ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫਾਜ਼ਿਲਕਾ
ਘੁਬਾਇਆ ਪਿੰਡ ਦੀ ਸਹਿਕਾਰੀ ਸਭਾ ਵਿਖੇ ਰਖਵਾਏ ਗਏ ਖੇਤੀ ਸੰਦ
ਫਾਜ਼ਿਲਕਾ 10 ਸਤੰਬਰ
ਜਿਲ੍ਹੇ ਦੇ ਪਿੰਡ ਘੁਬਾਇਆ ਦੀ ਸਹਿਕਾਰੀ ਸਭਾ ਸਬੰਧੀ ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀ ਖਬਰ ਦੇ ਸਬੰਧ ਵਿੱਚ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਲਾਲਾਬਾਦ ਵੱਲੋਂ ਸਭਾ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਸਭਾ ਦੇ ਸੰਦ ਵਾਪਸ ਸਭਾ ਵਿੱਚ ਰਖਵਾ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਹ ਸੰਦ ਮੈਂਬਰ ਕੋਲ ਸਨ ਜੋ ਕਿ ਵਾਪਸ ਸਭਾ ਵਿੱਚ ਰਖਵਾ ਦਿੱਤੇ ਗਏ ਹਨ। ਇਸ ਤੋਂ ਬਿਨਾਂ ਉਹਨਾਂ ਨੇ ਕਿਹਾ ਕਿ ਸਭਾ ਦੇ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਭਾ ਦੇ ਮੈਂਬਰਾਂ ਨਾਲ ਸਹੀ ਵਿਹਾਰ ਕਰਨ ਅਤੇ ਸਰਕਾਰੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ। ਇਸ ਤੋਂ ਬਿਨਾਂ ਉਹਨਾਂ ਆਖਿਆ ਕਿ ਸਭਾ ਦੇ ਸਕੱਤਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਭਾ ਦਾ ਸਾਰਾ ਹਿਸਾਬ ਤਿਆਰ ਕਰਕੇ ਸਭਾ ਦੇ ਮੈਂਬਰਾਂ ਨੂੰ ਪੇਸ਼ ਕਰੇ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਦੀਆਂ ਸਭਾਵਾਂ ਕਿਸਾਨਾਂ ਦੀਆਂ ਆਪਣੀਆਂ ਸਭਾਵਾਂ ਹਨ ਅਤੇ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਅਤੇ ਮੈਂਬਰਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ।