Arth Parkash : Latest Hindi News, News in Hindi
ਸੀ.ਆਰ.ਐਮ. ਸਕੀਮ ਡਰਾਅ ਅਧੀਨ ਚੁਣੇ ਗਏ ਬਿਨੈਕਾਰਾਂ ਦੀ ਲੀਡ ਬੈਕ ਮੈਨੇਜ਼ਰ ਨਾਲ ਹੋਈ ਮੀਟਿੰਗ ਸੀ.ਆਰ.ਐਮ. ਸਕੀਮ ਡਰਾਅ ਅਧੀਨ ਚੁਣੇ ਗਏ ਬਿਨੈਕਾਰਾਂ ਦੀ ਲੀਡ ਬੈਕ ਮੈਨੇਜ਼ਰ ਨਾਲ ਹੋਈ ਮੀਟਿੰਗ
Friday, 30 Aug 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਸ੍ਰੀ ਮੁਕਤਸਰ ਸਾਹਿਬ

ਸੀ.ਆਰ.ਐਮ. ਸਕੀਮ ਡਰਾਅ ਅਧੀਨ ਚੁਣੇ ਗਏ ਬਿਨੈਕਾਰਾਂ ਦੀ ਲੀਡ ਬੈਕ ਮੈਨੇਜ਼ਰ ਨਾਲ ਹੋਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 31 ਅਗਸਤ:

ਮੁੱਖ ਖੇਤੀਬਾੜੀ ਅਫ਼ਸਰਸ੍ਰੀ ਮੁਕਤਸਰ ਸਾਹਿਬ ਸ੍ਰੀ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਕਰਾਪ ਰੈਜ਼ੀਡਿਊ ਮੈਨੇਜ਼ਮੈਂਟ (ਸੀ.ਆਰ.ਐਮ.) ਸਕੀਮ ਡਰਾਅ ਅਧੀਨ ਚੁਣੇ ਗਏ ਬਿਨੈਕਾਰਾਂ ਦੀ ਲੀਡ ਬੈਂਕ ਮੈਨੇਜ਼ਰ ਨਾਲ ਮੀਟਿੰਗ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਹੋਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਸੀ.ਆਰ.ਐਮ ਸਕੀਮ ਸਾਲ 2024-25 ਅਧੀਨ ਪ੍ਰਾਪਤ ਟੀਚਿਆ ਅਨੁਸਾਰ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕਰਨ ਲਈ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਸਨ। ਸਕੀਮ ਅਨੁਸਾਰ ਉਕਤ ਬਿਨੈਕਾਰਾਂ ਵੱਲੋ ਪ੍ਰਵਾਨ ਹੋਈਆ ਮਸ਼ੀਨਾਂ ਨੂੰ ਬੈਂਕ ਪਾਸੋ ਲੋਨ ਕਰਵਾ ਕੇ ਹੀ ਖ੍ਰੀਦ ਕੀਤੀ ਜਾਣੀ ਹੈ। ਇਹਨਾਂ ਦੀ ਸਬਸਿਡੀ ਕਰੇਡਿਟ ਲਿੰਕਡ ਬੈਕ ਐਂਡਿਡ ਵਿੱਤੀ ਸਹਾਇਤਾ (Credit Linked back ended financial assistance) ਰਾਹੀਂ ਕੀਤੀ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋ ਲੋਨ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਨਾਲ ਤਾਲਮੇਲ ਕੀਤਾ ਗਿਆ ਅਤੇ ਜਿਸ ਤੇ ਵਿਚਾਰ ਕਰਦੇ ਹੋਏ ਉਨ੍ਹਾਂ ਵੱਲੋਂ ਲੀਡ ਬੈਂਕ ਮੈਨੇਜਰ ਸ੍ਰੀ ਚਮਨ ਲਾਲ ਨਾਲ ਸੰਪਰਕ ਕੀਤਾ ਗਿਆ। ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੀਡ ਬੈਂਕ ਮੈਨੇਜ਼ਰ ਅਤੇ ਗਰੁੱਪ ਮੈਬਰਾਂ ਵਿਚਾਲੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਲੋਨ ਦੀ ਪੂਰੀ ਪ੍ਰਕਿਰਿਆ ਬਾਰੇ ਮੈਨੇਜ਼ਰ ਵੱਲੋ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਵੱਲੋ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਦੱਸਿਆ ਕਿ ਕਿਸਾਨ ਨੈਸ਼ਨਲਾਈਜ ਬੈਕਾਂ ਤੋਂ ਜਲਦੀ ਲੋਨ ਕਰਵਾ ਸਕਦੇ ਹਨ। ਇਹ ਬੈਂਕ ਏ.ਆਈ.ਐਫ ਸਕੀਮ ਅਧੀਨ ਲੋਨ ਕਰਦੇ ਹਨ।

ਇਸ ਮੌਕੇ ਲੀਡ ਬੈਂਕ ਮੇਨੈਜ਼ਰ ਸ੍ਰੀ ਚਮਨ ਲਾਲ ਦੁਆਰਾ ਕਿਸਾਨਾਂ ਨੂੰ ਲੋਨ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਾਰੇ ਐਸ.ਬੀ.ਆਈ. ਬੈਂਕਾਂ ਦੀ ਲੋਨ ਕਰਵਾਉਣ ਦੀ ਜ਼ਿੰਮੇਵਾਰੀ ਫਿਕਸ ਕੀਤੀ ਗਈ ਹੈ ਅਤੇ ਜਿਨ੍ਹਾ ਕਿਸਾਨਾ ਨੂੰ ਪ੍ਰਵਾਨਗੀ ਪੱਤਰ ਜਾਰੀ ਹੋਏ ਹਨ,  ਉਨ੍ਹਾਂ ਦੀ ਸੂਚੀ ਵੱਖ-ਵੱਖ ਬਰਾਂਚਾਂ ਵਿੱਚ ਭੇਜ ਦਿੱਤੀ ਗਈ ਹੈ ਅਤੇ ਬੈਂਕ ਵੱਲੋ ਇਹਨਾਂ ਕਿਸਾਨਾਂ ਨਾਲ ਸੰਪਰਕ ਕਰਕੇ ਲੋਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਜਾਵੇਗਾ ਅਤੇ ਹੋਰ ਜਾਣਕਾਰੀ ਲਈ ਲੀਡ ਬੈਕ ਮੈਨੇਜਰ ਸ੍ਰੀ ਚਮਨ ਲਾਲ ਮੋਬ :81461-14986 ’ਤੇ ਸੰਪਰਕ ਕਰ ਸਕਦੇ ਹਨ।

ਇਸ ਮੀਟਿੰਗ ਵਿੱਚ ਸ਼ਾਮਿਲ ਹੋਏ 17 ਕਿਸਾਨ ਗਰੁੱਪ ਮੈਂਬਰ ਅਤੇ ਲੀਡ ਬੈਂਕ ਮੈਨੇਜਰ ਸ੍ਰੀ ਚਮਨ ਲਾਲ ਦਾ ਮੁੱਖ ਖੇਤੀਬਾੜੀ ਅਫਸਰ ਸ੍ਰੀ ਗੁਰਨਾਮ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਅਪੀਲ ਕੀਤੀ ਗਈ ਕਿ ਪਰਾਲੀ ਪ੍ਰਬੰਧਨ ਵਾਲੀਆ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋ ਕੀਤੀ ਜਾਵੇ ਤਾਂ ਜੋ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਿਆ ਜਾ ਸਕੇ ਅਤੇ ਵਾਤਾਵਰਨ ਨੂੰ ਦੂਸਿਤ ਹੋਣ ਬਚਾਇਆ ਜਾ ਸਕੇ।