Arth Parkash : Latest Hindi News, News in Hindi
ਮਿਸ਼ਨ ਅਬਾਦ 30 ਸਰਹੱਦੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾ ਰਿਹਾ ਹੈ ਸਰਕਾਰੀ ਸਕੀਮਾਂ ਦਾ ਲਾਭ ਮਿਸ਼ਨ ਅਬਾਦ 30 ਸਰਹੱਦੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾ ਰਿਹਾ ਹੈ ਸਰਕਾਰੀ ਸਕੀਮਾਂ ਦਾ ਲਾਭ
Wednesday, 03 May 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਰਕਾਰ ਤੁਹਾਡੇ ਦੁਆਰ

ਮਿਸ਼ਨ ਅਬਾਦ 30 ਸਰਹੱਦੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾ ਰਿਹਾ ਹੈ ਸਰਕਾਰੀ ਸਕੀਮਾਂ ਦਾ ਲਾਭ

ਇਸ ਤੋਂ ਪਹਿਲਾਂ ਲੱਗੇ ਕੈਂਪਾਂ ਵਿਚ 5466 ਲੋਕਾਂ ਨੇ ਲਿਆ ਸਰਕਾਰੀ ਸਕੀਮਾਂ ਦਾ ਲਾਭਡਿਪਟੀ ਕਮਿਸ਼ਨਰ

ਕੌਮਾਂਤਰੀ ਸਰਹੱਦ ਦੇ ਬਿੱਲਕੁਲ ਨਾਲ ਵਸੇ ਪਿੰਡ ਖਾਨਪੁਰ ਵਿਚ ਲੱਗਿਆ ਆਬਾਦ ਸੁਵਿਧਾ ਕੈਂਪ

ਫਾਜਿ਼ਲਕਾ, 4 ਮਈ

                ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੀ ਪ੍ਰੇਰਣਾ ਨਾਲ ਫਾf਼ਜਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਮਿਸ਼ਨ ਆਬਾਦ 30 ਕੌਮਾਂਤਰੀ ਸਰਹੱਦ ਨੇੜੇ ਵਸੇ ਪਿੰਡਾਂ ਦੇ ਲੋਕਾਂ ਤੱਕ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਪੁੱਜਦਾ ਕਰਕੇ ਉਨ੍ਹਾਂ ਦੇ ਜੀਵਨ ਵਿਚ ਗੁਣਾਤਮਕ ਸੁਧਾਰ ਲਿਆ ਰਿਹਾ ਹੈ। ਇਹ ਗੱਲ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕੌਮਾਂਤਰੀ ਸਰਹੱਦ ਦੇ ਬਿਲਕੁਲ ਨਾਲ ਵਸੇ ਪਿੰਡ ਖਾਨ ਪੁਰ ਵਿਚ ਵੀਰਵਾਰ ਨੂੰ ਲਗਾਏ ਆਬਾਦ ਸੁਵਿਧਾ ਕੈਂਪ ਵਿਚ ਆਖੀ।

                ਜਿਕਰਯੋਗ ਹੈ ਕਿ ਆਬਾਦ 30 ਪ੍ਰੋਗਰਾਮ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ 30 ਪਿੰਡਾਂ ਲਈ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਉਦੇਸ਼ ਇਨ੍ਹਾਂ ਪਿੰਡਾਂ ਵਿਚ ਬੁਨਿਆਦੀ ਸਹੁਲਤਾਂ ਦੀ ਉਪਲਬੱਧਤਾ ਯਕੀਨੀ ਬਣਾਉਣ ਦੇ ਨਾਲ ਨਾਲ ਇੰਨ੍ਹਾਂ ਪਿੰਡਾਂ ਦੇ ਲੋਕਾਂ ਦਾ ਸਮਾਜਿਕ ਆਰਥਿਕ ਪੱਧਰ ਉਚਾ ਚੁੱਕਣਾ ਅਤੇ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ ਤੇ ਪੁੱਜਦਾ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਇਸ ਤੋਂ ਪਹਿਲਾਂ ਲੱਗੇ 18 ਆਬਾਦ ਸੁਵਿਧਾ ਕੈਂਪਾਂ ਵਿਚ 5466 ਲੋਕਾਂ ਸੇਵਾਵਾਂ ਲੈ ਚੁੱਕੇ ਹਨ ਜਦ ਕਿ ਅੱਜ ਦੇ ਕੈਂਪ ਵਿਚ ਵੀ 400 ਦੇ ਲਗਭਗ ਲੋਕਾਂ ਨੇ ਲਾਭ ਲਿਆ।

                ਇਸ ਕੈਂਪ ਤਹਿਤ ਜਿੱਥੇ ਸਾਰੇ ਵਿਭਾਗ ਆਪਣੇ ਸਟਾਲ ਲਗਾਉਂਦੇ ਹਨ ਅਤੇ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਦਿੰਦੇ ਹਨ ਉਥੇ ਹੀ ਪੁਲਿਸ ਵਿਭਾਗ ਵੱਲੋਂ ਫੌਜ਼ ਅਤੇ ਪੁਲਿਸ ਵਿਚ ਭਰਤੀ ਸਬੰਧੀ ਵੀ ਸਰਹੱਦੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

                ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਾਜ ਲਈ ਦਫ਼ਤਰਾਂ ਤੱਕ ਨਾ ਆਉਣਾ ਪਵੇ ਸਗੋਂ ਪ੍ਰਸ਼ਾਸਨ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੀਆਂ ਮੁਸਕਿਲਾਂ ਦੂਰ ਕਰੇ। ਉਨ੍ਹਾਂ ਨੇ ਕਿਹਾ ਕਿ ਇਸ ਕੈਂਪ ਵਿਚ ਵੱਖ ਵੱਖ ਤਰਾਂ ਦੇ ਸਰਟੀਫਿਕੇਟਪੈਨਸ਼ਨਾਂਮਗਨਰੇਗਾ ਜਾਬ ਕਾਰਡਮੈਡੀਕਲਪਸ਼ੁ ਪਾਲਣਮੱਛੀ ਪਾਲਣਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂਸਹਿਕਾਰੀ ਵਿਭਾਗ ਦੀਆਂ ਸਕੀਮਾਂਰੋਜਗਾਰਬੈਂਕਾਂ ਦੀਆਂ ਸਕੀਮਾਂਮਾਲ ਮਹਿਕਮੇ ਨਾਲ ਸਬੰਧਤ ਕੰਮ ਆਦਿ ਪ੍ਰਕਾਰ ਦੀਆਂ ਲਗਭਗ ਸਾਰੀਆਂ ਹੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੋਕਾਂ ਨੂੰ ਮੌਕੇ ਪਰ ਦਿੱਤਾ ਜਾਂਦਾ ਹੈ ਜਦ ਕਿ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਿ਼ਕਾਇਤਾਂ ਵੀ ਅਧਿਕਾਰੀਆਂ ਵੱਲੋਂ ਸੁਣੀਆਂ ਜਾਂਦੀਆਂ ਹਨ।

                ਕੈਂਪ ਵਿਚ ਪਿੰਡ ਦੇ ਨੌਜਵਾਨਾਂ ਨੇ ਖੇਡ ਗਰਾਊਂਡ ਦੀ ਮੰਗ ਰੱਖੀ ਜਦ ਕਿ ਗੁਆਂਢੀ ਪਿੰਡ ਸਿਵਾਣਾ ਦੀ ਦਾਣਾ ਮੰਡੀ ਪੱਕੀ ਕਰਨ ਦੀ ਮੰਗ ਕਿਸਾਨਾਂ ਵੱਲੋਂ ਰੱਖੀ ਗਈ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

                ਇਸ ਮੌਕੇ ਡੀਐਸਪੀ ਸੁਬੇਗ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।