Arth Parkash : Latest Hindi News, News in Hindi
ਡੀ.ਸੀ ਫਰੀਦਕੋਟ ਨੇ ਸਭਨਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਨਾਲ ਜੁੜਨ ਦਾ ਦਿੱਤਾ ਹੋਕਾ ਡੀ.ਸੀ ਫਰੀਦਕੋਟ ਨੇ ਸਭਨਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਨਾਲ ਜੁੜਨ ਦਾ ਦਿੱਤਾ ਹੋਕਾ
Monday, 26 Aug 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।

ਡੀ.ਸੀ ਫਰੀਦਕੋਟ ਨੇ ਸਭਨਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਨਾਲ ਜੁੜਨ ਦਾ ਦਿੱਤਾ ਹੋਕਾ

ਨਹਿਰੂ ਸਟੇਡੀਅਮ ਵਿਖੇ ਨੋਜਵਾਨਾਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਦਾ ਦਿੱਤਾ ਸੁਨੇਹਾ

ਫਰੀਦਕੋਟ 27 ਅਗਸਤ,

ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਸਰੇ ਚਰਨ ਤੇ ਤਹਿਤ ਨਹਿਰੂ ਸਟੇਡੀਅਮ ਵਿਖੇ ਪਹੁੰਚ ਕੇ ਜਿੱਥੇ ਨੋਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਸਿਹਤ ਨੂੰ ਚੰਗਾ ਰੱਖਣ ਦਾ ਸੁਨੇਹਾ ਦਿੱਤਾ, ਉੱਥੇ ਨਾਲ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਹੋਕਾ ਦਿੱਤਾ।

ਉਨ੍ਹਾਂ ਕਿਹਾ ਕਿ ਖੇਡਾਂ ਦੇ ਨਾਲ ਸਾਡਾ ਕੇਵਲ ਸਰੀਰ ਹੀ ਨਹੀਂ ਬਲਕਿ ਮਨ ਵੀ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਨੋਜਵਾਨ ਅਤੇ ਬੱਚੇ ਖੇਡਾਂ ਵਿੱਚ ਰੁੱਚੀ ਲੈਂਦਾ ਹੈ, ਉਸ ਦੀ ਹਰ ਤਰ੍ਹਾਂ ਦੇ ਕੰਮ ਕਰਨ ਵਿੱਚ ਇਕਾਗਰਤਾ ਵੀ ਵਧਦੀ ਹੈ।

ਉਨ੍ਹਾਂ ਖੁਦ ਆਪਣਾ ਨਿੱਜੀ ਤਬਰਬਾ ਸਾਂਝਾ ਕਰਦਿਆਂ ਕਿਹਾ ਕਿ ਬਤੌਰ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣ ਤੋਂ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਖੇਡਾਂ ਦੀ ਚੇਟਕ ਲੱਗ ਗਈ ਸੀ ਅਤੇ ਅੱਜ ਵੀ ਆਪਣੇ ਜਰੂਰੀ ਰੁਝੇਵਿਆਂ ਵਿੱਚੋਂ ਉਹ ਮੱਲੋਂ ਮੱਲੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਘੱਟੋਂ ਘੱਟ ਇੱਕ ਘੰਟਾ ਜਰੂਰ ਕੱਢ ਲੈਂਦੇ ਹਨ।

ਉਨ੍ਹਾਂ ਨੋਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਜਦੋਂ ਵੀ ਖੇਡਾਂ ਖੇਡਣ ਚਾਹੇ ਉਹ ਕ੍ਰਿਕਟ, ਟੈਨਿਸ, ਹਾਕੀ, ਬੈਡਮਿੰਟਨ ਜਾਂ ਵਾਲੀਬਾਲ ਹੋਵੇ, ਉਹ ਇਨ੍ਹਾਂ ਖੇਡਾਂ ਦੇ ਨਿਯਮ ਦਾ ਡੂੰਘਾਈ ਨਾਲ ਅਧਿਐਨ ਕਰਨ। ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਨੇ ਸਵੀਮਿੰਗ ਕਰਨੀ ਹੈ ਤਾਂ ਉਹ ਇਸ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਤਕਨੀਕਾਂ ਬਾਰੇ ਜਰੂਰ ਪੜ੍ਹਨ। ਅੱਜ ਕਲ ਦੇ ਹਾਈ ਸਪੀਡ ਇੰਟਰਨੈੱਟ ਦੇ ਜਮਾਨੇ ਵਿੱਚ ਯੂ-ਟਿਊਬ ਉੱਪਰ ਅਜਿਹੀਆਂ ਬਹੁਤ ਸਾਰੀਆਂ ਵੀਡਿਓ ਹਨ, ਜੋ ਕਿ ਸਵੀਮਿੰਗ ਹੋਵੇ ਜਾਂ ਕ੍ਰਿਕਟ, ਵਾਲੀਬਾਲ ਆਦਿ ਬਾਰੇ ਬਹੁਤ ਹੀ ਵੱਢਮੁੱਲੀ ਜਾਣਕਾਰੀ ਸਾਂਝੀ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਬਹੁਤ ਹੀ ਅਹਿਮ ਉਪਰਾਲਾ ਹੈ। ਉਨ੍ਹਾਂ ਨੋਜਵਾਨਾਂ ਨੂੰ ਖੇਡਾਂ ਦੇ ਇਸ ਉਤਸਵ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਹੱਲਾ ਸ਼ੇਰੀ ਦਿੱਤੀ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸ. ਅਮਨਦੀਪ ਸਿੰਘ ਬਾਬਾ, ਜਿਲ੍ਹਾ ਖੇਡ ਅਫਸਰ ਬਲਜਿੰਦਰ  ਸਿੰਘ, ਸਿਫਤ ਕੌਰ ਸਮਰਾ, ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।