Arth Parkash : Latest Hindi News, News in Hindi
ਅਨਮੋਲ ਗਗਨ ਮਾਨ ਨੇ ਵਾਰਡ ਨੰ 27 ਬਡਾਲੀ ਵਿੱਚ ਟਿਊਬਵੈੱਲ ਲਗਾਉਣ ਦੀ ਕੀਤੀ ਸ਼ੁਰੂਆਤ ਅਨਮੋਲ ਗਗਨ ਮਾਨ ਨੇ ਵਾਰਡ ਨੰ 27 ਬਡਾਲੀ ਵਿੱਚ ਟਿਊਬਵੈੱਲ ਲਗਾਉਣ ਦੀ ਕੀਤੀ ਸ਼ੁਰੂਆਤ
Thursday, 10 Oct 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਅਨਮੋਲ ਗਗਨ ਮਾਨ ਨੇ ਵਾਰਡ ਨੰ 27 ਬਡਾਲੀ ਵਿੱਚ ਟਿਊਬਵੈੱਲ ਲਗਾਉਣ ਦੀ ਕੀਤੀ ਸ਼ੁਰੂਆਤ

ਜਲਦੀ ਹੀ ਸੱਤ ਹੋਰ ਟਿਊਬਵੈੱਲ ਲੱਗਣਗੇ

ਖਰੜ ਵਿੱਚ 12 ਨਵੇਂ ਟਿਊਬਵੈੱਲਾਂ ਵਿੱਚੋਂ ਚਾਰ ਲੱਗ ਚੁੱਕੇ ਹਨ

ਪਾਣੀ ਦੀ ਕਮੀ ਤੋਂ ਰਾਹਤ ਦੇਣ ਲਈ ਕੁੱਲ 4.28 ਕਰੋੜ ਰੁਪਏ ਦਾ ਪ੍ਰੋਜੈਕਟ  

ਐਸ.ਏ.ਐਸ.ਨਗਰ, 11 ਅਕਤੂਬਰ, 2024:
ਖਰੜ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਵਿਧਾਇਕ ਅਨਮੋਲ ਗਗਨ ਮਾਨ ਨੇ ਸ਼ੁੱਕਰਵਾਰ ਨੂੰ ਵਾਰਡ ਨੰਬਰ 27, ਬਡਾਲੀ ਵਿਖੇ ਇੱਕ ਨਵੇਂ ਟਿਊਬਵੈੱਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਘਾਟ ਨੂੰ ਦੂਰ ਕਰਨ ਲਈ ਨਗਰ ਕੌਂਸਿਲ ਵੱਲੋਂ 4.28 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਵੱਖ-ਵੱਖ ਇਲਾਕਿਆਂ ਲਈ 12 ਟਿਊਬਵੈੱਲਾਂ ਦੀ ਤਜਵੀਜ਼ ਭੇਜੀ ਗਈ ਹੈ। ਇਨ੍ਹਾਂ ਚਾਰ ਨਵੇਂ ਟਿਊਬਵੈੱਲਾਂ ਵਿੱਚੋਂ 147.22 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 13, 6, 8 ਅਤੇ 3 ਵਿੱਚ ਰੁਪਏ ਪਹਿਲਾਂ ਹੀ ਬੋਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੇ ਪੰਪ ਚੈਂਬਰ ਉਸਾਰੀ ਅਧੀਨ ਹਨ। ਬਾਕੀ ਟਿਊਬਵੈੱਲਾਂ ਦੀ ਅਨੁਮਾਨਤ ਲਾਗਤ 281.28 ਲੱਖ ਰੁਪਏ ਹੈ ਜੋ ਵਾਰਡ ਨੰਬਰ 14, 26, 12/15, 25, 12, 27, 9 ਅਤੇ 6 ਵਿੱਚ ਇੱਕ-ਇੱਕ ਕਰਕੇ, ਲਾਏ ਜਾ ਰਹੇ ਹਨ, ਕਿਉਂਕਿ ਚੈਂਬਰ ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਡ੍ਰਿਲਿੰਗ (ਬੋਰ ਕਰਨ ) ਲਈ 25 ਦਿਨ ਲੱਗ ਜਾਂਦੇ ਹਨ।
ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਨ੍ਹਾਂ ਨਵੇਂ ਟਿਊਬਵੈੱਲਾਂ ਨੂੰ ਚਾਲੂ ਕਰਨਾ 117 ਕਰੋੜ ਰੁਪਏ ਦੇ ਕਜੌਲੀ ਵਾਟਰ ਸਪਲਾਈ ਪ੍ਰਾਜੈਕਟ ਤੋਂ ਇਲਾਵਾ ਹੈ, ਜਿਸ ਦੀ ਸ਼ੁਰੂਆਤ ਜਲਦੀ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖਰੜ ਵਾਸੀਆਂ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ ਦੀ ਸਮੱਸਿਆ, ਸਟਰੀਟ ਲਾਈਟਾਂ ਦੇ ਮੁੱਦੇ ਅਤੇ ਸੜਕੀ ਨੈਟਵਰਕ ਲਈ ਰਾਹਤ ਦੇਣ ਦਾ ਵਾਅਦਾ ਕੀਤਾ ਸੀ ਜੋ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।
ਅਨਮੋਲ ਗਗਨ ਮਾਨ ਨੇ ਖਰੜ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਨਾਗਰਿਕ ਸਹੂਲਤਾਂ ਦੇਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਖਰੜ ਵਾਸੀਆਂ ਵੱਲੋਂ ਉਨ੍ਹਾਂ ਨੂੰ ਸੇਵਾ ਦਾ ਜੋ ਫਰਜ਼ ਸੌਂਪਿਆ ਗਿਆ ਹੈ, ਉਸ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਕਿਉਂਕਿ ਭਗਵੰਤ ਮਾਨ ਸਰਕਾਰ ਇਸ ਇਤਿਹਾਸਕ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।