Arth Parkash : Latest Hindi News, News in Hindi
10 ਸਾਲਾ ਤੋ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ ਜਗਸੀਰ ਸਿੰਘ ਵਾਤਾਵਰਨ ਸੰਭਾਲ ਲਈ ਬਣਿਆ ਦੂਜੇ ਕਿਸਾਨਾ 10 ਸਾਲਾ ਤੋ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ ਜਗਸੀਰ ਸਿੰਘ ਵਾਤਾਵਰਨ ਸੰਭਾਲ ਲਈ ਬਣਿਆ ਦੂਜੇ ਕਿਸਾਨਾਂ ਲਈ ਰਾਹ ਦਸੇਰਾ
Wednesday, 02 Oct 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰਫ਼ਰੀਦਕੋਟ

 

10 ਸਾਲਾ ਤੋ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ ਜਗਸੀਰ ਸਿੰਘ

 

ਵਾਤਾਵਰਨ ਸੰਭਾਲ ਲਈ ਬਣਿਆ ਦੂਜੇ ਕਿਸਾਨਾਂ ਲਈ ਰਾਹ ਦਸੇਰਾ

 

ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਮੇਲਿਆਂ ਦੌਰਾਨ ਕੀਤਾ ਗਿਆ ਸਨਮਾਨਿਤ

 

ਫਰੀਦਕੋਟ 03 ਅਕਤੂਬਰ (2024)

ਫਰੀਦਕੋਟ ਜਿਲੇ ਦੇ ਪਿੰਡ ਸੁੱਖਣਵਾਲਾ ਦੇ ਅਗਾਂਹ ਵਧੂ ਕਿਸਾਨ ਸ਼੍ਰੀ ਜਗਸੀਰ ਪਿਛਲੇ 10 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਕੇ ਸੁਚੱਜੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਵੀਰਾਂ ਨੂੰ ਜਾਗਰੂਕ ਕਰ ਰਿਹਾ ਹੈ।ਕਿਸਾਨ ਜਗਸੀਰ ਸਿੰਘ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਵੱਜੋ ਸਾਹਮਣੇ ਆਇਆ ਹੈ। ਕਿਸਾਨ ਜਗਸੀਰ ਸਿੰਘ ਨੇ ਆਪਣੇ ਤਜਰਬਿਆਂ ਸਬੰਧੀ ਜਾਣਕਾਰੀ ਦੇਣ ਲਈ ਆਪਣਾ ਕੰਟੈਕਟ ਨੰਬਰ 9876712106 ਵੀ ਕਿਸਾਨ ਵੀਰਾਂ ਨਾਲ ਸਾਂਝਾ ਕੀਤਾ ਹੈ।

ਕਿਸਾਨ ਜਗਸੀਰ ਸਿੰਘ ਆਪਣੀ ਜ਼ਮੀਨ ਵਿੱਚ ਪਿਛਲੇ 10 ਸਾਲਾਂ ਤੋ ਕਣਕ/ਝੋਨਾ/ਬਾਸਮਤੀ ਦੀ ਬਿਜਾਈ ਇੰਨਸੀਟੂ ਮੈਨੇਜੇਮੈਂਟ ਦੁਆਰਾ ਕਰ ਰਿਹਾ ਹੈ। ਇਹ ਕਿਸਾਨ ਝੋਨਾ/ਬਾਸਮਤੀ ਦੀ ਪਰਾਲੀ ਨੂੰ ਖੇਤ ਵਿੱਚ ਹੀ ਪਾਣੀ ਲਾ ਕੇ ਰੋਟਾਵੇਟਰ ਨਾਲ ਮੈਨੇਜ਼ ਕਰਕੇ ਕਣਕ ਦੀ ਬਿਜਾਈ ਕਰਦਾ ਹੈ।ਇਸ ਤੋਂ ਇਲਾਵਾ ਐਮ. ਬੀ. ਪਲਾਓ ਅਤੇ ਸੁਪਰ ਸਟਾਰਅ ਮੈਨੇਜਮੈਂਟ ਚਲਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਸ ਤਕਨੀਕ ਨਾਲ ਉਹ ਪਿਛਲੇ 3-4 ਸਾਲਾਂ ਤੋਂ ਆਪਣੇ ਖੇਤ ਵਿੱਚ ਕਣਕਝੋਨੇ ਲਈ ਖਾਦ ਦੀ ਵਰਤੋਂ ਘੱਟ ਕਰਕੇ ਵੱਧ ਮੁਨਾਫਾ ਲੈ ਰਿਹਾ ਹੈ।

ਇਸ ਤੋਂ ਇਲਾਵਾ ਇਹ ਕਿਸਾਨ ਖੇਤੀਬਾੜੀ ਮਹਿਕਮੇ ਨਾਲ ਜੁੜਿਆ ਹੋਇਆ ਹੈ। ਪਿਛਲੇ ਸਾਲ ਕਿਸਾਨ ਜਗਸੀਰ ਸਿੰਘ ਨੇ ਆਤਮਾ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਵਿੱਚ ਵਹਾ ਕੇ ਕਣਕ ਦੇ ਪ੍ਰਦਰਸ਼ਨੀ ਪਲਾਟ ਵੀ ਲਗਾਏ ਸਨ। ਜਿਸ ਕਰਕੇ ਇਹ ਕਿਸਾਨ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਚਾ ਕੇ ਵੱਧ ਝਾੜ ਲੈਣ ਵਿੱਚ ਵੀ ਸਫਲ ਹੋਇਆ ਹੈ। ਇਸ ਵਿਧੀ ਰਾਹੀਂ ਕਿਸਾਨ ਦੀ ਜ਼ਮੀਨ ਵਿਚਲੇ ਜੈਵਿਕ ਮਾਦੇ ਵਿੱਚ ਵੀ ਵਾਧਾ ਹੋਇਆ ਹੈ।

ਬਲਾਕ ਖੇਤੀਬਾੜੀ ਅਫਸਰ ਡਾ.ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਜਗਸੀਰ ਸਿੰਘ ਨੂੰ ਵੱਖ-ਵੱਖ ਕਿਸਾਨ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪੇ੍ਰਰਨਾ ਸਰੋਤ ਬਣਿਆ ਹੈ।

ਇਸ ਮੋਕੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਜਗਸੀਰ ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਹਦ ਨੂੰ ਅੱਗ ਨਾ ਲਗਾਉਣ ਤਾ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਇਆ ਜਾ ਸਕੇ।