Arth Parkash : Latest Hindi News, News in Hindi
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਮੁਸਕਾਨ ਸਪੈਸ਼ਲ ਸਕੂਲ ਕੰਟੋਨਮੈਂਟ ਬੋਰਡ ਦੇ ਬੱਚਿਆਂ ਵੱਲੋਂ ਤਿਆਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਮੁਸਕਾਨ ਸਪੈਸ਼ਲ ਸਕੂਲ ਕੰਟੋਨਮੈਂਟ ਬੋਰਡ ਦੇ ਬੱਚਿਆਂ ਵੱਲੋਂ ਤਿਆਰ
Sunday, 27 Oct 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਮੁਸਕਾਨ ਸਪੈਸ਼ਲ ਸਕੂਲ ਕੰਟੋਨਮੈਂਟ ਬੋਰਡ ਦੇ ਬੱਚਿਆਂ ਵੱਲੋਂ ਤਿਆਰ ਕੀਤੇ ਦੀਵੇ ਅਤੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ, ਫਿਰੋਜਪੁਰ ਵਿੱਚ ਲਗਵਾਈ ਗਈ

ਫਿਰੋਜ਼ਪੁਰ  28.10.2024    ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਮੁਸਕਾਨ ਸਪੈਸ਼ਲ ਸਕੂਲ, ਕੰਟੋਨਮੈਂਟ ਬੋਰਡ ਦੇ ਬੱਚਿਆਂ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਆਪਣੇ ਹੱਥੀ ਤਿਆਰ ਕੀਤੇ ਦੀਵੇ ਅਤੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ, ਫਿਰੋਜਪੁਰ ਵਿੱਚ ਲਗਵਾਈ ਗਈ। ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਵੱਲੋਂ ਸਾਰੇ ਜੁਡੀਸ਼ੀਅਲ ਅਫਸਰਾਂ ਸਮੇਤ ਇਸ ਪ੍ਰਦਰਸ਼ਨੀ ਦਾ ਜਾਇਜਾ ਲਿਆ ਅਤੇ ਬੱਚਿਆਂ ਦੀ ਇਸ ਹੁਨਰ ਪ੍ਰਤੀ ਬਹੁਤ ਪ੍ਰਸੰਸਾ ਕੀਤੀ ਅਤੇ ਉਹਨਾਂ ਦੀ ਹੌਸਲਾ ਵੀ ਹਫਜਾਈ ਕੀਤੀ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਵੀਰਇੰਦਰ ਅਗਰਵਾਲ ਜੀ ਵੱਲੋਂ ਵੀ ਇਸ ਪ੍ਰਦਰਸ਼ਨੀ ਤੋਂ ਆਪ ਖੁਦ ਵੀ ਦੀਵੇ ਅਤੇ ਮੋਮਬੱਤੀਆਂ ਖਰੀਦੇ ਗਏ ਅਤੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਸਾਡੇ ਤਰਸ ਦੀ ਲੋੜ ਨਹੀਂ ਸਗੋਂ ਸਾਡੇ ਸਹਿਯੋਗ ਦੀ ਲੋੜ ਹੈ। ਇਸ ਦੇ ਨਾਲ—ਨਾਲ ਸਾਰੇ ਜੁਡੀਸ਼ੀਅਲ ਅਫਸਰਾਂ ਨੇ ਵੀ ਦੀਵੇ—ਮੋਮਬੱਤੀਆਂ ਦੀ ਖਰੀਦ ਕਰਕੇ ਬੱਚਿਆਂ ਦੀ ਹੌਸਲਾ ਹਫਜਾਈ ਕੀਤੀ ਗਈ। ਸ੍ਰੀ ਜਸਦੀਪ ਕੰਬੋਜ਼, ਪ੍ਰਧਾਨ, ਬਾਰ ਐਸੋਸੀਏਸ਼ਨ, ਫਿਰੋਜਪੁਰ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਹਾਜਰ ਸਨ। ਇਸ ਦੌਰਾਨ ਨਾਲਸਾ ਦਾ ਥੀਮ ਗੀਤ ਵੀ ਜਨਤਾ ਨੂੰ ਸੁਣਾਇਆ ਗਿਆ ਅਤੇ ਟੋਲ ਫ੍ਰੀ ਨੰਬਰ 15100 ਦੇ ਸਟਿੱਕਰ ਵੀ ਖਰੀਦਦਾਰਾਂ ਨੂੰ ਵੰਡੇ ਗਏ। ਬੱਚਿਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਵੱਲੋਂ ਗਿਫਟ ਵੀ ਵੰਡੇ ਗਏ ਅਤੇ ਉਹਨਾਂ ਦਾ ਧੰਨਵਾਦ ਕੀਤਾ।