Arth Parkash : Latest Hindi News, News in Hindi
ਸ਼ਹੀਦ ਭਗਤ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿਖੇ  ਰਾਸ਼ਟਰੀ ਖੇਡ ਦਿਵਸ ਦਾ ਅਯੋਜਨ  ਸ਼ਹੀਦ ਭਗਤ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿਖੇ  ਰਾਸ਼ਟਰੀ ਖੇਡ ਦਿਵਸ ਦਾ ਅਯੋਜਨ 
Sunday, 01 Sep 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈਸ ਨੋਟ

 

ਸ਼ਹੀਦ ਭਗਤ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿਖੇ  ਰਾਸ਼ਟਰੀ ਖੇਡ ਦਿਵਸ ਦਾ ਅਯੋਜਨ 

 

ਫ਼ਿਰੋਜ਼ਪੁਰ, 02 ਸਤੰਬਰ 2024:

ਸਥਾਨਕ ਸ਼ਹੀਦ ਭਗਤ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਵਾਈਸ ਚਾਂਸਲਰ ਡਾ. ਸ਼ੁਸ਼ੀਲ ਮਿੱਤਲ, ਰਜਿਸਟ੍ਰਾਰ ਡਾ ਗ਼ਜ਼ਲ ਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੈਂਪਸ ਪੋਲੀ ਵਿੰਗ ਦੇ ਪ੍ਰਿੰਸੀਪਲ ਡਾ. ਸੰਜੀਵ ਦੇਵੜਾ ਦੀ ਅਗਵਾਈ ਹੇਠ ਜ਼ਿਲ੍ਹਾ ਯੂਥ ਸਰਵਿਸਸ ਵਿਭਾਗ, ਕੈਂਪਸ  ਐਨ.ਐਸ.ਐਸ. ਯੂਨਿਟ ਪੋਲੀ ਵਿੰਗ ਅਤੇ ਰੈਡ ਰਿਬਨ ਕਲੱਬਾਂ ਦੇ ਸਹਿਯੋਗ ਨਾਲ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਹ ਖੇਡ ਦਿਵਸ ਮੇਜ਼ਰ ਧਿਆਨ ਦੇ ਜਨਮ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਦਿਆਂ ਹਰ ਸਾਲ ਦੇਸ਼ ਭਰ ਵਿੱਚ  ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਗੋਲ ਕਰਨ ਦੇ ਕਾਰਨਾਮੇ ਅਤੇ ਫੀਲਡ ਹਾਕੀ ਵਿੱਚ ਉਨ੍ਹਾਂ ਦੇ ਤਿੰਨ ਉਲੰਪਿਕ ਸੋਨ ਤਗਮਿਆਂ ਅਤੇ ਸੱਭ ਤੋਂ ਵੱਧ ਆਪਣੇ ਸ਼ਾਨਦਾਰ ਗੇਂਦ ਨਿਯੰਤਰਣ ਲਈ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਣਿਆ ਜਾਂਦਾ ਹੈ।

ਇਸ ਖੇਡ ਦਿਵਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡ ਵੰਨਗੀਆਂ ਜਿਵੇਂ ਵਾਲੀਬਾਲ, ਰੱਸਾਕਸ਼ੀ, ਬੈਡਮਿੰਟਨ, ਕ੍ਰਿਕਟ, ਚੈੱਸ, ਆਦਿ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ।

ਇਸ ਮੌਕੇ ਪ੍ਰਿੰਸੀਪਲ ਪੋਲੀ ਵਿੰਗ ਨੇ ਖਿਡਾਰੀਆਂ ਦੇ ਰੂਬਰੂ ਹੁੰਦਿਆਂ ਜੇਤੂ ਖਿਡਾਰੀਆਂ ਨੂੰ ਤਗਮੇ ਅਤੇ ਸਰਟੀਫਿਕੇਟ ਦੇਂਦਿਆਂ ਕਿਹਾ ਕਿ ਓਹਨਾ ਨੂੰ ਮੇਜਰ ਧਿਆਨ ਚੰਦ ਵਾਂਗ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਅੱਗੇ ਆਉਣਾ ਹੋਵੇਗਾ ਅਤੇ ਖੇਡਾਂ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਨਾਉਣਾ ਹੋਵੇਗਾ। ਰਜਿਸਟ੍ਰਾਰ ਡਾ ਗਜ਼ਲ ਪ੍ਰੀਤ ਸਿੰਘ ਵਲੋਂ ਵੀ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਪੀ.ਆਰ.ਓ.  ਤੇ ਨੋਡਲ ਅਫ਼ਸਰ ਯਸ਼ਪਾਲ, ਪ੍ਰੋ ਗੁਰਜੀਵਨ ਸਿੰਘ ਨੋਡਲ ਅਫ਼ਸਰ ਤੇ ਪ੍ਰੋਗ੍ਰਾਮ ਅਫਸਰ ਐਨ.ਐਸ.ਐਸ, ਡਾ. ਕਮਲ ਖੰਨਾ, ਸਪੋਰਟਸ ਇੰਚਾਰਜ ਪੋਲੀ ਵਿੰਗ ਰਜੇਸ਼ ਸਿੰਗਲਾ, ਜਗਦੀਪ ਸਿੰਘ ਮਾਂਗਟ ਨੋਡਲ ਅਫ਼ਸਰ, ਗੁਰਪ੍ਰੀਤ ਸਿੰਘ ਨੋਡਲ ਅਫ਼ਸਰ, ਪ੍ਰੋ ਨਵਦੀਪ ਕੌਰ ਨੋਡਲ ਅਫ਼ਸਰ, ਜਗਮੀਤ ਸਿੰਘ, ਤਲਵਿੰਦਰ ਸਿੰਘ ਅਸਿਸਟੈਂਟ ਇੰਚਾਰਜ ਸਪੋਰਟਸ ਤੋਂ ਇਲਾਵਾ ਯੁਨੀਵਰਸਿਟੀ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।