Arth Parkash : Latest Hindi News, News in Hindi
ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ,ਸ੍ਰੀ ਮੁਕਤਸਰ ਸਾਹਿਬ ਰਾਤ 10 ਵਜੇ ਤੋਂ ਬਾਅਦ ਲਾਊਡ ਸਪੀਕਰ ਚਲਦੇ ਪਾਏ ਗਏ ਤਾਂ ਹੋਵੇਗੀ ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ,ਸ੍ਰੀ ਮੁਕਤਸਰ ਸਾਹਿਬ ਰਾਤ 10 ਵਜੇ ਤੋਂ ਬਾਅਦ ਲਾਊਡ ਸਪੀਕਰ ਚਲਦੇ ਪਾਏ ਗਏ ਤਾਂ ਹੋਵੇਗੀ ਸਖਤ ਕਾਰਵਾਈ
Monday, 09 Sep 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ,ਸ੍ਰੀ ਮੁਕਤਸਰ ਸਾਹਿਬ
ਰਾਤ 10 ਵਜੇ ਤੋਂ ਬਾਅਦ ਲਾਊਡ ਸਪੀਕਰ ਚਲਦੇ ਪਾਏ ਗਏ ਤਾਂ ਹੋਵੇਗੀ ਸਖਤ ਕਾਰਵਾਈ
ਡੀ ਸੀ ਅਤੇ ਐਸ.ਐਸ.ਪੀ ਨੇ ਕੀਤੀ ਐਨ ਜੀ ਓਜ ਨਾਲ ਮੀਟਿੰਗ
ਸ੍ਰੀ ਮੁਕਤਸਰ ਸਾਹਿਬ 10 ਸਤੰਬਰ
ਸ਼੍ਰੀ ਰਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਤਹਿਤ ਅੱਜ ਆਵਾਜ ਪ੍ਰਦੂਸ਼ਣ ਦੇ ਵੱਧ ਰਹੇ ਪ੍ਰਕੋਪ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ਪੁਲਿਸ ਨਾਲ ਰਲ ਕੇ ਕਮਰ ਕਸ ਲਈ ਹੈ। ਇਸ ਸਬੰਧੀ ਜਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਦੀ ਸਮੂਚੀ ਟੀਮ ਅਤੇ ਪੁਲਿਸ ਦੇ ਸਹਿਯੋਗ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
               ਇਸ ਮੌਕੇ ਬੋਲਿਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਮੈਰਿਜ ਪੈਲਸ, ਧਾਰਿਮਕ ਸੰਸਥਾ ਜਾਂ ਸੜਕ ਕਿਨਾਰੇ ਲਾਊਡ ਸਪੀਕਰ ਜੇਕਰ ਮਿਥੇ ਸਮੇਂ ਤੋਂ ਬਾਅਦ ਚਲਦਾ ਹੈ ਤਾਂ ਉਸ ਨੂੰ ਜਬਤ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਇਹ ਪ੍ਰਕਰਿਆ ਇੱਕ ਹਫਤੇ ਦੀ ਚੇਤਾਵਨੀ ਤੋਂ ਬਾਅਦ ਜਬਤ ਕਰਨੇ ਸ਼ੁਰੂ ਕੀਤੇ ਜਾਣ।
                         ਉਨ੍ਹਾਂ ਜ਼ਿਲ੍ਹੇ ਦੇ ਸਮੂਹ ਟੈਂਟ ਮਾਲਕਾਂ  ਨੂੰ  ਹਦਾਇਤ ਕੀਤੀ ਕਿ ਜੇਕਰ ਟੈਂਟ ਦਾ ਸਮਾਨ ਨਜਾਇਜ ਤੌਰ ਤੇ ਸੜਕ ਜਾਂ ਗਲੀ ਵਿੱਚ ਲੱਗਾ ਪਾਇਆ ਜਾਂਦਾ ਹੈ ਜਿਸ ਨਾਲ ਆਉਣ ਜਾਣ ਵਿੱਚ ਲੋਕਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਨੂੰ ਸਬੰਧਿਤ ਨਗਰ ਕੌਂਸਲਾਂ ਵੱਲੋਂ ਉਸ ਨੂੰ ਜਬਤ ਕਰ ਲਿਆ ਜਾਵੇਗਾ।
                               ਇਸ ਸਬੰਧੀ ਉਨਾਂ ਸਮੂਹ ਐਸ.ਡੀ.ਐਮ ਨੂੰ  ਕਿਹਾ ਕਿ ਆਵਾਜ ਪ੍ਰਦੂਸ਼ਣ ਨੂੰ ਰੋਕਣ ਲਈ ਲਾਊਡ ਸਪੀਕਰ ਵਾਲਿਆਂ, ਟੈਂਟ ਵਾਲਿਆਂ ਨਾਲ ਅਗਤੇਰੀ ਮੀਟਿੰਗ ਵੀ ਕੀਤੀ ਜਾਵੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਤੁਸ਼ਾਰ ਗੁਪਤਾ ਐਸ.ਐਸ.ਪੀ ਤੋਂ ਇਲਾਵਾ ਸਮੂਹ ਐਸ.ਡੀ.ਐਮਜ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜਰ ਸਨ।