ਵਿਸ਼ਵ ਸੈਰ ਸਪਾਟਾ ਦਿਵਸ ਨੂੰ ਸਮਰਪਿਤ ਸਕੂਲਾਂ ਅੰਦਰ ਪ੍ਰੇਟਿੰਗ ਪ੍ਰਤੀਯੋਗਿਤਾ ਕਰਵਾਈਆਂ
ਫਾਜ਼ਿਲਕਾ, 27 ਸਤੰਬਰ
ਵਿਸ਼ਵ ਸੈਰ ਸਪਾਟਾ ਦਿਵਸ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ—ਨਿਰਦੇਸ਼ਾਂ *ਤੇ ਸਿਖਿਆ ਵਿਭਾਗ ਵੱਲੋਂ ਬਚਿਆਂ ਅੰਦਰ ਵਿਰਾਸਤੀ ਥਾਵਾਂ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਨੂੰ ਪੁਰਾਣੀਆਂ ਧਰੋਹਰਾਂ ਨਾਲ ਜ਼ੋੜੀ ਰੱਖਣ ਲਈ ਜ਼ਿਲੇ੍ਹ ਦੇ ਸਕੂਲਾਂ ਅੰਦਰ ਪ੍ਰੇਟਿੰਗ ਗਤੀਵਿਧੀਆਂ ਕਰਵਾਈਆਂ ਗਈਆਂ।
ਜ਼ਿਲ੍ਹਾ ਸਿਖਿਆ ਅਫਸਰ ਬ੍ਰਿਜ ਮੋਹਨ ਬੇਦੀ, ਜ਼ਿਲ੍ਹਾ ਸਿਖਿਆ ਅਫਸਰ ਸਤੀਸ਼ ਕੁਮਾਰ ਅਤੇ ਡਿਪਟੀ ਡੀ.ਈ.ਓ. ਪੰਕਜ ਅੰਗੀ ਦੇ ਦਿਸ਼ਾ—ਨਿਰਦੇਸ਼ਾਂ *ਤੇ ਜ਼ਿਲ੍ਹਾ ਨੋਡਲ ਅਫਸਰ ਵਿਜੈ ਪਾਲ ਦੀ ਅਗਵਾਈ ਹੇਠ ਸਮੂਹ ਸਕੂਲਾਂ ਅੰਦਰ ਪ੍ਰੇਟਿੰਗ ਪ੍ਰਤੀਯੋਗਿਤਾ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਉਲੀਕਣ ਨਾਲ ਬਚਿਆਂ ਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ।
ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਵੱਲੋਂ ਜ਼ਿਲੇ੍ਹ ਦੀਆਂ ਇਤਿਹਾਸਕ ਥਾਵਾਂ ਨੂੰ ਦਰਸ਼ਾਉਂਦੀਆਂ ਪੇਟਿੰਗ ਮੁਕਾਬਲੇ ਵਿਚ ਵੱਧ ਚੜ੍ਹ ਕੇ ਭਾਗ ਲਿਆ ਗਿਆ ਤੇ ਆਪਣੀ ਕਲਾ ਨੂੰ ਪੇਟਿੰਗ ਦੇ ਜਰੀਏ ਪੇਸ਼ ਕੀਤਾ ਗਿਆ।ਇਸ ਮੌਕੇ ਸਰਕਾਰੀ ਸਕੂਲ ਬਾਂਡੀ ਵਾਲਾ, ਸਰਕਾਰੀ ਸਕੂਲ ਕਬੂਲਸ਼ਾਹ ਖੁਬਣ, ਸਰਕਾਰੀ ਸਕੂਲ ਖੂਈ ਖੇੜਾ ਅਤੇ ਸਰਕਾਰੀ ਸਕੂਲ ਕਰਨੀ ਖੇੜਾ ਦੇ ਵਿਦਿਆਰਥੀਆਂ ਵੱਲੋਂ ਘੰਟਾ ਘਰ, ਆਸਫ ਵਾਲਾ ਮੈਮੋਰੀਅਲ, ਟੀ.ਵੀ. ਟਾਵਰ ਨੂੰ ਦਰਸ਼ਾਉਂਦੀ ਪੇਟਿੰਗ ਕਲਾ ਪ੍ਰਦਰਸ਼ਿਤ ਕੀਤੀ ਗਈ।