Arth Parkash : Latest Hindi News, News in Hindi
ਲੋਕਾਂ ਨੂੰ ਕੁਪੋਸ਼ਣ ਤੇ ਚੰਗੀ ਖੁਰਾਕ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਵੱਲੋਂ ਕੌਮੀ ਸੰਤੁਲਿਤ ਖੁਰਾਕ ਹਫਤੇ ਦਾ ਆਗਾਜ਼  ਲੋਕਾਂ ਨੂੰ ਕੁਪੋਸ਼ਣ ਤੇ ਚੰਗੀ ਖੁਰਾਕ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਵੱਲੋਂ ਕੌਮੀ ਸੰਤੁਲਿਤ ਖੁਰਾਕ ਹਫਤੇ ਦਾ ਆਗਾਜ਼ 
Sunday, 01 Sep 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ

 

ਲੋਕਾਂ ਨੂੰ ਕੁਪੋਸ਼ਣ ਤੇ ਚੰਗੀ ਖੁਰਾਕ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਵੱਲੋਂ ਕੌਮੀ ਸੰਤੁਲਿਤ ਖੁਰਾਕ ਹਫਤੇ ਦਾ ਆਗਾਜ਼ 

 

ਕੁਪੋਸ਼ਿਤ ਬੱਚੇ ਹੁੰਦੇ ਹਨ ਬਿਮਾਰੀਆਂ ਦੇ ਸ਼ਿਕਾਰ — ਡਾ. ਰਾਜਵਿੰਦਰ ਕੌਰ  

 

ਫ਼ਿਰੋਜ਼ਪੁਰ, 2 ਸਤੰਬਰ 2024:

ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਸਮੇਂ ਸਿਰ ਭੋਜਣ ਦੇਣ ਦੇ ਨਾਲ-ਨਾਲ ਫਲ ਅਤੇ ਘਰ ਦਾ ਬਣਿਆ ਖਾਣਾ ਦੇਣਾ ਚਾਹੀਦਾ ਹੈ। ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਸ ਲਈ ਬੱਚਿਆਂ ਨੂੰ ਸੰਤੁਲਿਤ ਖੁਰਾਕ ਮਿਲਣਾ ਅੱਜ ਸਮੇ ਦੀ ਮੁੱਖ ਲੋੜ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕੌਮੀ ਸੰਤੁਲਿਤ ਖੁਰਾਕ ਹਫਤੇ ਦੀ ਸ਼ੁਰੂਆਤ ਕਰਦਿਆਂ ਕੀਤਾ।

                   ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰ ਸਾਲ 74 ਲੱਖ ਬੱਚੇ ਘੱਟ ਵਜਣ ਵਾਲੇ ਪੈਦਾ ਹੁੰਦੇ ਹਨ ਜੋ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਪੈਦਾ ਹੋਣ ਵਾਲੇ ਘੱਟ ਵਜਨ ਵਾਲੇ ਬੱਚਿਆਂ ਦਾ 40 ਫੀਸਦੀ ਹਨ। ਇਹ ਆਕੜੇ ਸਾਹਮਣੇ ਆਉਣ ਦਾ ਮੁੱਖ ਕਾਰਨ ਸੰਤੁਲਿਤ ਭੋਜਣ ਦੀ ਘਾਟ ਹੈ ਸਿਹਤਮੰਦ ਸਮਾਜ ਦੀ ਸਿਰਜਣਾ ਹੋਣਾ ਅਤਿ ਜ਼ਰੂਰੀ ਹੈ ਅਤੇ ਅਜੋਕੀ ਭਜਦੋੜ ਵਾਲੀ ਜਿੰਦਗੀ ਵਿਚ ਮਾਪੇ ਆਪਣੇ ਬੱਚਿਆਂ ਨੂੰ ਸਹੀ ਸਮੇਂ ਤੇ ਖੁਰਾਕ ਲੈਣ ਲਈ ਜਾਗਰੂਕ ਬਨਾਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਕੁਪੋਸ਼ਣ ਦਾ ਸਿ਼ਕਾਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਦਾ ਜਨਮ ਸਮੇਂ ਵਜ਼ਨ ਘੱਟ ਹੁੰਦਾ ਹੈ, ਪ੍ਰੰਤੂ ਬੱਚੇ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਉਸ ਦੀ ਉਮਰ ਦੇ ਮੁਤਾਬਿਕ ਵਜ਼ਨ ਵਧਣਾ ਅਤਿ ਜ਼ਰੂਰੀ ਹੈ ਤਾਂ ਜੋ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਬਿਮਾਰੀਆਂ ਦੇ ਘੇਰੇ ਵਿਚ ਨਾ ਆ ਸਕੇ।

                    ਉਨ੍ਹਾਂ ਕਿਹਾ ਕਿ ਸਮੇਂ ਸਿਰ ਤੇ ਸਹੀ ਮਾਤਰਾ ਵਿਚ ਭੋਜਨ ਨਾ ਕਰਨ ਕਰਕੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਣ ਦੀ ਸਮੱਰਥਾ ਘੱਟ ਜਾਂਦੀ ਹੈ ਤਾਂ ਉਹ ਦਵਾਈਆਂ ਲੈਣ ਲਈ ਮਜ਼ਬੂਰ ਹੁੰਦੇ ਹਨ। ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਵਿਟਾਮਿਨ ਏ ਅਤੇ ਵਿਟਾਮਿਨ ਡੀ ਅਤਿ ਜ਼ਰੂਰੀ ਹੈ। ਜੇਕਰ ਬੱਚੇ ਨੂੰ ਸੰਤੁਲਿਤ ਖੁਰਾਕ ਮਿਲੇਗੀ ਤਾਂ ਉਸ ਨੂੰ ਕਦੇ ਵੀ ਦਵਾਈਆਂ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਹ ਸਰੀਰਿਕ ਤੇ ਮਾਨਸਿਕ ਤੌਰ ਤੇ ਵੀ ਸਿਹਤਮੰਦ ਰਹੇਗਾ। 

                    ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਅਕਸਰ ਹੀ ਕੁਪੋਸ਼ਣ ਦਾ ਸ਼ਿਕਾਰ ਬੱਚੇ ਆਪਣੇ ਹਮ ਜਮਾਤੀਆਂ ਨਾਲੋਂ ਪਛੜ ਜਾਂਦੇ ਹਨ, ਜਿਸ ਦਾ ਸਿੱਧਾ ਕਾਰਣ ਉਨ੍ਹਾਂ ਦੇ ਅੰਦਰਲੀ ਕਮਜ਼ੋਰੀ ਹੁੰਦਾ ਹੈ। ਬੱਚੇ ਨੂੰ ਜਨਮ ਉਪਰੰਤ ਜਿਥੇ ਮਾਂ ਦਾ ਦੁੱਧ ਅੰਮ੍ਰਿਤ ਵਾਂਗ ਸਿੱਧ ਹੁੰਦਾ ਹੈ, ਉਸੀ ਤਰ੍ਹਾਂ ਉਮਰ ਵਧਣ ਦੇ ਨਾਲ-ਨਾਲ ਸਹੀ ਭੋਜਣ ਤੇ ਫਲ, ਸਬਜ਼ੀਆਂ, ਦੁੱਧ ਆਦਿ ਦਾ ਇਸਤੇਮਾਲ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਬੱਚਾ ਕਿਸੇ ਤਰ੍ਹਾਂ ਦੀ ਦੀ ਚਪੇਟ ਵਿੱਚ ਨਾ ਆਵੇ।

                  ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ਼ ਰਾਮ, ਸਿਵਲ ਹਸਪਤਾਲ ਫਿਰੋਜ਼ਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਖਿਲ ਗੁਪਤਾ, ਪੀ.ਏ. ਵਿਕਾਸ ਕਾਲੜਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।