--ਵਿਸ਼ਵ ਰੈੱਡ ਕਰਾਸ ਦਿਵਸ ਮੌਕੇ 32 ਦਾਨੀਆਂ ਨੇ ਖੂਨ ਦਾਨ ਕੀਤਾ
--ਪਿੰਡ ਠੀਕਰੀਵਾਲਾ ਵਿਖੇ ਲਗਾਏ ਗਏ ਕੈਂਪ
ਬਰਨਾਲਾ 08 ਮਈ
ਅੱਜ ਪਿੰਡ ਠੀਕਰੀਵਾਲਾ ਵਿਖੇ ਵਿਸਵ ਰੈਡ ਕਰਾਸ ਦਿਵਸ ਨੂੰ ਸਮਰਪਿਤ ਮਾਨਯੋਗ ਪੂਨਮਦੀਪ ਕੌਰ ਆਈ.ਏ.ਐੱਸ, ਡਿਪਟੀ ਕਮਿਸ਼ਨਰ ਕਮ ਪ੍ਰਧਾਨ, ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇੰਡੀਅਨ ਰੈੱਡ ਕਰਾਸ ਸੁਸਾਇਟੀ,ਜ਼ਿਲ੍ਹਾ ਬਰਾਂਚ, ਬਰਨਾਲਾ ਅਤੇ ਆਸਰਾ ਸੋਸ਼ਲ ਵੈਲਫੇਅਰ ਕਲੱਬ, ਬਰਨਾਲਾ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਅਤੇ ਅੱਖਾਂ ਦੇ ਫਰੀ ਚੈਕਅੱਪ ਕੈਪਾਂ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸਿਵਲ ਹਸਪਤਾਲ-ਬਰਨਾਲਾ ਦੇ ਬਲੱਡ ਬੈਂਕ ਵਲੋਂ ਡਾ. ਯੋਗਿਤਾ ਬਾਲਾ ਬੀ.ਟੀ.ਓ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਰਾਹੀਂ, ਪ੍ਰਬੰਧਕ ਗੁਰਦੁਆਰਾ ਕਮੇਟੀ ਅਤੇ ਗ੍ਰਾਮ ਪੰਚਾਇਤ ਪਿੰਡ ਠੀਕਰੀਵਾਲਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਸਮੇਂ ਅੱਖਾਂ ਦੇ ਚੈਕਅੱਪ ਲਈ ਪ੍ਰੇਮ ਆਈ ਹਸਪਤਾਲ, ਬਰਨਾਲਾ ਦੇ ਮਾਹਿਰ ਡਾਕਟਰਾਂ ਅਤੇ ਉਹਨਾਂ ਦੇ ਅਮਲੇ ਵੱਲੋਂ ਕੁੱਲ 327 ਮਰੀਜਾਂ ਦਾ ਫਰੀ ਅੱਖਾਂ ਦਾ ਚੈਕਅੱਪ ਕੀਤਾ ਗਿਆ ਅਤੇ ਇਨ੍ਹਾਂ ਲੋਕਾਂ ਨੂੰ ਲੋੜ ਅਨੁਸਾਰ ਮੁਫਤ ਦਵਾਈਆਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ 185 ਮਰੀਜ਼ਾਂ ਨੂੰ ਮੁਫਤ ਐਨਕਾਂ ਮੁਹੱਈਆਂ ਕਰਵਾਈਆਂ ਗਈਆਂ।
ਇਸ ਕੈਂਪ ਵਿੱਚ ਦਾਨੀਆਂ ਵਲੋਂ 32 ਯੂਨਿਟ ਖੂਨ ਦਾਨ ਕੀਤਾ ਗਿਆ ਅਤੇ ਮੌਕੇ ਪਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ ਅਤੇ ਖੂਨ ਦਾਨੀਆਂ ਨੂੰ ਰੈੱਡ ਕਰਾਸ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਕਿਰਨਜੀਤ ਸਿੰਘ ਹੈਪੀ-ਸਰਪੰਚ, ਸ੍ਰੀ ਪਰਗੱਟ ਸਿੰਘ-ਸਾਬਕਾ ਸਰਪੰਚ, ਸ੍ਰੀ ਗੁਰਮੀਤ ਸਿੰਘ ਮਹੰਤ, ਸ੍ਰੀ ਜਗਸੀਰ ਸਿੰਘ ਔਲਖ ਪ੍ਰਧਾਨ, ਸ੍ਰੀ ਰਾਮ ਸਿੰਘ- ਮੀਤ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਆਸਰਾ ਸ਼ੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਸ੍ਰੀ ਰਾਜੇਸ਼ ਭੁਟਾਨੀ ਹਾਜ਼ਰ ਰਹੇ।