Arth Parkash : Latest Hindi News, News in Hindi
ਅਜਨਾਲਾ ਬਲਾਕ ਵਿਖੇ ਸਰਕਾਰੀ ਸੀਨੀ. ਸਕੈਂ. ਸਕੂਲ ਵਿਛੋਆ ਵਿੱਚ ਕਾਊਂਸਲਿੰਗ ਕੀਤੀ ਅਜਨਾਲਾ ਬਲਾਕ ਵਿਖੇ ਸਰਕਾਰੀ ਸੀਨੀ. ਸਕੈਂ. ਸਕੂਲ ਵਿਛੋਆ ਵਿੱਚ ਕਾਊਂਸਲਿੰਗ ਕੀਤੀ
Friday, 20 Sep 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ

ਅਜਨਾਲਾ ਬਲਾਕ ਵਿਖੇ ਸਰਕਾਰੀ ਸੀਨੀ. ਸਕੈਂ. ਸਕੂਲ ਵਿਛੋਆ ਵਿੱਚ ਕਾਊਂਸਲਿੰਗ ਕੀਤੀ

ਅੰਮ੍ਰਿਤਸਰ 21 ਸਤੰਬਰ 2024

 ਡਾਇਰੈਕਟਰ ,ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ, ਪੰਜਾਬ ,ਚੰਡੀਗੜ ਜੀ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ)–ਕਮ-ਮੁੱਖ ਕਾਰਜਕਾਰੀ ਅਫਸਰ ,ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਸ਼੍ਰੀ ਨਿਕਾਸ ਕੁਮਾਰ ਦੀ ਯੋਗ ਅਗਵਾਈ ਹੇਠ ਅੰਮ੍ਰਿਤਸਰ ਜ਼ਿਲੇ ਦੇ ਸਕੂਲਾਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਦੱਸਵੀਂ ਤੋਂ ਬਾਅਦ ਵੱਖ-ਵੱਖ ਵਿਦਿਅਕ ਖੇਤਰਾਂ ਵਿੱਚ ਕੋਰਸਾਂ ਸਬੰਧੀ ਮਾਸ ਕਾਊਂਸਲਿੰਗ ਕਰਵਾਈ ਜਾ ਰਹੀ ਹੈ। ਜਿਸ ਤਹਿਤ ਅਜਨਾਲਾ ਬਲਾਕ ਵਿਖੇ ਸਰਕਾਰੀ ਸੀਨੀ. ਸਕੈਂ. ਸਕੂਲ ਵਿਛੋਆ ਵਿੱਚ ਕਾਊਂਸਲਿੰਗ ਕੀਤੀ ਗਈ । ਜਿਸ ਵਿੱਚ ਕੁੱਲ 95 ਬੱਚਿਆਂ ਵੱਲੋਂ ਭਾਗ ਲਿਆ ਗਿਆ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਸ਼੍ਰੀ ਤੀਰਥਪਾਲ ਸਿੰਘ ,ਡਿਪਟੀ ਸੀ.ਈ.ਓ , ਸ਼੍ਰੀ ਗੌਰਵ ਕੁਮਾਰ ,ਕਰੀਅਰ ਕਾਊਂਸਲਰ ਨੇ ਮਿਲ ਰਹੀਆਂ ਸਹੂਲੀਅਤਾਂ ਬਾਰੇ ਜਾਣੂ ਕਰਵਾਇਆ। ਸੀ-ਪਾਈਟ ਸੈਂਟਰ ਵੱਲੋਂ ਸ਼੍ਰੀ ਮਨਦੀਪ ਸਿੰਘ ,ਇੰਸਟਰੱਕਟਰ ਅਤੇ ਸੁਖਬੀਰ ਸਿੰਘ ਪੀ.ਟੀ.ਆਈ ਨੇ ਪੁਲਿਸ ਅਤੇ ਆਰਮੀ ਵਿੱਚ ਭਰਤੀ ਲੈਣ ਸਬੰਧੀ ਜਾਗਰੂਕ ਕੀਤਾ ਗਿਆ। ਸਰਕਾਰੀ ਪੋਲੀਟੈਕਨਿਕ ਕਾਲਜ , ਛੇਹਰਟਾ ਅੰਮ੍ਰਿਤਸਰ ਤੋਂ ਪ੍ਰੋ. ਮਨਜੋਤ ਸਿੰਘ ਅਤੇ ਪ੍ਰੋ. ਪਰਦੀਪ ਸਿੰਘ ਨੇ ਬੱਚਿਆਂ ਨੂੰ ਦਸਵੀਂ ਤੋਂ ਬਾਅਦ ਚਲ ਰਹੇ ਵੱਖ-ਵੱਖ ਕੋਰਸਾਂ ਬਾਰੇ ਦੱਸਿਆ। ਆਈ.ਕੇ ਗੁਜਰਾਲ ਪੰਜਾਬ ਯੁਨੀਵਰਸਿਟੀ ਰੀਜ਼ਨਲ ਕੈਂਪਸ ਵੱਲੋਂ ਡਾ. ਵਿਕਰਮਜੀਤ ਸਿੰਘ ਨੇ ਬਾਹਰਵੀਂ ਤੋਂ ਬਾਅਦ ਟੈਕਨੀਕਲ ਡਿਗਰੀ ਕੋਰਸਾਂ ਬਾਰੇ ਜਾਗਰੂਕ ਕੀਤਾ।

 ਇਸ ਦੇ ਨਾਲ ਹੀ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਇਕਬਾਲ ਸਿੰਘ ਸੰਧੂ ਨੇ ਆਏ ਵੱਖਰੋ-ਵੱਖਰੇ ਕਾਲਜਾਂ ਤੇ ਪ੍ਰਤੀਨਿਧੀਆਂ ਦਾ ਬੱਚਿਆਂ ਨੂੰ ਗਾਈਡ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਜ਼ਿਲਾ ਸਿੱਖਿਆ ਵਿਭਾਗ ਤੋਂ ਜ਼ਿਲਾ ਗਾਈਡੈਂਸ ਕਾਉਂਸਲਰ ਗੁਰਬੰਤਾ ਸਿੰਘ ਅਤੇ ਸਾਬਕਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਗਿੱਲ ਤੇ ਹੋਰ ਅਧਿਆਪਕ ਮੌਜੂਦ ਸਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 9915789068 ਉੱਪਰ ਜਾਂ ਕਿਸੇ ਕੰਮ ਵਾਲੇ ਦਿਨ ਦਫਤਰ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ।