ਪੰਜਾਬ ਸਰਕਾਰ ਵੱਲੋਂ ਰਾਸ਼ਟਰੀਆ ਬਾਲ ਸਵਾਸਥਿਆ ਕਾਰਿਆਕ੍ਰਮ ਅਧੀਨ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ‘ਚ ਪੜਦੇ ਬੱਚਿਆਂ ਦਾ 31 ਬਿਮਾਰੀਆਂ ਦਾ ਇਲਾਜ ਮੁਫਤ ਉਪਲਬਧ: ਡਾ ਐਰਿਕ
ਫਾਜਿਲਕਾ 10 ਸਤੰਬਰ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਫਾਜਿਲਕਾ ਵਿੱਚ ਡਾ ਐਰਿਕ ਕਾਰਜ਼ਕਾਰੀ ਸਿਵਲ ਸਰਜਨ ਦੀ ਅਗਵਾਈ ਵਿੱਚ ਰਾਸ਼ਟਰੀਆ ਬਾਲ ਸਵਾਸਥਿਆ ਕਾਰਿਆਕ੍ਰਮ ਅਧੀਨ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹਦੇ ਬੱਚਿਆਂ ਦਾ 31 ਬਿਮਾਰੀਆਂ ਦਾ ਇਲਾਜ ਮੁਫ੍ਰਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਐਰਿਕ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ ਇਹ ਸਕੀਮ ਸਫ਼ਲਤਾ ਪੂਰਵਕ ਚੱਲ ਰਹੀ ਹੈ।
ਉਹਨਾਂ ਦੱਸਿਆ ਕਿ ਆਰ ਬੀ ਐਸ ਕੇ ਸਕੀਮ ਦਾ ਮੁੱਖ ਮਕਸਦ ਸਕੂਲ ਅਤੇ ਆਂਗਣਵਾੜੀ ਦੇ ਬੱਚਿਆਂ ਦੀਆਂ ਬਿਮਾਰੀਆਂ ਦੀ ਜਲਦੀ ਪਹਿਚਾਣ ਕਰਕੇ ਜਲਦੀ ਇਲਾਜ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਆਰ ਬੀ ਐਸ ਅੱਧੀਨ 9 ਮੋਬਾਈਲ ਟੀਮਾਂ ਹਨ ਜਿਨਾਂ ਵਲੋ ਸਾਲ ਵਿਚ ਇਕ ਵਾਰ ਸਕੂਲਾਂ ਅਤੇ ਦੋ ਵਾਰ ਆਂਗਨਵਾੜੀ ਸੈਂਟਰ ਵਿਖੇ ਬੱਚਿਆਂ ਹੈਲਥ ਜਾਂਚ ਕੀਤੀ ਜਾਂਦੀ ਹੈ. ਜਿਹਨਾਂ ਵੱਲੋਂ ਵੱਖ ਵੱਖ ਮੌਸਮੀ ਬਿਮਾਰੀਆਂ ਸਬੰਧੀ ਜਾਗਰੂਕਤਾ ਕੀਤੀ ਜਾਂਦੀ ਹੈ, ਉਥੇ ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਟੀ ਹੈਲਥ ਸੈਂਟਰਾਂ, ਆਂਗਨਵਾੜੀ ਸੈਂਟਰਾਂ, ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਦਾ ਮੁਫ਼ਤ ਚੈਕਅੱਪ ਅਤੇ ਇਲਾਜ ਕੀਤਾ ਜਾਂਦਾ ਹੈ ਅਤੇ ਵੱਡੀਆਂ ਸਿਹਤ ਸੰਸਥਾਵਾਂ ਵਿੱਚ ਰੈਫ਼ਰ ਕਰਕੇ ਇਲਾਜ ਵੀ ਮੁਫ਼ਤ ਕਰਵਾਇਆ ਜਾਂਦਾ ਹੈ।
ਜਿਲ੍ਹਾ ਫਾਜਿਲਕਾ ਵਿੱਚ ਇਸ ਸਕੀਮ ਅਧੀਨ ਇਸ ਸਾਲ 2023_24 ਦੋਰਾਨ 110412 ਸਕੂਲੀ ਬੱਚਿਆਂ ਅਤੇ 72063 ਆਂਗਨਵਾੜੀ ਬੱਚਿਆਂ ਦੇ ਚੈਕਅੱਪ ਕੀਤਾ ਗਿਆ ਜਿਹਨਾਂ ਵਿਚੋ 2018 ਜ਼ਿਲੇ ਦੀਆ ਵੱਖ ਵੱਖ ਸੰਸਥਾਵਾ ਵਿਖੇ ਰੈਫ਼ਰ ਕੀਤੇ ਗਏ। ਇਸ ਦੋਰਾਨ 1478 ਬੱਚਿਆਂ ਨੇ ਸਕੀਮ ਤਹਿਤ ਮੁਫਤ ਇਲਾਜ ਦਾ ਲਾਭ ਲਿਆ. ਇਸ ਦੇ ਨਾਲ-ਨਾਲ 44 ਬੱਚੇ ਗੰਭੀਰ ਬੀਮਾਰੀਆਂ ਨਾਲ ਪੀੜਿਤ ਜਿਸ ਵਿਚ ਦਿਲ ਦੇ ਰੋਗ, ਕੱਟੇ ਫੱਟੇ ਤਾਲੂ ਨਿਊਰੋ ਟਿਊਬ ਡਿਫੈਕਟ ਆਦਿ ਬੀਮਾਰੀਆਂ ਨਾਲ ਪੀੜਿਤ ਬੱਚਿਆਂ ਨੂੰ ਮੁਫਤ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਅਤੇ ਸਟੇਟ ਪੱਧਰ ਤੇ ਰੈਫਰ ਕਰਕੇ ਮੁਫਤ ਇਲਾਜ ਕਰਵਾਈਆ ਗਿਆ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਰਾਸ਼ਟਰੀਆ ਬਾਲ ਸਵਾਸਥਿਆ ਕਾਰਿਆਕ੍ਰਮ’ ਦਾ ਮੰਤਵ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਦੀ ਆਰੰਭਿਕ ਸਿਹਤ ਜਾਂਚ ਅਰਥਾਤ ਜਨਮ ਸਮੇਂ ਕੋਈ ਨੁਕਸ, ਅਪੰਗਤਾ ਰੋਗ, ਸਰੀਰਕ ਤੇ ਮਾਨਸਿਕ ਵਿਕਾਸ ‘ਚ ਦੇਰੀ ਸਹਿਤ ਅਪੰਗਤਾ ਆਦਿ ਸਮੱਸਿਆਵਾਂ ਦਾ ਪਤਾ ਲਗਾਉਣਾ ਹੈ। ਜਿਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਟੀ ਹੈਲਥ ਸੈਂਟਰਾਂ, ਆਂਗਨਵਾੜੀ ਸੈਂਟਰਾਂ, ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਦਾ ਆਰ.ਬੀ.ਐਸ.ਕੇ. ਟੀਮਾਂ ਵੱਲੋਂ ਮੁਫ਼ਤ ਚੈੱਕਅਪ ਕੀਤਾ ਜਾਂਦਾ ਹੈ।