Arth Parkash : Latest Hindi News, News in Hindi
ਮੋਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਐਤਵਾਰ ਸ਼ਾਮ ਤੱਕ 1,66,383 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ-ਡੀ ਸੀ ਆਸ਼ਿਕਾ ਜੈਨ  ਮੋਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਐਤਵਾਰ ਸ਼ਾਮ ਤੱਕ 1,66,383 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ-ਡੀ ਸੀ ਆਸ਼ਿਕਾ ਜੈਨ 
Saturday, 02 Nov 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ 

 

ਮੋਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਐਤਵਾਰ ਸ਼ਾਮ ਤੱਕ 1,66,383 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ-ਡੀ ਸੀ ਆਸ਼ਿਕਾ ਜੈਨ 

 

ਜ਼ਿਲ੍ਹੇ ਵਿੱਚ ਹੁਣ ਤੱਕ 365.91 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ 

 

ਮੰਡੀਆਂ ਵਿੱਚੋਂ 60,612 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਕੀਤੀ ਗਈ

 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਨਵੰਬਰ, 2024: 

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ ਐਤਵਾਰ ਸ਼ਾਮ ਤੱਕ 1,66,383 ਮੀਟਰਿਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ। 

    ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਇਹ ਸਾਲ ਦੇ ਸੰਭਾਵੀ ਖਰੀਦ ਟੀਚੇ ਦੇ ਮੁਕਾਬਲੇ 77 ਫੀਸਦੀ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਸਾਲ ਦਾ ਸੰਭਾਵੀ ਖਰੀਦ ਟੀਚਾ 2,14,776 ਮੀਟਰਿਕ ਟਨ ਮਿਥਿਆ ਗਿਆ ਹੈ।

     ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਐਤਵਾਰ ਸ਼ਾਮ ਤੱਕ 60,612 ਮੀਟਰਿਕ ਟਨ ਝੋਨੇ ਦੀ ਚੁਕਾਈ ਹੋ ਚੁੱਕੀ ਹੈ। ਉਹਨਾਂ ਇਹ ਵੀ ਦੱਸਿਆ ਕਿ ਐਤਵਾਰ ਦੀ ਸ਼ਾਮ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 365.91 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। 

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏਜੰਸੀ ਵਾਰ ਖਰੀਦ ਅੰਕੜਿਆਂ ਅਨੁਸਾਰ ਪਨਗਰੇਨ ਨੇ 56,192 ਮੀਟਰਿਕ ਟਨ ਝੋਨਾ ਖਰੀਦ ਕੀਤਾ ਹੈ। ਖਰੀਦ ਏਜੰਸੀ ਮਾਰਕਫੈਡ ਨੇ 40,041 ਮੀਟਰਿਕ ਟਨ ਝੋਨਾ ਖਰੀਦਿਆ ਹੈ। ਪਨਸਪ ਨੇ 36834 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਪੰਜਾਬ ਰਾਜ ਗੋਦਾਮ ਨਿਗਮ ਨੇ 15301 ਮੀਟਰਿਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 17354 ਮੀਟਰਿਕ ਟਨ ਝੋਨਾ ਖਰੀਦਿਆ ਹੈ। ਵਪਾਰੀਆਂ ਵੱਲੋਂ 661 ਮੀਟਰਿਕ ਟਨ ਝੋਨਾ ਹੀ ਖਰੀਦਿਆ ਗਿਆ ਹੈ। 

      ਉਹਨਾਂ ਦੱਸਿਆ ਕਿ ਪਨਗਰੇਨ ਵੱਲੋਂ ਖਰੜ, ਦਾਊਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬੱਸੀ, ਨਗਲਾ ਲਾਲੜੂ, ਤਸਿੰਬਲੀ ਅਤੇ ਬਨੂੜ ਮੰਡੀਆਂ ਵਿੱਚੋਂ ਖਰੀਦ ਕੀਤੀ ਜਾ ਰਹੀ ਹੈ। ਮਾਰਕਫੈਡ ਵੱਲੋਂ ਕੁਰਾਲੀ ਡੇਰਾਬੱਸੀ, ਨਗਲਾ, ਅਮਲਾਲਾ ਲਾਲੜੂ ਤਸਿੰਬਲੀ ਅਤੇ ਬਨੂੜ ਮੰਡੀਆਂ 'ਚ ਖਰੀਦ ਕੀਤੀ ਜਾ ਰਹੀ ਹੈ। ਪਨਸਪ ਵੱਲੋਂ ਖਰੜ, ਰੁੜਕੀ ਕੁਰਾਲੀ, ਡੇਰਾਬੱਸੀ, ਨਗਲਾ, ਸਮਗੋਲੀ, ਮੰਗਲਾ ਟਰੇਡਿੰਗ ਕੰਪਨੀ ਲਾਲੜੂ, ਟਿਵਾਣਾ ਅਤੇ ਜੜੌਤ ਤੋਂ ਖਰੀਦ ਕੀਤੀ ਜਾ ਰਹੀ ਹੈ। ਪੰਜਾਬ ਰਾਜ ਗੋਦਾਮ ਨਿਗਮ ਵੱਲੋਂ ਕੁਰਾਲੀ, ਖਿਜਰਾਬਾਦ, ਡੇਰਾਬੱਸੀ, ਨਗਲਾ, ਸਮਗੋਲੀ ਤੇ ਲਾਲੜੂ ਤੋਂ ਖਰੀਦ ਕੀਤੀ ਜਾ ਰਹੀ ਹੈ। ਭਾਰਤੀ ਖੁਰਾਕ ਨਿਗਮ ਵੱਲੋਂ ਭਾਗੋ ਮਾਜਰਾ, ਸਨੇਟਾ, ਡੇਰਾਬੱਸੀ, ਨਗਲਾ, ਲਾਲੜੂ, ਅਸ਼ੋਕ ਬੱਤਰਾ ਦਾ ਯਾਰਡ, ਤਸਿੰਬਲੀ ਅਤੇ ਬਨੂੜ ਮੰਡੀਆਂ ਚੋਂ ਖਰੀਦ ਕੀਤੀ ਜਾ ਰਹੀ ਹੈ।