ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ "ਨਸ਼ੇ ਦੀ ਲੱਤ ਮਨੁੱਖਜਾਤੀ ਲਈ ਨੁਕਸਾਨ" (Drug Addiction-Damage to Mankind) ਮੁਹਿੰਮ ਤਹਿਤ ਕੱਢੀ ਸਾਇਕਲ ਰੈਲੀ
ਨਸ਼ਿਆਂ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ
ਫਿਰੋਜ਼ਪੁਰ
21 ਸਤੰਬਰ, 2024—ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਗੁਰਮੀਤ ਸਿੰਘ ਸੰਧੇਵਾਲੀਆਂ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ "ਨਸ਼ੇ ਦੀ ਲੱਤ ਮਨੁੱਖਜਾਤੀ ਲਈ ਨੁਕਸਾਨ" (Drug Addiction-Damage to Mankind) ਤਹਿਤ ਸਾਇਕਲ ਰੈਲੀ ਕੱਢੀ ਗਈ। ਇਹ ਰੈਲੀ ਗੁਰੂਦੁਆਰਾ ਸਾਰਾਗੜ੍ਹੀ ਸਾਹਿਬ, ਫਿਰੋਜਪੁਰ ਤੋਂ ਸ਼ੁਰੂ ਕਰਕੇ ਰੇਲਵੇ ਪੁਲ ਹੁੰਦੇ ਹੋਏ ਸ਼ਹਿਰ ਵਿੱਚ ਦਾਖਲ ਹੋ ਕੇ ਊਧਮ ਸਿੰਘ ਚੌਂਕ, ਦਿੱਲੀ ਗੇਟ, ਬਗਦਾਦੀ ਗੇਟ ਦੇ ਰਸਤੇ ਊਧਮ ਸਿੰਘ ਚੌਕ ਕੋਲ ਸਥਿਤ ਐੱਚ.ਐੱਮ ਸੀਨੀਅਰ ਸੈਕੰਡਰੀ ਸਕੂਲ, ਫਿਰੋਜਪੁਰ ਵਿਖੇ ਸਮਾਪਤ ਕੀਤੀ ਗਈ। ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜੁਰ ਅਤੇ ਸੀਨੀਅਰ ਪੁਲਿਸ ਕਪਤਾਨ, ਫਿਰੋਜੁਪਰ ਮੈਡਮ ਸੌਮਿਆ ਮਿਸ਼ਰਾ ਜੀ ਵੱਲੋਂ ਇਸ ਸਾਇਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਡਾ. ਸਤਿੰਦਰ ਸਿੰਘ, ਡਿਪਟੀ ਸਿੱਖਿਆ ਅਫਸਰ, ਫਿਰੋਜਪੁਰ, ਸ੍ਰੀ ਅਸ਼ੋਕ ਬਹਿਲ, ਸਕੱਤਰ ਰੈੱਡ ਕਰਾਸ, ਫਿਰੋਜਪੁਰ ਅਤੇ ਹੋਰ ਅਫਸਰ ਸਾਹਿਬਾਨ ਹਾਜ਼ਰ ਸਨ। ਇਸ ਰੈਲੀ ਵਿੱਚ 100 ਤੋਂ ਵੱਧ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਵੱਲੋਂ ਰੈਲੀ ਦੀ ਸਮਾਪਤੀ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਅਤੇ ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਬਾਰੇ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਸਟਾਫ ਦਾ ਸਾਇਕਲ ਰੈਲੀ ਦੇ ਆਯੋਜਨ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਅਤੇ ਉਹਨਾਂ ਲਈ ਖਾਣ—ਪੀਣ ਦੀਆਂ ਵਸਤਾਂ ਦਾ ਵੀ ਪ੍ਰਬੰਧ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਕੀਤਾ ਗਿਆ।