ਹੈ ਤਾਂ ਉਸਨੂੰ ਤਾਲਾ ਲਗਾ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਕਤ ਵਪਾਰ ਲਈ ਸਰਕਾਰ ਵੱਲੋਂ ਯੁਨੀਅਨਾਂ ਨੂੰ ਭੰਗ ਕੀਤਾ ਗਿਆ ਸੀ ਤਾਂ ਜੋ ਸਾਰੇ ਟਰੱਕ ਆਪ੍ਰੇਟਰ ਆਪਣੀ ਮਰਜੀ ਨਾਲ ਆਪਣਾ ਕਾਰੋਬਾਰ ਕਰ ਸਕਨ ਅਤੇ ਵਪਾਰੀ ਵੀ ਜਿਸ ਮਰਜੀ ਟਰੱਕ ਆਪ੍ਰੇਟਰ ਦੀਆਂ ਸੇਵਾਵਾਂ ਮਾਲ ਢੁਆਈ ਲਈ ਲੈ ਸਕਨ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਅਜਿਹੇ ਅਨਸਰ ਆਪਣੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਕਾਨੂੰਨ ਆਪਣਾ ਕੰਮ ਕਰੇਗਾ।