Arth Parkash : Latest Hindi News, News in Hindi
-ਫਸਲੀ ਵਿਭੰਨਤਾ ਅਪਣਾ ਕੇ ਧਰਤੀ ਹੇਠਲੇ ਪਾਣੀ ਦੀ ਕੀਤੀ ਜਾ ਸਕਦੀ ਹੈ ਬਚਤ : ਮੁੱਖ ਖੇਤੀਬਾੜੀ ਅਫਸਰ ਬਰਨਾਲਾ -ਫਸਲੀ ਵਿਭੰਨਤਾ ਅਪਣਾ ਕੇ ਧਰਤੀ ਹੇਠਲੇ ਪਾਣੀ ਦੀ ਕੀਤੀ ਜਾ ਸਕਦੀ ਹੈ ਬਚਤ : ਮੁੱਖ ਖੇਤੀਬਾੜੀ ਅਫਸਰ ਬਰਨਾਲਾ
Wednesday, 03 May 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

-ਫਸਲੀ ਵਿਭੰਨਤਾ ਅਪਣਾ ਕੇ ਧਰਤੀ ਹੇਠਲੇ ਪਾਣੀ ਦੀ ਕੀਤੀ ਜਾ ਸਕਦੀ ਹੈ ਬਚਤ : ਮੁੱਖ ਖੇਤੀਬਾੜੀ ਅਫਸਰ ਬਰਨਾਲਾ
--ਕਿਸਾਨ ਵਾਡੀ ਤੋਂ ਬਾਅਦ ਖਾਲੀ ਪਏ ਖੇਤਾਂ ਵਿੱਚ ਪਾਣੀ ਨਾ ਲਗਾਉਣ
--ਨਰਮੇ , ਮੱਕੀ, ਮੂੰਗੀ ਦੀ ਫਸਲ  ਦੀ ਜਾਣਕਾਰੀ ਦੇਣ ਲਈ ਪਿੰਡ ਨੰਗਲ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ
ਬਰਨਾਲਾ, 4 ਮਈ

ਡਾਇਰੈਕਟਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਪਿੰਡ ਨੰਗਲ ਵਿਖੇ ਬਲਾਕ ਬਰਨਾਲਾ ਦਾ ਬਲਾਕ ਪੱਧਰੀ ਕੈਂਪ ਲਗਾਇਆ ਗਿਆ।
ਡਾ ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਘੱਟ ਪਾਣੀ ਵਿੱਚ ਪੈਦਾ ਕੀਤੀਆਂ ਜਾਣ ਵਾਲੀਆਂ ਫਸਲਾਂ ਨਰਮਾ, ਮੱਕੀ, ਮੂੰਗੀ  ਦੀ ਬਿਜਾਈ ਕਰਕੇ ਧਰਤੀ ਹੇਠਲੇ ਪਾਣੀ ਡਿੱਗ ਰਹੇ ਪਾਣੀ ਦੀ ਸਮੱਸਿਆ ਨੂੰ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਥੱਲੋਂ ਰਕਬਾ ਘਟਾ ਕੇ ਨਰਮੇ ਹੇਠ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਰਮੇ ਦੇ ਬੀਜ ਦੀ ਖਰੀਦ ਤੇ 33 ਫੀਸਦੀ ਸਬਸਿਡੀ ਦਿੱਤੀ  ਜਾ ਰਹੀ ਹੈ, ਜਿਸ ਦਾ ਕਿਸਾਨ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਨਰਮੇ ਦੀ ਬਿਜਾਈ ਕਰਨਗੇ, ਉਹ ਸਬਸਿਡੀ ਵਾਲਾ ਬੀਜ ਖਰੀਦ ਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਉਠਾਉਣਗੇ।

ਉਨ੍ਹਾਂ ਕਿਸਾਨਾਂ ਨੂੰ ਖਾਲੀ ਪਏ ਖੇਤਾਂ ਵਿੱਚ ਪਾਣੀ ਨਾ ਲਗਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕਿਸਾਨ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ/ ਖੇਤੀਬਾੜੀ ਵਿਭਾਗ ਦੁਆਰਾ ਪ੍ਰਵਾਨਿਤ ਬੀਜ ਹੀ ਖਰੀਦਣ, ਬਾਹਰੋਂ ਬੀਜ ਲਿਆ ਕੇ ਨਾ ਬੀਜਣ। ਇਸ ਤੋਂ ਇਲਾਵਾ ਉਨ੍ਹਾਂ ਨੇ ਮੂੰਗੀ ਦੀ ਫਸਲ ਬਾਰੇ ਜਾਣਕਾਰੀ ਦਿੱਤੀ।

ਡਾ ਸੁਖਪਾਲ ਸਿੰਘ ਖੇਤੀਬਾੜੀ  ਅਫਸਰ ਬਰਨਾਲਾ ਨੇ ਨਰਮੇ ਦੀਆਂ ਬਿਮਾਾਰੀਆਂ ਤੇ ਕੀੜੇ ਮਕੌੜਿਆਂ ਬਾਰੇ ਜਾਣਕਾਰੀ ਦਿੱਤੀ। ਡਾ ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਮਿੱਟੀ , ਪਾਣੀ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਇਸ ਸਮੇਂ ਖੇਤ ਖਾਲੀ ਪਏ ਹਨ, ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਟੈਸਟ ਕਰਵਾ ਲੈਣ. ਚਾਹੀਦੀ ਹੈ। ਇਸ ਤੋਂ ਇਲਾਵਾ ਉਹਨਾਂ ਪੀ ਐਮ ਕਿਸਾਨ ਨਿਧੀ ਯੌਜਨਾ ਦੀ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਤਰਸੇਮ ਸਿੰਘ, ਮਨਦੀਪ ਸਿੰਘ, ਖੇਤੀਬਾੜੀ ਸਬ ਇੰਸਪੈਕਟਰ ਮੱਖਣ ਸਿੰਘ, ਸੋਨੀ ਖਾਨ, ਹਰਜਿੰਦਰ ਸਿੰਘ, ਗੋਗੀ ਸਿੱਲ, ਸੈਕਟਰੀ ਹਰਵਿੰਦਰ ਸਿੰਘ, ਸੋਸਾਇਟੀ ਪ੍ਰਧਾਨ ਬਲਜੀਤ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ, ਠੁੱਲੇਵਾਲ ਸਰਪੰਚ ਸਰਦਾਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।