ਫਾਜ਼ਿਲਕਾ ਅਤੇ ਜਲਾਲਾਬਾਦ ਦੇ ਆੜ੍ਹਤੀਆਂ ਦੇ 991 ਕੰਡੇ ਪੜਤਾਲ ਕਰਨ ਉਪਰੰਤ ਕੀਤੇ ਪਾਸ
ਫਾਜ਼ਿਲਕਾ 27 ਅਕਤੂਬਰ 2024.
ਇੰਸਪੈਕਟਰ ਲੀਗਲ ਮੈਟਰੋਲੋਜ਼ੀ ਫਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪ੍ਰੈਲ 2024 ਤੋਂ ਹੁਣ ਤੱਕ ਮੰਡੀ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਆੜਤੀਆਂ ਦੇ ਲਗਭਗ 991 ਕੰਡੇ ਪੜਤਾਲ ਕਰਨ ਉਪਰੰਤ ਪਾਸ ਕੀਤੇ ਗਏ ਹਨ| ਉਹਨਾਂ ਦੱਸਿਆ ਕਿ ਨਾਪਤੋਲ ਵਿਭਾਗ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਸਮੇਂ ਸਮੇਂ ਤੇ ਦੁਕਾਨਦਾਰਾਂ ਤੇ ਆੜਤੀਆਂ ਦੇ ਕੰਡੇ ਚੈੱਕ ਕਰਦੇ ਰਹਿੰਦੇ ਹਨ ਤਾਂ ਜੋ ਖਰੀਦਦਾਰਾਂ ਨੂੰ ਪੂਰੀ ਤੋਲ ਦੀ ਵਸਤੂ ਮਿਲੇ ਤੇ ਕਿਸੇ ਤਰ੍ਹਾਂ ਦੀ ਹੇਰਾ- ਫੇਰੀ ਨਾ ਹੋ ਸਕੇ|
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਤੇ ਜਲਾਲਾਬਾਦ ਦੇ ਆਮ ਬਜ਼ਾਰਾਂ ਦੇ 690 ਵੱਟੇ ਅਤੇ 234 ਇਲੈਟ੍ਰੋਨਿਕ ਕੰਡੇ ਅਤੇ 34 ਨਾਪ ਚੈਕ ਕੀਤੇ ਗਏ ਅਤੇ ਪਾਸ ਕੀਤੇ ਗਏ| ਇਸ ਤੋ ਇਲਾਵਾ ਹੁਣ ਤੱਕ 46 ਧਰਮ ਕੰਡੇ ਵੀ ਪਾਸ ਕੀਤੇ ਗਏ ਹਨ| ਉਨ੍ਹਾਂ ਦੱਸਿਆ ਕਿ ਇਸ ਤੋ ਵੱਖ ਵੱਖ ਪੰਪਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਅਤੇ 8 ਸੀ.ਐਨ.ਜੀ. ਪੰਪਾਂ ਦੀ ਵੈਰੀਫਿਕੇਸ਼ਨ ਵੀ ਕੀਤੀ ਗਈ ਅਤੇ ਫੀਸ ਵਜੋ 8,15,275 ਰੁਪਏ ਆਨ ਲਾਈਨ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਹੈ|
ਉਨ੍ਹਾਂ ਦੱਸਿਆ ਕਿ ਸਾਰੀ ਕਾਰਗੁਜ਼ਾਰੀ ਦੋਰਾਨ ਮਹਿਕਮਾ ਨਾਪ ਤੋਲ ਵਿਭਾਗ ਨੂੰ ਅਪ੍ਰੈਲ 2024 ਤੋ ਹੁਣ ਤੱਕ ਕੁਲ ਲੇਟ ਫੀਸ ਵੱਜੋ 1,13,250 ਰੁਪਏ ਅਤੇ ਵੱਖ ਵੱਖ ਟਰੇਡਰਾਂ ਦੇ ਚਲਾਨ ਕਰਕੇ ਜੁਰਮਾਨੇ ਵੱਜੋ ਲਗਭਗ 1,51,000 ਰੁਪਏ ਸਰਕਾਰੀ ਖਜ਼ਾਨੇ ਵਿੱਚ ਆਨ ਲਾਈਨ ਜਮ੍ਹਾਂ ਕਰਵਾਏ ਗਏ ਹਨ|